ਦੋ ਨਿਹੰਗਾਂ ਨੇ ਪੁਲੀਸ ਇੰਸਪੈਕਟਰਾਂ ਦੇ ਵੱਡੇ ਗੁੱਟ, ਪੁਲਿਸ ਮੁਕਾਬਲੇ ਵਿੱਚ ਦੋ ਨਿਹੰਗ ਵੀ ਮਾਰੇ ਗਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਵੱਲੋਂ ਚਲਾਈ ਗਈ ਗੋਲੀ ਨਾਲ ਦੋ ਨਿਹੰਗਾਂ ਦੀ ਮੌਕੇ 'ਤੇ ਮੌਤ ਹੋ ਗਈ।

photo

ਤਰਨਤਾਰਨ, (ਅਜੀਤ ਸਿੰਘ ਘਰਿਆਲਾ) ਨਾਂਦੇੜ ਸਾਹਿਬ ਹਜ਼ੂਰ ਸਾਹਿਬ ਵਿਖੇ ਕਤਲ ਕਰਕੇ ਆਏ ਦੋ ਨਿਹੰਗਾਂ ਦਾ ਭਿੱਖੀਵਿੰਡ ਪੁਲਿਸ ਨੇ ਕੀਤਾ ਇਨਕਾਉਂਟਰ ਇਸ ਤੋਂ ਪਹਿਲਾਂ ਦੋਹਾਂ ਨਿਹੰਗਾਂ ਨੂੰ ਜਦੋਂ ਪੁਲਿਸ ਨੇ ਕਾਬੂ ਕਰਨਾ ਚਾਹਿਆ ਤਾਂ ਨਿਹੰਗਾਂ ਨੇ ਕਿਰਪਾਨਾਂ ਨਾਲ ਪੁਲੀਸ ਤੇ ਹਮਲਾ ਕਰ ਦਿੱਤਾ ਜਿਸ ਵਿਚ ਇੰਸਪੈਕਟਰ ਨਰਿੰਦਰ ਸਿੰਘ ਤੇ ਇੰਸਪੈਕਟਰ ਬਲਵਿੰਦਰ ਸਿੰਘ ਦੇ ਗੁੱਟ ਵੱਡੇ ਗਏ ਜਦੋਂ ਉਨ੍ਹਾਂ ਡੀਐਸਪੀ ਰਾਜਬੀਰ ਸਿੰਘ ਤੇ ਹਮਲਾ ਕੀਤਾ ਇਸ ਪੁਲਿਸ ਵੱਲੋਂ ਚਲਾਈ ਗਈ ਗੋਲੀ ਨਾਲ ਦੋ ਨਿਹੰਗਾਂ ਦੀ ਮੌਕੇ ਤੇ ਮੌਤ ਹੋ ਗਈ। ਐਸ ਐਸਪੀ ਤਰਨੂ ਇਸ ਘਟਨਾਂ ਸਥਾਨ ਤੇ ਮੌਕੇ ਤੇ ਪਹੁੰਚੇ ਅਤੇ ਦੋਵਾ ਐਸ ਐਚ ਆਈ ਨੂੰ ਅੰਮਿ੍ਰਤਸਰ ਵਿਖੇ ਇਲਾਜ ਲਈ ਭੇਜਿਆ ਗਿਆ।