ਪੰਜਾਬ ਦੇ ਸਪੁੱਤਰ ਫਲਾਇੰਗ ਲੈਂਫ਼ਟੀਨੈਂਟ ਮੋਹਿਤ ਗਰਗ ਦਾ ਹੋਇਆ ਅੰਤਿਮ ਸੰਸਕਾਰ

ਏਜੰਸੀ

ਖ਼ਬਰਾਂ, ਪੰਜਾਬ

ਕੁਝ ਦਿਨ ਪਹਿਲਾਂ ਲਾਪਤਾ A.N-32 ਜਹਾਜ਼ ਕ੍ਰੈਸ਼ ‘ਚ ਹੋਏ ਸੀ ਸ਼ਹੀਦ  

Mohit Garg

ਸਮਾਣਾ: ਆਸਾਮ ਦੇ ਜੋਰਹਾਟ ‘ਚ 3 ਜੂਨ ਨੂੰ ਇੰਡੀਅਨ ਏਅਰ ਫੋਰਸ ਦੇ ਏਐਨ-32 ਜਹਾਜ਼ ਕ੍ਰੈਸ਼ ਵਿਚ ਸ਼ਹੀਦ ਹੋਏ ਪੰਜਾਬ ਦੇ ਫਲਾਇੰਗ ਲੈਫ਼ਟੀਨੈਂਟ ਮੋਹਿਤ ਗਰਗ ਦਾ ਅੱਜ ਸ਼ੁੱਕਰਵਾਰ ਨੂੰ ਸਰਕਾਰੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਸ਼ਹੀਦ ਦੇ ਰਿਸ਼ਤੇਦਾਰਾਂ ਦੀਆਂ ਚੀਖਾਂ ਨਾਲ ਆਸਮਾਨ ਗੂੰਜ ਉਠਿਆ।

ਜਾਣਕਾਰੀ ਮੁਤਾਬਿਕ ਵੀਰਵਾਰ ਰਾਤ ਨੂੰ ਉਸ ਦੀ ਮ੍ਰਿਤਕ ਦੇਹ ਆਸਾਮ ਤੋਂ ਹਵਾਈ ਜਹਾਜ਼ ਨਾਲ ਅੰਬਾਲਾ ਲਿਆਂਦਾ ਗਿਆ ਸੀ ਅਤੇ ਜਿੱਥੇ ਵਾਹਨ ਤੋਂ ਸਮਾਣਾ ਉਨ੍ਹਾਂ ਦੇ ਘਰ ਪਹੁੰਚਾਇਆ ਗਿਆ ਸੀ। ਮੋਹਿਤ ਦੀ ਕਰੀਬ 13 ਸਾਲ ਪਹਿਲਾਂ ਐਨਡੀਏ ਵਿਚ ਚੋਣ ਹੋਈ ਸੀ, ਜਿਸ ਤੋਂ ਬਾਅਦ ਉਹ ਭਾਰਤੀ ਹਵਾਈ ਫ਼ੌਜ ਵਿਚ ਫਲਾਇੰਗ ਲੈਫ਼ਟੀਨੈਂਟ ਵਜੋਂ ਸੇਵਾ ਨਿਭਾਅ ਰਿਹਾ ਸੀ।

ਭਾਰਤੀ ਹਵਾਈ ਫ਼ੌਜ ਦੇ ਟੈਂਟ ਨੂੰ ਏ.ਐਨ-32 ਜਹਾਜ਼ ਦੇ ਮੈਂਬਰਾਂ ਵਿਚ ਸ਼ਾਮਲ ਸੀ। ਦੱਸ ਦਈਏ ਕਿ ਮੋਹਿਤ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਜਲੰਧਰ ਵਾਸੀ ਆਸਥਾ ਨਾਂ ਦੀ ਲੜਕੀ ਨਾਲ ਹੋਇਆ ਸੀ, ਜੋ ਕਿ ਮੌਜੂਦਾ ਸਮੇਂ ਆਸਾਮ ਵਿਚ ਇਕ ਬੈਂਕ ਵਿਚ ਨੌਕਰੀ ਕਰ ਰਹੀ ਹੈ।