Punjab News: ਟ੍ਰੈਫਿਕ ਇੰਚਾਰਜ SI ਅਮਰੀਕ ਸਿੰਘ ਨੂੰ ਪੁਲਿਸ ਲਾਈਨ ਬਠਿੰਡਾ ਕੀਤਾ ਗਿਆ ਤਬਦੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੇਅਰਮੈਨਾਂ ਨੂੰ ਸਲੂਟ ਮਾਰਨ ਸਬੰਧੀ ਵਾਇਰਲ ਆਡੀਉ ਮਗਰੋਂ ਹੋਈ ਕਾਰਵਾਈ

Traffic Incharge SI Amrik Singh transferred to Police Line Bathinda

Punjab News: ਚੇਅਰਮੈਨਾਂ ਨੂੰ ਸਲੂਟ ਮਾਰਨ ਅਤੇ ਹੂਟਰ ਵਜਾਏ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਗੱਡੀਆਂ ਨੂੰ ਟ੍ਰੈਫਿਕ 'ਚੋਂ ਜਲਦੀ ਲੰਘਾਉਣ ਲਈ ਪੁਲਿਸ ਮੁਲਾਜ਼ਮਾਂ ਨੂੰ ਹੁਕਮ ਦੇਣ ਸਬੰਧੀ ਆਡੀਉ ਵਾਇਰਲ ਹੋਣ ਬਾਅਦ ਐਸਐਸਪੀ ਬਠਿੰਡਾ ਨੇ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਨੂੰ ਲਾਈਨ ਹਾਜ਼ਰ ਕਰ ਦਿਤਾ ਹੈ। ਐਸਐਸਪੀ ਨੇ ਟ੍ਰੈਫਿਕ ਇੰਚਾਰਜ ਵਿਰੁਧ ਕਾਰਵਾਈ ਦੇ ਹੁਕਮ ਵੀ ਜਾਰੀ ਕੀਤੇ ਹਨ।  

ਜ਼ਿਕਰਯੋਗ ਹੈ ਕਿ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਦੀ ਇਕ ਆਡੀਉ ਵਾਇਰਲ ਹੋਈ ਸੀ, ਜਿਸ 'ਚ ਉਹ ਕਹਿ ਰਹੇ ਹਨ ਕਿ ਬਾ ਹੁਕਮ ਐਸਐਸਪੀ ਬਠਿੰਡਾ ਸਾਰੇ ਟ੍ਰੈਫਿਕ ਪੁਲਿਸ ਕਰਮਚਾਰੀ ਨੋਟ ਕਰਨ ਕਿ ਜ਼ਿਲ੍ਹੇ ਨਾਲ ਸਬੰਧਤ ਪੰਜ ਚੇਅਰਮੈਨਾਂ ਨੇ ਐਸਐਸਪੀ ਨੂੰ ਸ਼ਿਕਾਇਤ ਕੀਤੀ ਹੈ ਕਿ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਉਨ੍ਹਾਂ ਨੂੰ ਪ੍ਰੋਟੋਕੋਲ ਅਨੁਸਾਰ ਸਲੂਟ ਨਹੀਂ ਮਾਰਦੇ ਤੇ ਨਾ ਹੀ ਉਨ੍ਹਾਂ ਦੀਆਂ ਗੱਡੀਆਂ ਨੂੰ ਜਲਦੀ ਟ੍ਰੈਫਿਕ ਵਿਚੋਂ ਕਢਵਾਉਂਦੇ ਹਨ। ਆਡੀਉ ਵਿਚ ਉਹ ਇਹ ਵੀ ਕਹਿ ਰਹੇ ਹਨ ਕਿ ਉਹ ਖੁਦ ਐਸਐਸਪੀ ਨੂੰ ਮਿਲ ਕੇ ਆਏ ਹਨ, ਜਿਨ੍ਹਾਂ ਨੇ ਇਹ ਹੁਕਮ ਜਾਰੀ ਕੀਤਾ ਹੈ।

(For more news apart from Traffic Incharge SI Amrik Singh transferred to Police Line Bathinda , stay tuned to Rozana Spokesman)