ਰਾਜਿੰਦਰਾ ਹਸਪਤਾਲ ਵਿਚ ਪੇਸਮੇਕਰ ਪਾਉਣ ਦੀ ਪਹਿਲੀ ਵਿਧੀ ਸਫ਼ਲਤਾਪੂਰਵਕ ਨੇਪਰੇ ਚੜ੍ਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਸਥਿਤ ਗੁਰੂ ਨਾਨਕ ਦੇਵ ਸੁਪਰਸਪੈਸ਼ਲਿਟੀ ਬਲਾਕ ਵਿੱਚ ਦਿਲ ਦੇ ਰੋਗੀ ਮਰੀਜ਼ ਦੇ ਪੇਸਮੇਕਰ ਪਾਉਣ ਦਾ ਕੰਮ ਸਫ਼ਲਤਾਪੂਰਵਕ ਨੇਪਰੇ ਚਾੜਿਆ ਗਿਆ

Rajindra Hospital

ਚੰਡੀਗੜ੍ਹ: ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਸਥਿਤ ਗੁਰੂ ਨਾਨਕ ਦੇਵ ਸੁਪਰਸਪੈਸ਼ਲਿਟੀ ਬਲਾਕ ਵਿੱਚ ਦਿਲ ਦੇ ਰੋਗੀ ਮਰੀਜ਼ ਦੇ ਪੇਸਮੇਕਰ ਪਾਉਣ ਦਾ ਕੰਮ ਸਫ਼ਲਤਾਪੂਰਵਕ ਨੇਪਰੇ ਚਾੜਿਆ ਗਿਆ। ਰਾਜਿੰਦਰਾ ਹਸਪਤਾਲ (Pacemaker Insertion in Rajindra Hospital) ਦੇ ਸੁਪਰਸਪੈਸ਼ਲਿਟੀ ਵਾਰਡ ਵਿੱਚ ਆਪਣੀ ਕਿਸਮ ਦਾ ਇਹ ਪਹਿਲਾ ਸਫ਼ਲ ਪ੍ਰੋਸਿਜਰ ਹੈ ਜੋ ਕਿ ਪਹਿਲਾਂ ਸਿਰਫ਼ ਵੱਡੇ ਅਤੇ ਨਿੱਜੀ ਹਸਪਤਾਲਾਂ ਵਿੱਚ ਹੀ ਉਪਲਬਧ ਸੀ।

ਹੋਰ ਪੜ੍ਹੋ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਦਿੱਤਾ ਅਜੀਬ ਬਿਆਨ, ਹੋ ਰਹੀ ਆਲੋਚਨਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਮੈਡੀਕਲ ਪਟਿਆਲਾ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਕੁਮਾਰ ਸਿੰਗਲਾ ਅਤੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਨੇ ਦੱਸਿਆ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਕੋਵਿਡ ਵਾਰਡ ਵਿੱਚ ਇੱਕ ਕੋਰੋਨਾ ਪੀੜਤ ਮਰੀਜ਼ ਦੀ ਦਿਲ ਦੀ ਗਤੀ ਘੱਟ ਕੇ 30 ਮਿੰਟ ਰਹਿ ਗਈ ਸੀ ਜਿਸ ਦਾ ਕੋਵਿਡ ਆਈ.ਸੀ.ਯੂ. ਵਾਰਡ ਵਿੱਚ ਆਪ੍ਰੇਸ਼ਨ ਕਰਕੇ ਆਰਜੀ ਤੌਰ ‘ਤੇ ਪੇਸਮੇਕਰ ਲਗਾਇਆ ਗਿਆ ਸੀ। ਜਿਸ ਉਪਰੰਤ ਮਰੀਜ਼ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਹੋਣ ਲੱਗਾ। ਉਹਨਾਂ ਦੱਸਿਆ ਕਿ ਇਸ ਮਰੀਜ਼ ਦੇ ਕੋਵਿਡ ਨੈਗੇਟਿਵ ਹੋਣ ਉਪਰੰਤ ਪੱਕੇ ਤੌਰ ‘ਤੇ ਪੱਕੇ ਤੌਰ ‘ਤੇ ਪੇਸਮੇਕਰ ਲੱਗਾ ਦਿੱਤਾ ਗਿਆ ਹੈ।

ਹੋਰ ਪੜ੍ਹੋ: ਬਜ਼ੁਰਗ ਕੁੱਟਮਾਰ ਮਾਮਲਾ: Twitter ਦਾ ਪੁਲਿਸ ਨੂੰ ਜਵਾਬ- ਘਟਨਾ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ

ਉਹਨਾਂ ਦੱਸਿਆ ਕਿ ਇਹ ਆਪ੍ਰੇਰਸ਼ਨ ਦਿਲ ਦੇ ਮਾਹਰ ਡਾ. ਗੌਤਮ ਸਿੰਗਲ, ਡਾ. ਅਨੁਮੀਤ ਬੱਗਾ, ਐਨਸਥਸਿਸਿਆ ਵਿਭਾਗ ਨਾਲ ਮਿਲ ਕੇ ਮਰੀਜ਼ ਦਾ ਇਲਾਜ ਕੀਤਾ ਗਿਆ ਅਤੇ ਆਯੁਸ਼ਮਾਨ ਭਾਰਤ ਸਕੀਮ ਤਹਿਤ ਮਰੀਜ਼ ਦਾ ਸਾਰਾ ਇਲਾਜ ਮੁਫ਼ਤ ਕੀਤਾ ਗਿਆ।  ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ ਨੇ ਰਾਜਿੰਦਰਾ ਕਾਲਜ ਦੀ ਇਸ ਪ੍ਰਾਪਤੀ ‘ਤੇ ਸਮੂਹ ਟੀਮ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਪੰਜਾਬ ਦੇ ਸਾਰੇ ਸਰਕਾਰ ਮੈਡੀਕਲ ਕਾਲਜ ਲੋਕਾਂ ਦੀ ਸੇਵਾ ਲਈ ਇਸੇ ਤਰ੍ਹਾਂ ਪੂਰੀ ਤਤਪਰਤਾ ਨਾਲ ਕੰਮ ਕਰਦੇ ਰਹਿਣਗੇ।

ਹੋਰ ਪੜ੍ਹੋ: ਸਰਕਾਰ ਮੰਨਣ ਵਾਲੀ ਨਹੀਂ, ਇਲਾਜ ਕਰਨਾ ਪਵੇਗਾ, ਟਰੈਕਟਰਾਂ ਨਾਲ ਆਪਣੀ ਤਿਆਰੀ ਰੱਖੋ - ਰਾਕੇਸ਼ ਟਿਕੈਤ 

ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਰਾਜਿੰਦਰਾ ਕਾਲਜ ਦੀ ਸਮੂਹ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦਵਾਉਣ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਸਾਰਥਕ ਯਤਨਾਂ ਦਾ ਨਤੀਜਾ ਹੈ ਕਿ ਹੁਣ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਕਾਰਡਿਕ ਸਾਇੰਸ ਦੀ ਨਵੀਨਤਮ ਸੇਵਾਵਾਂ ਲੋਕਾਂ ਨੂੰ ਮਿਲ ਰਹੀਆਂ ਹਨ। ਉਹਨਾਂ ਕਾਲਜ ਪ੍ਰਸ਼ਾਸਨ ਨੂੰ ਭਰੋਸਾ ਦਵਾਇਆ ਕਿ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੀਆਂ ਜ਼ਰੂਰਤਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਸਸਤੇ ਭਾਅ ‘ਤੇ ਬਿਹਤਰੀਨ ਇਲਾਜ ਮੁਹੱਈਆ ਕਰਵਾਇਆ ਜਾ ਸਕੇ।