Punjab ਵਿਚ ਕੱਲ੍ਹ ਤੋਂ ਇਹਨਾਂ ਰੂਟਾਂ 'ਤੇ ਬੱਸ ਸੇਵਾ ਸ਼ੁਰੂ, ਦੇਖੋ ਪੂਰੀ ਸੂਚੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਰਾਂਸਪੋਰਸ ਮੰਤਰੀ ਰਜ਼ੀਆ ਸੁਲਤਾਨਾ ਨੇ ਸੂਬੇ ਵਿਚ ਬੱਸ ਸੇਵਾ ਬਹਾਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

Photo

ਚੰਡੀਗੜ੍ਹ: ਪੰਜਾਬ 'ਚ ਕਰਫ਼ਿਊ ਖ਼ਤਮ ਹੋਣ ਤੋਂ ਬਾਅਦ ਅਤੇ ਤਾਲਾਬੰਦੀ-4 ਦੌਰਾਨ ਰਾਹਤ ਵਾਲੀ ਖ਼ਬਰ ਹੈ ਕਿ ਟਰਾਂਸਪੋਰਟ ਵਿਭਾਗ ਨੇ ਸੂਬੇ 'ਚ ਚੋਣਵੇਂ ਰੂਟਾਂ 'ਤੇ ਬੱਸ ਸੇਵਾ ਸ਼ੁਰੂ ਕਰਨ ਲਈ ਹਰੀ ਝੰਡੀ ਵਿਖਾ ਦਿਤੀ ਹੈ। ਇਸ ਦੌਰਾਨ ਪੰਜਾਬ ਵਿਚ 20 ਮਈ ਤੋਂ ਕਰੀਬ 50 ਰੂਟਾਂ 'ਤੇ ਸਰਕਾਰੀ ਬੱਸ ਸੇਵਾ ਸ਼ੁਰੂ ਹੋਵੇਗੀ। ਪਹਿਲੇ ਪੜਾਅ ਤਹਿਤ ਇਹਨਾਂ ਰੂਟਾਂ 'ਤੇ ਅੱਧੇ ਘੰਟੇ ਤੋਂ ਬਾਅਦ ਜਨਤਕ ਬੱਸਾਂ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ।

ਟਰਾਂਸਪੋਰਸ ਮੰਤਰੀ ਰਜ਼ੀਆ ਸੁਲਤਾਨਾ ਨੇ ਸੂਬੇ ਵਿਚ ਬੱਸ ਸੇਵਾ ਬਹਾਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਨੇ 20 ਮਈ ਤੋਂ ਬੱਸਾਂ ਬਚਾਉਣ ਦੀ ਤਿਆਰੀ ਸ਼ੁਰੂ ਕਰ ਲਈ ਹੈ। ਟਰਾਂਸਪੋਰਟ ਵਿਭਾਗ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਨੋਟੀਫੀਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ। 

ਹੇਠ ਲਿਖੇ ਰੂਟਾਂ 'ਤੇ ਚੱਲ਼ਣਗੀਆਂ ਬੱਸਾਂ

ਚੰਡੀਗੜ੍ਹ-ਡੱਬਵਾਲੀ ਵਾਇਆ ਪਟਿਆਲਾ ਬਠਿੰਡਾ
ਚੰਡੀਗੜ੍ਹ-ਫਿਰੋਜ਼ਪੁਰ ਵਾਇਆ ਲੁਧਿਆਣਾ
ਚੰਡੀਗੜ੍ਹ-ਅੰਮ੍ਰਿਤਸਰ ਵਾਇਆ ਨਵਾਂ ਸ਼ਹਿਰ

ਚੰਡੀਗੜ੍ਹ-ਪਠਾਨਕੋਟ ਵਾਇਆ ਹੁਸ਼ਿਆਰਪੁਰ
ਚੰਡੀਗੜ੍ਹ-ਅੰਬਾਲਾ
ਚੰਡੀਗੜ੍ਹ-ਨੰਗਲ ਵਾਇਆ ਰੋਪੜ

ਬਠਿੰਡਾ-ਮੋਗਾ-ਹੁਸ਼ਿਆਰਪੁਰ
ਲੁਧਿਆਣਾ-ਮਾਲੇਰਕੋਟਲਾ-ਪਾਤੜਾਂ
ਅਬੋਹਰ-ਮੋਗਾ-ਮੁਕਤਸਰ-ਜਲੰਧਰ

ਪਟਿਆਲਾ-ਮਾਨਸਾ-ਮਲੋਟ
ਫਿਰੋਜ਼ਪੁਰ-ਅੰਮ੍ਰਿਤਸਰ-ਪਠਾਨਕੋਟ
ਜਲੰਧਰ-ਅੰਬਾਲਾ ਕੈਂਟ

ਬਠਿੰਡਾ-ਅੰਮ੍ਰਿਤਸਰ
ਜਲੰਧਰ-ਨੂਰਮਹਿਲ
ਅੰਮ੍ਰਿਤਸਰ-ਡੇਰਾ ਬਾਬਾ ਨਾਨਕ

ਹੁਸ਼ਿਆਰਪੁਰ-ਟਾਂਡਾ
ਜਗਰਾਓਂ-ਰਾਏਕੋਟ
ਮੁਕਤਸਰ-ਬਠਿੰਡਾ

ਫਿਰੋਜ਼ਪੁਰ-ਮੁਕਤਸਰ
ਬੁਢਲਾਡਾ-ਰਤੀਆ
ਫਿਰੋਜ਼ਪੁਰ-ਫਾਜ਼ਿਲਕਾ

ਫਰੀਦਕੋਟ-ਲੁਧਿਆਣਾ-ਚੰਡੀਗੜ੍ਹ
ਬਰਨਾਲਾ-ਸਿਰਸਾ
ਲੁਧਿਆਣਾ-ਜਲੰਧਰ-ਅੰਮ੍ਰਿਤਸਰ
ਗੋਇੰਦਵਾਲ ਸਾਹਿਬ-ਪੱਟੀ

ਹੁਸ਼ਿਆਰਪੁਰ-ਨੰਗਲ
ਅਬੋਹਰ-ਬਠਿੰਡਾ-ਸਰਦੂਲਗੜ੍ਹ
ਲੁਧਿਆਣਾ-ਸੁਲਤਾਨਪੁਰ
ਫਗਵਾੜਾ-ਨਕੋਦਰ

ਸੂਬੇ 'ਚ ਟਰਾਂਸਪੋਰਟ ਸੇਵਾਵਾਂ ਸ਼ੁਰੂ ਹੋਣ ਦੇ ਮੱਦੇਨਜ਼ਰ ਵਿਭਾਗ ਨੇ ਐਡਵਾਈਜ਼ਰੀ ਵੀ ਜਾਰੀ ਕਰ ਦਿਤੀ ਹੈ। ਇਸ ਤਹਿਤ ਟੈਕਸੀ, ਚਾਰ ਪਹੀਆ ਵਾਹਨ ਅਤੇ ਕੈਬ 'ਚ ਇਕ ਚਾਲਕ ਅਤੇ ਦੋ ਮਸਾਫ਼ਰ ਬਿਠਾਏ ਜਾ ਸਕਦੇ ਹਨ। ਰਿਕਸ਼ਾ ਅਤੇ ਆਟੋ ਜੋ ਸਹੀ ਤਰੀਕੇ ਨਾਲ ਰਜਿਸਟਰਡ ਹੋਣ ਅਤੇ ਟੈਕਸ ਰੈਗੂਲਰ ਭਰਦੇ ਹੋਣ, ਇਕ ਚਾਲਕ ਅਤੇ ਦੋ ਮੁਸਾਫ਼ਰਾਂ ਸਮੇਤ ਚਲ ਸਕਦੇ ਹਨ। ਦੋ ਪਹੀਆ ਵਾਹਨਾਂ ਅਤੇ ਸਾਈਕਲ ਚਾਲਕਾਂ ਨੂੰ ਇਕੱਲੇ ਚੱਲਣ ਲਈ ਛੋਟ ਦਿਤੀ ਗਈ ਹੈ ਪਰ ਦੋ ਪਹੀਆ ਵਾਹਨ ਉਤੇ ਪਤੀ-ਪਤਨੀ ਨੂੰ ਛੋਟੇ ਬੱਚੇ ਨਾਲ ਬੈਠ ਕੇ ਜਾਣ ਦੀ ਛੋਟ ਹੈ।