ਕੁੱਲੂ 'ਚ ਵਾਪਰਿਆ ਬੱਸ ਹਾਦਸਾ, ਕੈਪਟਨ ਨੇ ਟਵੀਟ ਕਰ ਕਾਂਗੜਾ 'ਚ ਜਤਾਇਆ ਦੁੱਖ
ਕੁੱਲੂ 'ਚ ਅੱਜ ਭਿਆਨਕ ਹਾਦਸਾ ਵਾਪਰਨ ਕਾਰਨ ਹੁਣ ਤੱਕ 30 ਲੋਕਾਂ ਦੀ ਮੌਤ ਹੋ ਚੁੱਕੀ ਹੈ।
bus accident in kullu captain tweet
 		 		ਜਲੰਧਰ : ਕੁੱਲੂ 'ਚ ਅੱਜ ਭਿਆਨਕ ਹਾਦਸਾ ਵਾਪਰਨ ਕਾਰਨ ਹੁਣ ਤੱਕ 30 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਮਾਮਲੇ 'ਤੇ ਜਿੱਥੇ ਸਾਰੇ ਦੁੱਖੀ ਹਨ ਉੱਥੇ ਹੀ ਦੁੱਖ ਜਤਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਅੱਗੇ ਆਏ। ਉਨ੍ਹਾਂ ਨੇ ਟਵੀਟ ਕਰ ਕੇ ਇਸ ਹਾਦਸੇ 'ਚ ਦੁੱਖ ਤਾਂ ਜਤਾਇਆ ਪਰ ਉਹ ਹਾਦਸੇ ਵਾਲੇ ਸਥਾਨ ਨੂੰ ਹੀ ਭੁੱਲ ਗਏ।
ਹਾਦਸਾ ਕੁੱਲੂ ਜ਼ਿਲੇ 'ਚ ਵਾਪਰਿਆਂ ਹੈ ਪਰ ਉਨ੍ਹਾਂ ਨੇ ਦੁੱਖ ਜਤਾਉਂਦੇ ਹੋਏ ਇਸ ਹਾਦਸੇ ਨੂੰ ਕਾਂਗੜੇ ਵਾਪਰਿਆਂ ਹੋਇਆ ਦੱਸਿਆ ਹੈ। ਉਨ੍ਹਾਂ ਨੇ ਟਵੀਟ 'ਚ ਲਿਖਿਆ ਕਿ ਕਾਂਗੜਾ ਬੱਸ ਹਾਦਸੇ 'ਚ ਜਿੰਦਗੀਆਂ ਗੁਆ ਚੁੱਕੇ ਲੋਕਾਂ ਪ੍ਰਤੀ ਉਨ੍ਹਾਂ ਨੂੰ ਡੂੰਘਾ ਦੁੱਖ ਹੈ। ਮੈਨੂੰ ਉਨ੍ਹਾਂ ਨਾਲ ਹਮਦਰਦੀ ਹੈ ਜਿਨ੍ਹਾਂ ਲੋਕਾਂ ਦੇ ਪਰਿਵਾਰਕ ਮੈਂਬਰ ਇਸ ਹਾਦਸੇ 'ਚ ਜਾਨਾਂ ਗੁਆ ਗਏ ਹਨ ਅਤੇ ਉਹ ਜ਼ਖਮੀ ਹੋਏ ਲੋਕਾਂ ਦੀ ਸਿਹਤਯਾਬੀ ਦੀ ਅਰਦਾਸ ਕਰਦੇ ਹਨ।