ਭ੍ਰਿਸ਼ਟਾਚਾਰ ਖ਼ਿਲਾਫ਼ ਪੰਜਾਬ ਪੁਲਿਸ ਮੁਲਾਜ਼ਮ ਦਾ ਸੁਨੇਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਥੇ ਇੱਕ ਪਾਸੇ ਪੰਜਾਬ ਪੁਲਿਸ ਰਿਸ਼ਵਤਖੋਰੀ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ, ਉਥੇ ਹੀ ਕੁਝ ਮੁਲਾਜ਼ਮ ਅਜਿਹੇ ਵੀ ਹਨ ਜੋ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ

Punjab Police

ਪੰਜਾਬ : ਜਿਥੇ ਇੱਕ ਪਾਸੇ ਪੰਜਾਬ ਪੁਲਿਸ ਰਿਸ਼ਵਤ ਖੋਰੀ ਨੂੰ ਲੈ ਕੇ ਅਕਸਰ ਚਰਚਾ ‘ਚ ਰਹਿੰਦੀ ਹੈ, ਉਥੇ ਹੀ ਕੁਝ ਪੁਲਿਸ ਮੁਲਾਜ਼ਮ ਅਜਿਹੇ ਵੀ ਹਨ ਜੋ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਿਆਂ ਦੂਜੇ ਮੁਲਾਜ਼ਮਾਂ ਨੂੰ ਇਮਾਨਦਾਰੀ ਦਾ ਸਬਕ ਦੇ ਰਹੇ ਹਨ। ਅਜਿਹਾ ਹੀ ਇੱਕ ਵੀਡੀਓ ਅੱਜ ਕਲ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।

ਵੀਡੀਓ ਵਿਚ ਪੁਲਿਸ ਮੁਲਜ਼ਮ ਕਹਿ ਰਿਹਾ ਹੈ ਕਿ ਮੈਂ ਰਿਸ਼ਵਤ ਕਿਉਂ ਲਵਾਂ? ਉਸਦਾ ਕਹਿਣਾ ਹੈ, ‘ਮੇਰੀ ਕਰੀਬ 28 ਸਾਲ ਦੀ ਨੋਕਰੀ, ਤਕਰੀਬਨ 60 ਹਜ਼ਾਰ ਪ੍ਰਤੀ ਮਹੀਨਾ ਹੈ ਅਤੇ 2000 ਰੁਪਏ ਪ੍ਰਤੀ ਦਿਨ ਮੇਰੀ ਦਿਹਾੜੀ ਹੈ'। ਉਸਨੇ ਕਿਹਾ ਕਿ ਉਸਦੇ ਸਾਰੇ ਖਰਚਿਆਂ ਨੂੰ ਮਿਲਾ ਕੇ ਇਕ ਮਹੀਨੇ ਵਿਚ ਉਸਦੇ ਕਰੀਬ 30 ਹਜ਼ਾਰ ਹੀ ਖਰਚ ਹੁੰਦੇ ਹਨ। ਉਸਨੇ ਕਿਹਾ ਕਿ ਮੈਂ ਰਿਸ਼ਵਤ ਕਿਉਂ ਲਵਾਂ?

ਉਸਨੇ ਇਹ ਵੀ ਕਿਹਾ ਕਿ ਇਨਸਾਨ ਇਕ ਪਾਣੀ ਦਾ ਬੁਲਬੁਲਾ ਹੈ ਅਤੇ ਪਾਣੀ ਦੇ ਬੁਲਬੁਲੇ ਦੀ ਇਕ ਖਾਸੀਅਤ ਹੈ ਕਿ ਉਸ ਜਦੋਂ ਤੱਕ ਜਿਉਂਦਾ ਰਹਿੰਦਾ ਹੈ ਪਾਣੀ ਦੇ ਉੱਪਰ ਹੀ ਰਹਿੰਦਾ ਹੈ। ਉਸਨੇ ਕਿਹਾ ਕਿ ਜੇਕਰ ਅਸੀਂ ਪਾਣੀ ਦੇ ਬੁਲਬਲੇ ਵਾਲੀ ਜ਼ਿੰਦਗੀ ਹਢਾਉਂਦੇ ਹਾਂ, ਤਾਂ ਸਾਨੂੰ ਹੈਸੀਅਤ ਵੀ ਪਾਣੀ ਦੇ ਬੁਲਬੁਲੇ ਵਾਲੀ ਰੱਖਣੀ ਚਾਹੀਦੀ ਹੈ।

ਜੇਕਰ ਹਰ ਮੁਲਾਜ਼ਮ ਅਜਿਹੀ ਸੋਚ ਆਪਣਾ ਲਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਮਾਜ ਅੰਦਰੋਂ ਭ੍ਰਿਸ਼ਟਾਚਾਰ ਜੜ੍ਹੋਂ ਖ਼ਤਮ ਹੋ ਜਾਵੇਗਾ।