ਪੰਜਾਬ 'ਚ 10 ਦਿਨਾਂ 'ਚ ਕਰੋਨਾ ਨਾਲ 40 ਲੋਕਾਂ ਦੀ ਮੌਤ, ਕੁੱਲ 4046 ਕੇਸ ਦਰਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਵਿਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਇੱਥੇ ਪਿਛਲੇ 10 ਦਿਨਾਂ ਦੇ ਵਿਚ-ਵਿਚ 40 ਲੋਕਾਂ ਦੀ ਮੌਤ ਕਰੋਨਾ ਵਾਇਰਸ ਦੇ ਨਾਲ ਹੋ ਚੁੱਕੀ ਹੈ।

Covid 19

ਚੰਡੀਗੜ੍ਹ : ਸੂਬੇ ਵਿਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਇੱਥੇ ਪਿਛਲੇ 10 ਦਿਨਾਂ ਦੇ ਵਿਚ-ਵਿਚ 40 ਲੋਕਾਂ ਦੀ ਮੌਤ ਕਰੋਨਾ ਵਾਇਰਸ ਦੇ ਨਾਲ ਹੋ ਚੁੱਕੀ ਹੈ। ਪੰਜਾਬ ਵਿਚ ਔਂਸਤ ਚਾਰ ਲੋਕ ਪਿਛਲੇ 10 ਦਿਨਾਂ ਤੋਂ ਰੋਜ਼ਾਨਾ ਕਰੋਨਾ ਵਾਇਰਸ ਨਾਲ ਮਰ ਰਹੇ ਹਨ। ਅੰਮ੍ਰਿਤਸਰ ‘ਚ 31ਵੇਂ ਵਿਅਕਤੀ ਦੀ ਮੌਤ ਹੋਈ ਹੈ। 98 ਸਾਲਾ ਬਜੁਰਗ ਦੀ ਗੁਰੂ ਨਾਨਕ ਦੇਵ ਹਸਪਤਾਲ ‘ਚ ਮੌਤ ਹੋ ਗਈ।

ਮਰੀਜ਼ ਨੂੰ 8 ਜੂਨ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਬਜ਼ੁਰਗ ਨੂੰ ਸ਼ੂਗਰ ਤੇ ਸਾਹ ਲੈਣ ਵਿੱਚ ਮੁਸ਼ਕਲ ਆਈ। ਲੁਧਿਆਣਾ ਵਿੱਚ ਵੀ ਇੱਕ 70 ਸਾਲਾ ਔਰਤ ਦੀ ਮੌਤ ਹੋ ਗਈ। ਹੁਣ ਤੱਕ ਇੱਥੇ 14 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸੂਬੇ ਵਿਚ 119 ਨਵੇਂ ਮਾਮਲੇ ਦਰਜ਼ ਹੋਏ ਹਨ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਕੇਸ 29 ਲੁਧਿਆਣਾ, ਜਲੰਧਰ ਚੋਂ 23, 

ਅਮ੍ਰਿੰਤਸਰ ਚੋਂ 19, ਪਠਾਨਕੋਰਟ ਚੋਂ 16, ਕਪੂਰਥਲਾ ਚੋਂ 11, ਮੁਹਾਲੀ ਚੋਂ 10, ਰੂਪ ਨਗਰ ਚ 5, ਸੰਗਰੂਰ ਚ 3, ਤਰਨ ਤਾਰਨ ਚ ਦੋ ਅਤੇ ਫਿਰੋਜ਼ਪੁਰ ਵਿਚ ਇਕ ਕੇਸ ਦਰਜ਼ ਹੋਇਆ ਹੈ। ਇਸੇ ਨਾਲ ਹੀ ਸੂਬੇ ਵਿਚ ਕਰੋਨਾ ਵਾਇਰਸ ਦੇ ਪੌਜਟਿਵ ਮਾਮਲਿਆਂ ਦੀ ਗਿਣਤੀ 4046 ਤੱਕ ਅੱਪੜ ਚੁੱਕੀ ਹੈ

ਅਤੇ ਇਨ੍ਹਾਂ ਵਿਚੋਂ 1270 ਐਕਟਿਵ ਕੇਸ ਹਨ। ਇਸ ਦੇ ਨਾਲ ਹੀ ਪਿਛਲੇ ਦਸ ਦਿਨਾਂ ਤੋਂ ਰੋਜ਼ਾਨਾ ਔਂਸਤ 110 ਨਵੇਂ ਕੇਸ ਦਰਜ਼ ਹੋ ਰਹੇ ਹਨ। ਦੱਸ ਦੱਈਏ ਕਿ ਦੁਨੀਆਂ ਦੇ ਵੱਡੇ-ਵੱਡੇ ਵਿਗਿਆਨੀ ਕਰੋਨਾ ਵਾਇਰਸ ਦੀ ਦਵਾਈ ਲੱਭਣ ਵਚਿ ਲੱਗੇ ਹੋਏ ਹਨ ਪਰ ਹਾਲੇ ਤੱਕ ਕਿਸੇ ਵੀ ਦੇਸ਼  ਨੂੰ ਇਸ ਵਿਚ ਸਫਲਤਾ ਨਹੀਂ  ਮਿਲ ਸਕੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।