ਜਲੰਧਰ 'ਚ ਕਰੋਨਾ ਦੇ 9 ਨਵੇਂ ਕੇਸ ਦਰਜ, ਕੁੱਲ ਗਿਣਤੀ 521 ਹੋਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਕਰੋਨਾ ਵਾਇਰਸ ਦੇ ਨਵੇਂ ਮਾਮਲੇ ਲਗਾਤਾਰ ਦਰਜ਼ ਹੋ ਰਹੇ ਹਨ। ਇਸ ਤਰ੍ਹਾਂ ਅੱਜ ਐਤਵਾਰ ਨੂੰ ਪੰਜਾਬ ਦੇ ਜਲੰਧਰ ਵਿਚ ਕਰੋਨਾ ਵਾਇਰਸ ਦੇ 9 ਨਵੇਂ ਮਾਮਲੇ ਦਰਜ਼ ਹੋਏ ਹਨ।

Covid19

ਜਲੰਧਰ : ਪੰਜਾਬ ਵਿਚ ਕਰੋਨਾ ਵਾਇਰਸ ਦੇ ਨਵੇਂ ਮਾਮਲੇ ਲਗਾਤਾਰ ਦਰਜ਼ ਹੋ ਰਹੇ ਹਨ। ਇਸ ਤਰ੍ਹਾਂ ਅੱਜ ਐਤਵਾਰ ਨੂੰ ਪੰਜਾਬ ਦੇ ਜਲੰਧਰ ਵਿਚ ਕਰੋਨਾ ਵਾਇਰਸ ਦੇ 9 ਨਵੇਂ ਮਾਮਲੇ ਦਰਜ਼ ਹੋਏ ਹਨ। ਜਿਸ ਤੋਂ ਬਾਅਦ ਜਲੰਧਰ ਵਿਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 521 ਤੇ ਪਹੁੰਚ ਗਈ ਹੈ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਅੱਜ ਆਏ 9 ਕੇਸਾਂ ਵਿਚੋਂ 6 ਲੋਕ ਜਲੰਧਰ ਇੰਡਸਟ੍ਰੀਅਲ ਏਰੀਆ ਨੇੜੇ ਪੈਂਦੇ ਗੱਦਈਪੁਰ ਦੇ ਵਿਚ ਰਹਿਣ ਵਾਲੇ ਉਹ ਲੋਕ ਹਨ

ਜਿਹੜੇ ਕਿ ਪਹਿਲਾਂ ਹੀ ਕਰੋਨਾ ਵਇਰਸ ਦੇ ਮਰੀਜ਼ਾਂ ਦੇ ਸੰਪਰਕ ਵਿਚ ਆਏ ਸਨ। ਇਸ ਤੋਂ ਇਲਾਵਾ ਦੋ ਲੋਕ ਪਿਛਲੇ ਦਿਨੀਂ ਸਹਾਰਨਪੁਰ ਤੋਂ ਵਾਪਿਸ ਪਰਤੇ ਸਨ ਅਤੇ ਇਹ ਜਲੰਧਰ ਦੇ ਹੀ ਨਿਵਾਸੀ ਹਨ। ਇਨ੍ਹਾਂ ਤੋਂ ਇਲਾਵਾ ਹਾਲੇ ਇਕ ਦੀ ਜਾਣਕਾਰੀ ਆਉਂਣੀ ਹਾਲੇ ਬਾਕੀ ਹੈ।  ਉਧਰ ਸੂਬੇ ਵਿਚ ਕਰੋਨਾ ਵਾਇਰਸ ਦੇ ਕੇਸਾਂ ਨੇ ਮੁੜ ਤੋਂ ਤੇਜ਼ੀ ਫੜੀ ਹੈ ਪਿਛਲੇ 10 ਦਿਨਾਂ ਦੇ ਵਿਚ ਸੂਬੇ ਚ ਕਰੋਨਾ ਵਾਇਰਸ ਦੇ ਕਾਰਨ 40 ਮੌਤਾਂ ਹੋ ਚੁੱਕੀਆਂ ਹਨ

ਅਤੇ ਇਸ ਦੇ ਨਾਲ ਹੀ ਹੁਣ 3950 ਤੋਂ ਜ਼ਿਆਦਾ ਮਾਮਾਲੇ ਦਰਜ਼ ਹੋ ਚੁੱਕੇ ਹਨ। ਸੂਬੇ ਵਿਚ ਸਾਹਮਣੇ ਆਏ ਅੰਕੜਿਆਂ ਦੇ ਅਨੁਸਾਰ ਇੱਥੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾਂ ਅਮ੍ਰਿੰਤਸਰ ਹੀ ਹੈ ਜਿੱਥੇ ਹੁਣ ਤੱਕ 752 ਕੇਸ ਦਰਜ਼ ਹੋ ਚੁੱਕੇ ਹਨ ਦੂਜੇ ਨੰਬਰ ਤੇ ਜਲੰਧਰ ਚ ਕਰੋਨਾ ਦੇ 521 ਅਤੇ ਤੀਜ਼ੇ ਨੰਬਰ ਤੇ ਲੁਧਿਆਣਾ ਵਿਚ ਕਰੋਨਾ ਵਾਇਰਸ ਦੇ ਹੁਣ ਤੱਕ 501 ਮਾਮਲੇ ਦਰਜ ਹੋ ਚੁੱਕੇ ਹਨ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।