ਜਿਮ ਹੋਏ ਬੰਦ, ਕਸਰਤ ਕਰਨ ਲਈ ਸੜਕਾਂ 'ਤੇ ਉੱਤਰੇ ਲੋਕ
ਕੋਰੋਨਾ ਵਾਇਰਸ ਪੂਰੀ ਦੁਨੀਆਂ ਵਿਚ ਫੈਲ ਰਿਹਾ ਹੈ ਅਤੇ ਇਸ ਨੇ ਪੂਰੀ ਦੁਨੀਆਂ 'ਚ ਤਬਾਹੀ ਮਚਾ ਦਿੱਤੀ ਹੈ। ਇਸ ਦੇ ਚੱਲਦਿਆਂ ਸਾਰੇ ਲੋਕਾਂ ਨੂੰ ਘਰ ਵਿਚ ਬੈਠਣਾ ਪੈ ਰਿਹਾ ਹੈ
ਚੰਡੀਗੜ੍ਹ - ਕੋਰੋਨਾ ਵਾਇਰਸ ਪੂਰੀ ਦੁਨੀਆਂ ਵਿਚ ਫੈਲ ਰਿਹਾ ਹੈ ਅਤੇ ਇਸ ਨੇ ਪੂਰੀ ਦੁਨੀਆਂ 'ਚ ਤਬਾਹੀ ਮਚਾ ਦਿੱਤੀ ਹੈ। ਇਸ ਦੇ ਚੱਲਦਿਆਂ ਸਾਰੇ ਲੋਕਾਂ ਨੂੰ ਘਰ ਵਿਚ ਬੈਠਣਾ ਪੈ ਰਿਹਾ ਹੈ ਕਿਉਂਕਿ ਇਸ ਵਾਇਰਸ ਕਰ ਕੇ ਜਿਮ, ਮਾਲ, ਰੈਸਟੋਰੈਂਟ ਆਦਿ ਸਭ ਬੰਦ ਕਰ ਦਿੱਤੇ ਹਨ।
ਇਸ ਦੇ ਚਲਦੇ ਲੋਕ ਜੋ ਹਰ ਰੋਜ਼ ਯੋਗਾ ਜਾਂ ਕਸਰਤ ਕਰਦੇ ਸਨ ਉਹਨਾਂ ਨੂੰ ਹੁਣ ਸੜਕਾਂ ਤੇ ਕਸਰਤ ਕਰਨੀ ਪੈ ਰਹੀ ਹੈ। ਜਿਹੜੇ ਲੋਕ ਆਪਣੇ ਰੋਜ਼ ਦੇ ਰੁਟੀਨ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਉਹ ਅਜਿਹਾ ਕਰ ਰਹੇ ਹਨ। ਦੱਸ ਦਈਏ ਕਿ ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਨੇ ਇਕ ਐਲਾਨ ਕਿਹਾ ਕਿ ਪੰਜਾਬ ਰੋਡਵੇਜ/ ਨਬਸ ਅਤੇ ਪੀਆਰਟੀਸੀ ਦੀਆਂ ਬੱਸਾਂ ਚੋਣਵੇਂ ਰੂਟਾਂ ਤੇ ਐਤਵਾਰ ਨੂੰ ਨਹੀਂ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 50 ਨਿਰਧਾਰਤ ਰੂਟਾਂ 'ਤੇ ਇਹ ਸੇਵਾਵਾਂ ਸੋਮਵਾਰ ਤੋਂ ਚਾਲੂ ਹੋਣਗੀਆਂ।
ਉਨ੍ਹਾਂ ਨੇ ਅੱਗੇ ਨਿਰਦੇਸ਼ ਦਿੱਤੇ ਕਿ ਚਲਾਈਆਂ ਜਾ ਰਹੀਆਂ ਬੱਸਾਂ ਨੂੰ ਸਹੀ ਤਰ੍ਹਾਂ ਕੀਟਾਣੂ-ਮੁਕਤ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵਗੇ ਕਿ 50% ਤੋਂ ਵੱਧ ਸੀਟਾਂ ਨਾ ਭਰੀਆਂ ਹੋਣ ਅਤੇ ਯਾਤਰੀਆਂ ਦਰਮਿਆਨ ਸਹੀ ਦੂਰੀ ਬਣੀ ਰਹੇ।
ਰਜੀਆ ਸੁਲਤਾਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਅਤੇ ਸਿਰਫ ਐਮਰਜੈਂਸੀ ਦੌਰਾਨ ਹੀ ਘਰ ਤੋਂ ਬਾਹਰ ਜਾਣ ਕਿਉਂਕਿ ਇਸ ਨਾਲ ਭਿਆਨਕ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਵਿਚ ਸਹਾਇਤਾ ਮਿਲੇਗੀ। ਭਾਵੇਂ ਇਹ ਬਹੁਤ ਸਾਰੇ ਲੋਕਾਂ ਲਈ, ਖਾਸ ਕਰਕੇ ਸਮਾਜ ਦੇ ਗਰੀਬ ਵਰਗਾਂ ਲਈ ਅਸੁਵਿਧਾ ਹੋ ਸਕਦੀ ਹੈ, ਪਰ ਜਨਤਕ ਸੁਰੱਖਿਆ ਦੇ ਵਡੇਰੇ ਹਿੱਤ ਲਈ ਅਤੇ ਸਾਰੇ ਨਾਗਰਿਕਾਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਦੀ ਲੋੜ ਹੈ।
ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸੂਬੇ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਅੱਧੀ ਰਾਤ ਤੋਂ ਰਾਜ ਭਰ 'ਚ ਸਰਕਾਰੀ ਅਤੇ ਪ੍ਰਾਈਵੇਟ ਬੱਸ ਸੇਵਾ ਪੂਰੀ ਤਰ੍ਹਾਂ ਬੰਦ ਕਰਨ ਦਾ ਫ਼ੈਸਲਾ ਲਿਆ ਸੀ ਪਰ ਇਸ ਫ਼ੈਸਲੇ 'ਚ ਮੰਤਰੀ ਸਮੂਹ ਦੀ ਮੀਟਿੰਗ 'ਚ ਹੋਏ ਵਿਚਾਰ-ਵਟਾਂਦਰੇ ਤੋਂ ਬਾਅਦ ਕੁਝ ਤਬਦੀਲੀ ਕੀਤੀ ਗਈ ਸੀ।
ਸੂਬੇ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦਸਿਆ ਸੀ ਕਿ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਧਿਆਨ 'ਚ ਰਖਦਿਆਂ ਹੁਣ ਬੱਸ ਸੇਵਾ ਪੂਰੀ ਤਰ੍ਹਾਂ ਬੰਦ ਕਰਨ ਦੀ ਥਾਂ ਵੱਖ-ਵੱਖ ਜ਼ਿਲ੍ਹਿਆਂ 'ਚ ਚੋਣਵੇਂ ਕੁੱਝ ਖ਼ਾਸ ਰੂਟਾਂ 'ਤੇ ਬੱਸਾਂ ਚਲਾਉਣ ਦੀ ਆਗਿਆ ਦਿਤੀ ਗਈ ਹੈ।