ਮਾਪਿਆਂ ਦੀ ਕੁੱਟਮਾਰ ਤੋਂ ਤੰਗ ਆ ਕੇ ਜਲਧੰਰ ਤੋਂ ਭੱਜ ਕੇ ਲੁਧਿਆਣਾ ਪਹੁੰਚੀਆਂ ਦੋ ਭੈਣਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣਾ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

Two sisters ran away from Jaladhan and reached Ludhiana

 

ਲੁਧਿਆਣਾ: ਲੁਧਿਆਣਾ ਵਿੱਚ ਦੋ ਛੋਟੀਆਂ ਭੈਣਾਂ ਮਾਪਿਆਂ ਦੀ ਕੁੱਟਮਾਰ ਤੋਂ ਤੰਗ ਆ ਕੇ ਘਰੋਂ ਭੱਜ ਗਈਆਂ। ਜਗਰਾਉਂ ਪੁਲ ਨੇੜੇ ਕੁੜੀਆਂ ਨੂੰ ਘੁੰਮਦੀਆਂ ਦੇਖ ਕੇ ਟਰੈਫਿਕ ਕਰਮਚਾਰੀ ਪਰਮਜੀਤ ਸਿੰਘ ਅਤੇ ਏਐਸਆਈ ਗੁਰਮੀਤ ਸਿੰਘ ਉਨ੍ਹਾਂ ਨੂੰ ਥਾਣਾ ਡਵੀਜ਼ਨ ਨੰਬਰ 2 ਲੈ ਗਏ। ਦੋਵੇਂ ਲੜਕੀਆਂ ਜਲੰਧਰ ਤੋਂ ਟਰੇਨ 'ਚ ਬੈਠ ਕੇ ਲੁਧਿਆਣਾ ਪਹੁੰਚੀਆਂ ਸਨ। ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਪੇ ਸ਼ਰਾਬ ਦੇ ਆਦੀ ਹਨ।

 ਹੋਰ ਵੀ ਪੜ੍ਹੋ- ਪਰਾਲੀ ਸਰਾਪ ਨਹੀਂ ਵਰਦਾਨ ਹੈ। ਆਉ ਜਾਣਦੇ ਹਾਂ ਕਿਸ ਤਰ੍ਹਾਂ ਕਰੀਏ ਇਸ ਦੀ ਸੁਚੱਜੀ ਵਰਤੋਂ

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਇਨ੍ਹਾਂ ਦੋਵਾਂ ਭੈਣਾਂ ਨੂੰ ਵੀ ਮਾਣੂੰਕੇ ਦੀ ਸੇਵਾ ਸੁਸਾਇਟੀ ਨੇ ਲਾਵਾਰਸ ਹਾਲਤ ਵਿੱਚ ਸੰਭਾਲਿਆ ਸੀ। ਹਾਲਾਂਕਿ ਲੜਕੀਆਂ ਦੇ ਮਾਪਿਆਂ ਨੇ ਸੁਸਾਇਟੀ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਲਿਆ ਕਿ ਉਹ ਉਨ੍ਹਾਂ ਦਾ ਪੂਰਾ ਖਿਆਲ ਰੱਖਣਗੇ। ਲੜਕੀਆਂ ਦੀ ਪਛਾਣ ਅੰਮ੍ਰਿਤ ਅਤੇ ਦਿਵਿਆ ਵਜੋਂ ਹੋਈ ਹੈ। ਬੀਤੀ ਰਾਤ ਵੀ ਦੋਵਾਂ ਦੀ ਮਾਪਿਆਂ ਨਾਲ ਲੜਾਈ ਹੋ ਗਈ। ਜਿਸ ਤੋਂ ਬਾਅਦ ਉਹ ਜਲੰਧਰ ਤੋਂ ਟਰੇਨ 'ਚ ਸਵਾਰ ਹੋ ਕੇ ਲੁਧਿਆਣਾ ਪਹੁੰਚ ਗਈਆਂ।

 ਹੋਰ ਵੀ ਪੜ੍ਹੋ- ਜੈਨੀ ਜੌਹਲ ਨੂੰ 5911 ਰਿਕਾਰਡਸ ਨੇ ਦਿੱਤਾ ਕਰਾਰਾ ਜਵਾਬ, 'ਮੁੜ ਨਾ ਕਰਨਾ ਸਿੱਧੂ ਦੇ ਨਾਂ ਦੀ ਵਰਤੋਂ'

ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਹੈ। ਕਈ ਵਾਰ ਮਾਪੇ ਉਨ੍ਹਾਂ ਨੂੰ ਕਿਸੇ ਪਿੰਡ ਲੈ ਜਾਂਦੇ ਹਨ ਅਤੇ ਕਦੇ ਦੂਜੇ ਪਿੰਡ ਵਿੱਚ ਲੈ ਜਾਂਦੇ ਹਨ।  ਅੰਮ੍ਰਿਤ ਨੇ ਦੱਸਿਆ ਕਿ ਉਸ ਦੀ ਭੈਣ ਦਿਵਿਆ ਛੋਟੀ ਹੈ। ਸਰਦੀ ਦੇ ਮੌਸਮ ਵਿੱਚ ਮਾਤਾ-ਪਿਤਾ ਦੋਵੇਂ ਹੀ ਉਨ੍ਹਾਂ ਨੂੰ ਘਰੋਂ ਬਾਹਰ ਲੈ ਜਾਂਦੇ ਹਨ ਤੇ ਕਹਿੰਦੇ ਹਨ ਕਿ ਕਮਾ ਕੇ ਜਾਂ ਭੀਖ ਮੰਗ ਕੇ ਲਿਆਉਣ। ਉਹ 8ਵੀਂ ਜਮਾਤ ਦੀ ਵਿਦਿਆਰਥਣ ਹੈ। ਪਰਿਵਾਰ ਵਾਲੇ ਉਸ ਨੂੰ ਪੜ੍ਹਾਈ ਨਹੀਂ ਕਰਨ ਦਿੰਦੇ। ਉਹ ਪਹਿਲਾਂ ਵੀ 2 ਤੋਂ 3 ਵਾਰ ਘਰੋਂ ਭੱਜ ਚੁੱਕੀਆਂ ਹਨ। ਉਹ ਆਪਣੇ ਮਾਪਿਆਂ ਕੋਲ ਵਾਪਸ ਨਹੀਂ ਜਾਣਾ ਚਾਹੁੰਦੇ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।