ਮ੍ਰਿਤਕ ਮਹਿਲਾ ਦੀ ਪੈਨਸ਼ਨ ਲੈਣ ਲਈ 2 ਨੌਜੁਆਨਾਂ ਨੇ ਲਗਾਈ ਸਕੀਮ : 1500 ਰੁਪਏ ’ਚ ਲਿਆਏ ਬਜ਼ੁਰਗ ਔਰਤ

ਏਜੰਸੀ

ਖ਼ਬਰਾਂ, ਪੰਜਾਬ

ਫ਼ਰਜ਼ੀ ਹੋਣ ’ਤੇ ਪੁਲਿਸ ਨੇ ਬਜ਼ੁਰਗ ਮਹਿਲਾ ਸਮੇਤ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

photo

 

ਸ੍ਰੀ ਮੁਕਤਸਰ ਸਾਹਿਬ : ਗਿੱਦੜਵਾਹਾ ਦੇ ਪਿੰਡ ਭੂੰਦੜ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੈ। ਦਰਅਸਲ ਦੋ ਨੌਜੁਆਨ ਨੇ ਮ੍ਰਿਤਕ ਮਹਿਲਾ ਦੀ ਪੈਨਸ਼ਨ ਲੈਣ ਲਈ ਇਕ ਅਜਿਹੀ ਸਕੀਮ ਘੜੀ ਹੈ ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਹੈ। ਮ੍ਰਿਤਕ ਮਹਿਲਾ ਮੁਖਤਿਆਰ ਕੌਰ ਦੀ ਪੈਨਸ਼ਨ ਲੈਣ ਲਈ ਉਹ ਇਕ ਹੋਰ ਬਜ਼ੁਰਗ ਮਹਿਲਾ ਨੂੰ 1500 ਰੁਪਏ ਵਿਚ ਦਿਹਾੜੀ ਤੇ ਲੈ ਕੇ ਆਏ।

ਇਸ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਭੂੰਦੜ ਦੇ ਸਰਪੰਚ ਸੁਖਦੇਵ ਸਿੰਘ ਨੇ  ਦਸਿਆ ਕਿ ਪਿੰਡ ਦਾ ਹੀ ਨੌਜੁਆਨ ਗੱਗੀ ਸਿੰਘ ਕੱਲ੍ਹ ਮੇਰੇ ਕੋਲ ਆਇਆ ਅਤੇ ਕਹਿਣ ਲਗਿਆ ਕਿ ਮੈਂ ਅਧਾਰ ਕਾਰਡ ਬਣਾਉਣਾ ਹੈ ਤੁਸੀ ਮੋਹਰ ਲਾ ਕੇ ਤਸਦੀਕ ਕਰ ਦਿਓ।

ਉਹਨਾਂ ਦਸਿਆ ਕਿ ਤੁਸੀ ਆਪਣੀ ਮੋਹਰ ਥੋੜ੍ਹੀ ਨੀਚੇ ਲਗਾ ਦਿਓ ਮੈਂ ਕੁਝ ਹੋਰ ਸ਼ਬਦ ਵੀ ਇਸ ਵਿਚ ਭਰਨੇ ਹਨ । ਹਲਕਾ ਵਿਧਾਇਕ ਆਉਣ ਕਾਰਨ ਰੁੱਝਿਆ ਹੋਣ ਕਾਰਨ ਉਸ ਤੇ ਵਿਸ਼ਵਾਸ ਕਰਕੇ ਦਸਖ਼ਤ ਕਰ ਦਿਤੇ। 

ਇਸ ਉਪਰੰਤ ਉਨ੍ਹਾਂ ਦਸਿਆ ਕਿ ਮੈਨੂੰ ਗੁਰੂਸਰ ਐਸਬੀਆਈ ਬੈਂਕ ਵਿਚੋ ਫੋਨ ਆਇਆ ਕਿ ਤੁਹਾਡੇ ਪਿੰਡ ਦੀ ਮੁਖਤਿਆਰ ਕੌਰ ਪਤਨੀ ਗੇਜ਼ਾ ਸਿੰਘ ਪੈਨਸ਼ਨ ਦੇ ਪੈਸੇ ਲੈਣ ਆਈ ਹੋਈ ਹੈ। ਉਨ੍ਹਾਂ ਦਸਿਆ ਕਿ ਮਾਮਲਾ ਸ਼ੱਕੀ ਹੋਣ ’ਤੇ ਜਦ ਅਸੀਂ ਬ੍ਰਾਂਚ ਵਿਚ ਪਹੁੰਚੇ ਤਾਂ ਇਕ ਬਜ਼ੁਰਗ ਔਰਤ ਬੈਠੀ ਸੀ ਜੋ ਖੁਦ ਨੂੰ ਮੁਖਤਿਆਰ ਕੌਰ ਦੱਸ ਰਹੀ ਸੀ ਜਦਕਿ ਮੁਖਤਿਆਰ ਕੌਰ ਦੀ ਕਰੀਬ ਚਾਰ ਸਾਲ ਪਹਿਲਾਂ ਹੀ ਮੌਤ ਹੋ ਚੁਕੀ ਸੀ।

ਉਨ੍ਹਾਂ ਦਸਿਆ ਕਿ ਉਕਤ ਔਰਤ ਨੇ ਦਸਿਆ ਕਿ ਮੈਨੂੰ ਕੁਝ ਮੁੰਡੇ ਦਿਹਾੜੀ ’ਤੇ ਲੈ ਕੇ ਆਏ ਸਨ। ਉਨ੍ਹਾਂ ਦਸਿਆ ਕਿ ਉਕਤ ਮੁਲਜ਼ਮਾਂ ਬਾਰੇ ਕੋਟਭਾਈ ਪੁਲਿਸ ਨੂੰ ਸੂਚਿਤ ਕੀਤਾ ਅਤੇ ਦੋਸ਼ੀਆਂ ਪਾਸੋ ਮੁਖਤਿਆਰ ਕੌਰ ਦਾ ਨਕਲੀ ਅਧਾਰ ਕਾਰਡ, ਨਕਲੀ ਦਸਖ਼ਸਤਾਂ ਵਾਲਾ ਵਾਊਚਰ ਜਿਸ ’ਤੇ ਪੈਨਸ਼ਨ ਕਢਵਾਉਣ ਲਈ 16000 ਭਰੇ ਹੋਏ ਸਨ ਉਨ੍ਹਾਂ ਕੋਲੋਂ ਬਰਾਮਦ ਕੀਤੇ ।

ਐਸ ਐਚ ਓ  ਕੋਟਭਾਈ ਰਮਨ ਕੰਬੋਜ ਨੇ ਦਸਿਆ ਕਿ ਉਕਤ ਮੁਲਜ਼ਮਾਂ ਖ਼ਿਲਾਫ਼ 7/51 ਤਹਿਤ ਕਾਰਵਾਈ ਕੀਤੀ ਗਈ ਅਤੇ ਪੜਤਾਲ ਉਪਰੰਤ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।