ਦਿਲ ਦਾ ਦੌਰਾ ਪੈਣ ਕਾਰਨ ASI ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛਾਤੀ 'ਚ ਦਰਦ ਹੋਣ 'ਤੇ ਕਰਵਾਇਆ ਸੀ ਹਸਪਤਾਲ ਦਾਖ਼ਲ 

ASI Pawan Kumar (file photo)

ਨਵਾਂਸ਼ਹਿਰ: ਨਵਾਂਸ਼ਹਿਰ ਸਿਟੀ ਥਾਣੇ 'ਚ ਡਿਊਟੀ 'ਤੇ ਤਾਇਨਾਤ ਏ.ਐਸ.ਆਈ ਦੀ ਮੌਤ ਹੋ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਏ.ਐਸ.ਆਈ. ਪਵਨ ਕੁਮਾਰ (55) ਮਾਲੇਵਾਲ ਥਾਣਾ ਪੋਜੇਵਾਲ ਜ਼ਿਲ੍ਹਾ ਨਵਾਂਸ਼ਹਿਰ ਦਾ ਰਹਿਣ ਵਾਲਾ ਸੀ।

ਇਹ ਵੀ ਪੜ੍ਹੋ:  ਮਰਦ-ਔਰਤ ਬਰਾਬਰੀ ਦੇ ਮਾਮਲੇ ’ਚ ਭਾਰਤ ਦਾ ਦੁਨੀਆਂ ’ਚ 127ਵਾਂ ਸਥਾਨ

ਅੱਜ ਪਵਨ ਕੁਮਾਰ ਨੂੰ ਅਚਾਨਕ ਛਾਤੀ 'ਚ ਦਰਦ ਹੋਣ ਲੱਗਾ ਜਿਸ ਮਗਰੋਂ ਉਸ ਨੂੰ ਥਾਣਾ ਸਦਰ ਦੇ ਸਟਾਫ਼ ਨੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ।
ਇਥੇ ਹੀ ਇਲਾਜ ਦੌਰਾਨ ਏ.ਐਸ.ਆਈ.ਪਵਨ ਕੁਮਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਉਹ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਹੈ। ਇਸ ਘਟਨਾ ਤੋਂ ਬਾਅਦ ਏ.ਐਸ.ਆਈ. ਪਵਨ ਕੁਮਾਰ ਦੇ ਘਰ ਸੋਗ ਦੀ ਲਹਿਰ ਦੌੜ ਗਈ। ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਉਨ੍ਹਾਂ ਦੇ ਲੜਕੇ ਅਤੇ ਬੇਟੀ ਜੋ ਵਿਦੇਸ਼ ਵਿਚ ਹਨ, ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਸਸਕਾਰ ਕੀਤਾ ਜਾਵੇਗਾ।