ਅਕਾਲੀ ਦਲ ਪਹਿਲਾਂ ਵਾਲਾ ਨਹੀਂ ਰਿਹਾ, ਇਸ ਦੀ ਸੋਚ ਹੁਣ ਤਾਨਾਸ਼ਾਹੀ ਬਣ ਚੁਕੀ ਹੈ : ਢੀਂਡਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਡਾ ਖ਼ੁਦ ਦਾ ਸੱਤਾ ਵਿਚ ਰਹਿਣਾ ਜ਼ਰੂਰੀ ਹੈ ਪੰਜਾਬ ਦੇ ਹਿੱਤਾਂ ਤੇ ਲੋਕਾਂ ਦੇ ਹਿੱਤ ਬਾਅਦ ਵਿਚ ਦੇਖੇ ਜਾਣਗੇ।

Photo

ਅਹਿਮਦਗੜ੍ਹ੍ਹ: ਸਾਡਾ ਖ਼ੁਦ ਦਾ ਸੱਤਾ ਵਿਚ ਰਹਿਣਾ ਜ਼ਰੂਰੀ ਹੈ ਪੰਜਾਬ ਦੇ ਹਿੱਤਾਂ ਤੇ ਲੋਕਾਂ ਦੇ ਹਿੱਤ ਬਾਅਦ ਵਿਚ ਦੇਖੇ ਜਾਣਗੇ। ਇਹ ਕਦੇ ਅਕਾਲੀ ਦਲ ਨੇ ਸੋਚ ਹੀ ਨਹੀਂ ਰੱਖੀ ਸੀ ਜੋ ਅੱਜ ਬਣੀ ਹੋਈ ਹੈ। ਇਸੇ ਲਈ ਸ. ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਵਲੋਂ ਲਏ ਗ਼ਲਤ ਫ਼ੈਸਲਿਆਂ ਦਾ ਪਾਰਟੀ 'ਚ ਰਹਿੰਦੇ ਹੋਏ ਵਿਰੋਧ ਕੀਤਾ ਕਿਉਂਕਿ ਕਿਸੇ ਵੀ ਗ਼ਲਤ ਗੱਲ ਦਾ ਵਿਰੋਧ ਕਰਨਾ ਲੋਕਤੰਤਰ ਦਾ ਇਕ ਹਿੱਸਾ ਹੈ ਜਿਹੜਾ ਪਾਰਟੀ ਪ੍ਰਧਾਨ ਨੂੰ ਚੰਗਾ ਨਹੀ ਲਗਿਆ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅਹਿਮਦਗੜ੍ਹ ਕ੍ਰਿਸ਼ਨ ਸਿੰਘ ਰਾਜੜ੍ਹ ਦੇ ਗ੍ਰਹਿ ਵਿਖੇ ਰੱਖੀ ਇਕ ਪ੍ਰਭਾਵਸ਼ਾਲੀ ਮੀਟਿੰਗ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵਾਲਾ ਅਕਾਲੀ ਦਲ ਨਹੀਂ ਰਿਹਾ ਇਸ ਦੀ ਸੋਚ ਹੁਣ ਤਾਨਾਸ਼ਾਹੀ ਬਣ ਚੁਕੀ ਹੈ ਜਿਸ ਨੇ ਅਪਣੀ ਸੱਤਾ ਦੀ ਖ਼ਾਤਰ ਮੂਲ ਸਿਧਾਂਤਾਂ ਦੇ ਉਲਟ ਫ਼ੈਸਲੇ ਲਏ ਹਨ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਸਾਨੂੰ ਪਾਰਟੀ 'ਚੋਂ ਕੱਢਣ ਦਾ ਐਲਾਨ ਤਾਂ ਕਰ ਦਿਤਾ ਗਿਆ ਪਰ ਸਾਨੂੰ ਅਜੇ ਤਕ ਕੋਈ ਵੀ ਨੋਟਿਸ ਨਹੀ ਮਿਲਿਆ। ਇਕ ਸਵਾਲ ਦੇ ਜਵਾਬ 'ਚ ਢੀਂਡਸਾ ਨੇ ਕਿਹਾ ਕਿ ਇਹ ਪੰਜਾਬ ਦੀ ਤ੍ਰਾਸਦੀ ਹੈ ਜਿਥੇ ਪਿਛਲੇ 30 ਸਾਲਾਂ ਤੋਂ ਸੱਤਾ 'ਚ ਸਿਰਫ਼ 2 ਪਰਵਾਰ ਹੀ ਕਾਬਜ਼ ਰਹੇ ਤੇ ਉਨ੍ਹਾਂ ਰਲ ਮਿਲ ਕੇ ਜੋ ਪੰਜਾਬ ਦਾ ਹਾਲ ਕੀਤਾ ਉਹ ਕਿਸੇ ਤੋਂ ਲੁਕਿਆ ਨਹੀ। ਅੱਜ ਲੋੜ ਹੈ ਕਿ ਚੰਗੇ ਲੋਕ ਮੂਹਰੇ ਆਉਣ ਜੋ ਪੰਜਾਬ ਦਾ ਭਲਾ ਸੋਚਦੇ ਹੋਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।