ਸੁਨਾਮ ਦੀ ਧਰਤੀ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਉਮੜਿਆ ਨੌਜਵਾਨਾਂ ਦਾ ਜਨ ਸੈਲਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

-27ਤੋ 31 ਮਾਰਚ ਤੱਕ ਅਡਾਨੀ ਦੀ ਖੁਸ਼ਕ ਬੰਦਰਗਾਹ ਦੇ ਘਿਰਾਓ ਦਾ ਐਲਾਨ

Farmer protest

ਸੁਨਾਮ/ ਸੰਗਰੂਰ -- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਅੱਜ ਸ਼ਹੀਦ ਊਧਮ ਦੀ ਜਨਮ ਭੂੰਮੀ ਸੁਨਾਮ ਵਿਖੇ ਦਹਿ ਹਜ਼ਾਰਾਂ ਕੁੜੀਆਂ ਸਮੇਤ  ਨੌਜਵਾਨਾਂ ਦੇ ਆਏ ਜਨ ਸੈਲਾਬ ਵੱਲੋਂ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ  ਸ਼ਰਧਾਂਜਲੀ ਭੇਟ ਕਰਦਿਆਂ ਖੇਤੀ ਕਾਨੂੰਨਾਂ ਤੇ ਸਾਮਰਾਜੀ ਹੱਲੇ ਖਿਲਾਫ ਮੂਹਰਲੀਆ ਕਤਾਰਾਂ 'ਚ ਹੋ ਕੇ ਜੂਝਣ ਦਾ ਐਲਾਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਮੂਹ ਨੌਜਵਾਨਾਂ ਵੱਲੋਂ ਖੜ੍ਹੇ ਹੋ ਕੇ ਸ਼ਹੀਦਾਂ ਦੇ ਸਨਮੁੱਖ ਹੁੰਦਿਆਂ ਸਮੂਹਿਕ ਰੂਪ 'ਚ ਪੜੇ ਗੲੇ ਅਹਿਦਨਾਮੇ ਦੇ ਨਾਲ ਕੀਤੀ ਗਈ।