ਟਾਂਡਾ ਉੜਮੁੜ ਦੇ ਮੇਨ ਬਾਜ਼ਾਰ 'ਚ ਇਕ ਕੱਪੜਿਆਂ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਾਡਾ ਉੜਮੁੜ ਦੇ ਮੇਨ ਬਾਜ਼ਾਰ ਵਿਚ ਇਕ ਕੱਪੜਿਆਂ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

Photo

ਟਾਡਾ ਉੜਮੁੜ ਅੰਮ੍ਰਿਤਪਾਲ ਬਾਜਵਾ 21 ਮਈ : ਟਾਡਾ ਉੜਮੁੜ ਦੇ ਮੇਨ ਬਾਜ਼ਾਰ ਵਿਚ ਇਕ ਕੱਪੜਿਆਂ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਘਟਨਾ ਦਾ ਉਸ ਸਮੇਂ ਪਤਾ ਲੱਗਿਆ ਜਦ ਸਵੇਰੇ  ਕੁਝ ਲੋਕ ਸੈਰ ਕਰਦੇ ਬਜ਼ਾਰ 'ਚੋਂ ਲੰਘ ਰਹੇ ਸਨ। ਸੀ ਤਾਂ ਸ਼ਿਵ ਸ਼ੰਕਰ ਕਲਾਥ ਹਾਊਸ ਦੁਕਾਨ ਦੀ ਦੁਕਾਨ ਵਿੱਚੋਂ ਧੂੰਆਂ ਨਿਕਲਦਾ ਹੋਇਆ ਵੇਖਕੇ ਉਸ ਨੇ ਰੌਲਾ ਪਾ ਦਿੱਤਾ।

ਮੌਕੇ ਤੇ ਮਜੋਦ ਦੁਕਾਨਦਾਰਾਂ ਅਤੇ ਲੋਕਾ ਨੇ ਮਿਲਕੇ ਬੜੀ ਮੁਸਕਲ ਨਾਲ ਦੁਕਾਨ ਦੇ ਤਾਲੇ ਭੰਨੇ ਤੇ ਅੰਦਰ ਲੱਗੀ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਅੱਗ 'ਤੇ ਕਾਬੂ ਪਾ ਕੇ ਦੁਕਾਨ ਦੇ ਵੱਡੇ ਹਿੱਸੇ ਨੂੰ ਅੱਗ ਤੋਂ ਬਚਾਅ ਲਿਆ। ਇਸ ਦੌਰਾਨ ਅੱਗ ਕਾਰਨ ਦੁਕਾਨ ਦੀ ਫਿਟਿੰਗ, ਕਾਊਂਟਰ ਅਤੇ ਕੱਪੜਿਆਂ ਨੂੰ ਭਾਰੀ ਨੁਕਸਾਨ ਪਹੁੰਚਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

ਅਤੇ ਦਸਿਆ ਜਾ ਰਿਹਾ ਹੈ ਦੁਕਾਨ ਮਾਲਕ ਨਰੇਸ਼ ਕੁਮਾਰ ਪੁੱਤਰ ਚਿਰੰਜੀ ਲਾਲ ਵਾਸੀ ਧੋਬੀਘਾਟ, ਹੁਸ਼ਿਆਰਪੁਰ  ਦਾ ਰਹਿਣ ਵਾਲਾ ਸੀ। ਜਿਸ ਨੇ ਰੋਦੇ ਹੋਏ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਜਿਸ ਵਿਚ ਕਰੀਬ 7 ਤੋਂ 8 ਲੱਖ ਦਾ ਨੁਕਸਾਨ ਦਸਿਆ ਪੁਲਸ ਦੇ ਨੇ ਮੌਕੇ 'ਤੇ ਪਹੁੰਚ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।