'ਲੋਕ ਭਲੀ ਭਾਂਤ ਜਾਣਦੇ ਹਨ ਕਿ ਬਾਦਲ ਪਰਵਾਰ ਦੀ ਕਾਂਗਰਸ ਦੇ ਕਿਸ ਪਰਵਾਰ ਨਾਲ ਗੰਢਤੁਪ ਹੈ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਥ ਦੀ ਸੱਜੀ ਬਾਂਹ ਦੱਸਣ ਵਾਲੇ ਬਾਦਲ ਅਤੇ ਮਜੀਠੀਆਂ ਪਰਵਾਰ ਦੀ ਕਾਂਗਰਸ ਦੇ ਕਿਸ ਪਰਵਾਰ ਨਾਲ ਗੰਢਤੁਪ ਹੈ ਇਸ ਗੱਲ ਨੂੰ ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਹਨ।

Photo

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਅਪਣੇ ਆਪ ਨੂੰ ਪੰਥ ਦੀ ਸੱਜੀ ਬਾਂਹ ਦੱਸਣ ਵਾਲੇ ਬਾਦਲ ਅਤੇ ਮਜੀਠੀਆਂ ਪਰਵਾਰ ਦੀ ਕਾਂਗਰਸ ਦੇ ਕਿਸ ਪਰਵਾਰ ਨਾਲ ਗੰਢਤੁਪ ਹੈ ਇਸ ਗੱਲ ਨੂੰ ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਹਨ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ ਅਤੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਬਾਦਲ ਦਲ ਵਲੋਂ ਟਕਸਾਲੀ ਆਗੂਆਂ ਨੂੰ ਕਾਂਗਰਸ ਦੀ ਬੀ-ਟੀਮ ਅਤੇ ਨਕਲੀ ਦੱਸਣ 'ਤੇ ਅਪਣਾ ਪ੍ਰਤੀਕਰਮ ਦਿੰਦਿਆ ਆਖਿਆ। ਇਨ੍ਹਾਂ ਆਗੂਆਂ ਨੇ ਕਿਹਾ ਕਿ ਬਾਦਲ ਅਤੇ ਮਜੀਠਿਆ ਪਰਵਾਰ ਜੋ ਅਪਣੇ ਆਪ ਨੂੰ ਪੰਥ ਹਿਤੈਸ਼ੀ ਦੱਸ ਰਿਹਾ ਹੈ।

ਇਨ੍ਹਾਂ ਪਰਵਾਰਾਂ ਨੇ ਪੰਥ ਉਤੇ ਅਮਰ ਵੇਲ ਵਾਗੂੰ ਅਪਣਾ ਕਬਜ਼ਾ ਕਰ ਕੇ ਪੰਥ ਦੇ ਸਿਰਮਾਏ ਨੂੰ ਕਮਜੋਰ ਕਰ ਕੇ ਰੱਖ ਦਿਤਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਕੈਪਟਨ ਅਤੇ ਬਾਦਲ ਮਜੀਠੀਆ ਪਰਵਾਰ ਦੀ ਦੋਸਤੀ ਜਗ ਜਾਹਰ ਹੈ ਜਿਸ ਕਰ ਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਅਤੇ ਨਿਰਦੋਸ਼ ਦੋ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਅੱਜ ਵੀ ਬਾਹਰ ਘੁੰਮ ਰਹੇ ਹਨ।  

ਉਨ੍ਹਾਂ ਕਿਹਾ ਕਿ ਅਪਣੇ ਆਪ ਨੂੰ ਸਿਧਾਂਤਕ ਦਸਣ ਵਾਲਾ ਬਾਦਲ ਪਰਵਾਰ ਦੱਸੇ ਕਿ ਉਹ ਕਿਹੜੇ ਸਿਧਾਂਤਾ ਦੀ ਗੱਲ ਕਰ ਰਿਹਾ ਹੈ। ਜਿਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਛਿੱਕੇ ਤੇ ਟੰਗ ਕੇ ਜਥੇਦਾਰਾਂ ਨੂੰ ਅਪਣੇ ਘਰ ਤਲਬ ਕਰ ਕੇ ਡੇਰਾ ਸੋਦਾ ਸਾਦ ਨੂੰ ਮੁਆਫ਼ੀ ਦਿਵਾਉਣ ਵਾਲਾ ਅਕਾਲੀ ਨਹੀਂ ਹੋ ਸਕਦਾ।