Patiala News : ਅਯੋਧਿਆ ਦੇ ਰਾਮ ਮੰਦਿਰ ਗਏ ਪਟਿਆਲਾ ਦੇ 2 ਬੱਚੇ ਹੋਏ ਲਾਪਤਾ
Patiala News : ਬੱਸ ’ਚ ਸਵਰ ਹੋ ਕੇ ਸੰਗਤਾਂ ਨਾਲ ਗਏ ਸਨ ਬੱਚੇ
Patiala News : ਪਟਿਆਲਾ ਦੀ ਤੇਜਬਾਗ ਕਾਲੋਨੀ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਰਹਿਣ ਵਾਲੇ 2 ਬੱਚੇ ਭੇਤਭਰੀ ਹਾਲਾਤਾਂ 'ਚ ਲਾਪਤਾ ਹੋ ਗਏ ਹਨ। ਜਾਣਕਾਰੀ ਮੁਤਾਬਕ ਇਹ ਬੱਚੇ ਸੰਗਤਾਂ ਨਾਲ ਇਕ ਬੱਸ 'ਚ ਸਵਾਰ ਹੋ ਕੇ ਸ਼੍ਰੀ ਰਾਮ ਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਗਏ ਹੋਏ ਸਨ, ਜਿਸ ਤੋਂ ਬਾਅਦ ਉਹ ਅਚਾਨਕ ਲਾਪਤਾ ਹੋ ਗਏ ਹਨ। ਲਾਪਤਾ ਹੋਏ ਇਹ ਬੱਚੇ ਤੇਜਬਾਗ ਕਾਲੋਨੀ ਦੇ ਰਹਿਣ ਵਾਲੇ ਕਾਰਤਿਕ ਅਤੇ ਪ੍ਰਿੰਸ ਹਨ, ਜਿਨ੍ਹਾਂ ਦੇ ਗੁੰਮ ਹੋਣ ’ਤੇ ਪਰਿਵਾਰ ਵਾਲਿਆਂ ਦਾ ਰੋ-ਰੋ ਦੇ ਬੁਰਾ ਹਾਲ ਹੋ ਗਿਆ ਹੈ।
ਇਹ ਵੀ ਪੜੋ: Mohali News : ਮੁਹਾਲੀ ਦੇ ਸਟੇਟ ਆਪ੍ਰੇਸ਼ਨ ਸੈੱਲ ਨੇ 3 ਏਜੰਟਾਂ ਨੂੰ ਕੀਤਾ ਗ੍ਰਿਫ਼ਤਾਰ
ਜ਼ਿਕਰਯੋਗ ਹੈ ਕਿ ਸ਼ਹਿਰ ਦੀ ਤੇਜਬਾਗ ਕਾਲੋਨੀ ਤੋਂ 17 ਮਈ ਨੂੰ ਸ਼੍ਰੀ ਅਯੁੱਧਿਆ ਧਾਮ ਵਿਖੇ ਸ਼੍ਰੀ ਰਾਮ ਲੱਲਾ ਜੀ ਦੇ ਦਰਸ਼ਨਾਂ ਲਈ ਇਕ ਬੱਸ ਗਈ ਸੀ। ਇਸ ਬੱਸ 'ਚ ਸੰਗਤਾਂ ਨਾਲ ਪ੍ਰਿੰਸ ਅਤੇ ਕਾਰਤਿਕ ਵੀ ਸ਼ਾਮਲ ਸਨ ਤੇ 18 ਮਈ ਨੂੰ ਬੱਚੇ ਲਾਪਤਾ ਹੋ ਗਏ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਦੋਵਾਂ ਬੱਚਿਆਂ ਦੇ ਕੱਪੜੇ ਨਦੀ ਦੇ ਕਿਨਾਰੇ ਮਿਲਣ ’ਤੇ ਚਿੰਤਾ ਹੋਣ ਲੱਗੀ ਕਿ ਆਖਿਰ ਬੱਚੇ ਕਿੱਧਰ ਗਏ ? ਕਿਤੇ ਉਨ੍ਹਾਂ ਨਾਲ ਕੋਈ ਹਾਦਸਾ ਨਾ ਵਾਪਰ ਗਿਆ ਹੋਵੇ। ਪਰਿਵਾਰ ਵਾਲਿਆਂ ਵੱਲੋਂ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਵੱਲੋਂ ਪ੍ਰਸ਼ਾਸਨ ਅੱਗੇ ਵੀ ਬੱਚਿਆਂ ਦਾ ਪਤਾ ਲਗਾਉਣ ਦੀ ਗੁਹਾਰ ਲਗਾਈ ਜਾ ਰਹੀ ਹੈ।
(For more news apart from Ram Mandir of Ayodhya 2 children went missing from Patiala News in Punjabi, stay tuned to Rozana Spokesman)