ਪਹਿਲਾਂ ਇਲਜ਼ਾਮ ਲਗਾਉਣਗੇ ਅਤੇ ਬਾਅਦ ਵਿਚ ਮੁਆਫ਼ੀ ਮੰਗ ਕੇ ਭੱਜ ਜਾਣਾ AAP ਦੀ ਆਦਤ - CM ਚੰਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਐਮ ਚੰਨੀ ਨੇ ਕਿਹਾ ਕਿ ਕੇਜਰੀਵਾਲ ਨੇ ਹੱਦ ਪਾਰ ਕਰ ਦਿੱਤੀ ਹੈ। ਉਹ ਉਹਨਾਂ ਖਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨਗੇ।

CM Channi Reply and Arvind Kejriwal



ਚਮਕੌਰ ਸਾਹਿਬ: ਪੰਜਾਬ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਛਾਪੇ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਵਿਚਾਲੇ ਬਿਆਨਬਾਜ਼ੀ ਦਾ ਦੌਰਾ ਜਾਰੀ ਹੈ। ਸ਼ੁੱਕਰਵਾਰ ਨੂੰ ਚਮਕੌਰ ਸਾਹਿਬ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਚੰਨੀ ਨੇ ਕੇਜਰੀਵਾਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।

CM Channi

ਸੀਐਮ ਚੰਨੀ ਨੇ ਕਿਹਾ ਕਿ ਕੇਜਰੀਵਾਲ ਨੇ ਹੱਦ ਪਾਰ ਕਰ ਦਿੱਤੀ ਹੈ। ਉਹ ਉਹਨਾਂ ਖਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਇਸ ਦੇ ਲਈ ਉਹਨਾਂ ਨੇ ਕਾਂਗਰਸ ਪਾਰਟੀ ਤੋਂ ਇਜਾਜ਼ਤ ਮੰਗੀ ਹੈ। ਸੀਐਮ ਚੰਨੀ ਨੇ ਕਿਹਾ ਕਿ ਪਹਿਲਾਂ ਇਲਜ਼ਾਮ ਲਗਾਉਣਾ ਤੇ ਬਾਅਦ ’ਚ ਮੁਆਫ਼ੀ ਮੰਗ ਕੇ ਭੱਜ ਜਾਣਾ ਇਹਨਾਂ ਦੀ ਆਦਤ ਹੈ।

Arvind Kejriwal

ਸੀਐਮ ਚੰਨੀ ਨੇ ਕਿਹਾ ਕਿ ਕੇਜਰੀਵਾਲ ਬਿਕਰਮ ਸਿੰਘ ਮਜੀਠੀਆ ਅਤੇ ਅਰੁਣ ਜੇਤਲੀ ਤੋਂ ਮੁਆਫੀ ਵੀ ਮੰਗ ਚੁੱਕੇ ਹਨ। ਉਹਨਾਂ ਕਿਹਾ ਹਰ ਚੀਜ਼ ਦੇ ਮਾਪਦੰਡ ਹੁੰਦੇ ਹਨ। ਚੋਣ ਅਤੇ ਸਿਆਸਤ ਦੀ ਵੀ ਪਰੰਪਰਾ ਅਤੇ ਸੱਭਿਅਤਾ ਹੁੰਦੀ ਹੈ। ਹਰ ਚੀਜ਼ ਦੀ ਇਕ ਹੱਦ ਹੁੰਦੀ ਹੈ, ਉਸ ਨੂੰ ਪਾਰ ਨਹੀਂ ਕਰਨਾ ਚਾਹੀਦਾ। ਇਹਨਾਂ ਨੇ ਕਈ ਵਾਰ ਹੱਦ ਪਾਰ ਕੀਤੀ ਅਤੇ ਬਾਅਦ ਵਿਚ ਮੁਆਫ਼ੀ ਵੀ ਮੰਗੀ। ਇਹਨਾਂ ਦੀ ਆਦਤ ਹੈ, ਪਹਿਲਾਂ ਇਲਜ਼ਾਮ ਲਗਾਉਣਗੇ ਅਤੇ ਬਾਅਦ ਵਿਚ ਮੁਆਫ਼ੀ ਮੰਗ ਕੇ ਭੱਜ ਜਾਣਾ। ਇਹ ਪਹਿਲੀ ਵਾਰ ਨਹੀਂ। ਇਹਨਾਂ ਵਿਚ ਕੋਈ ਅਣਖ ਨਹੀਂ। ਕੇਜਰੀਵਾਲ ਅਪਣੇ ਆਪ ’ਤੇ ਕਾਬੂ ਰੱਖਣ।

CM Channi

ਦੱਸ ਦੇਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਧਾਰਮਿਕ ਸਮਾਗਮ ਕਰਵਾਇਆ । ਇਸ ਉਪਰੰਤ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਮਿਲਣੀ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ ਮੈਨੂੰ ਬੇਈਮਾਨ ਆਦਮੀ ਕਿਹਾ ਹੈ ਅਤੇ ਸੋਸ਼ਲ ਮੀਡੀਆ ਤੇ ਨੋਟਾਂ ਨਾਲ ਮੇਰੀ ਫੋਟੋ ਲਗਾ ਕੇ  ਮੈਨੂੰ ਬਦਨਾਮ ਕਰ ਰਹੇ ਹਨ।