ਪੰਜਾਬ ਦੇ 60 ਸਮਾਰਟ ਸਕੂਲਾਂ ਵਿਚ 484 ਲੱਖ ਰੁਪਏ ਨਾਲ ਹੋਵੇਗੀ ਡਿਵੈਲਪਮੈਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੂਬੇ ਦੀ ਸਰਕਾਰ ਕਾਫੀ ਯਤਨ ਕਰ ਰਹੀ ਹੈ। ਤੁਹਾਨੂੰ ਦਸ ਦੇਈਏ ਕੇ  ਪਿਛਲੇ ਕੁਝ ਸਾਲਾਂ ਤੋਂ  ਪੰਜਾਬ

PSEB

ਪੰਜਾਬ ਦੇ ਪੰਜਾਬ ਦੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੂਬੇ ਦੀ ਸਰਕਾਰ ਕਾਫੀ ਯਤਨ ਕਰ ਰਹੀ ਹੈ। ਤੁਹਾਨੂੰ ਦਸ ਦੇਈਏ ਕੇ  ਪਿਛਲੇ ਕੁਝ ਸਾਲਾਂ ਤੋਂ  ਪੰਜਾਬ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੂਬੇ ਦੀ ਸਰਕਾਰ ਕਾਫੀ ਯਤਨ ਕਰ ਰਹੀ ਹੈ। ਤੁਹਾਨੂੰ ਦਸ ਦੇਈਏ ਕੇ  ਪਿਛਲੇ ਕੁਝ ਸਾਲਾਂ ਤੋਂ  ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਗਈ ਹੈ। ਕਿਹਾ ਜਾ ਰਿਹਾ ਹੈ ਕੇ ਸਰਕਾਰੀ ਸਕੂਲਾਂ `ਚ ਬੱਚਿਆਂ  ਦੀ ਗਿਣਤੀ ਵੀ ਵੱਧ ਗਈ ਹੈ।ਸਕੂਲਾਂ `ਚ ਵਧੀਆ ਅਧਿਆਪਕ ਸਟਾਫ ਦੀ ਚੋਣ ਕੀਤੀ ਹੈ।

 ਬੱਚਿਆਂ ਨੂੰ ਮੁਫ਼ਤ ਕਿਤਾਬਾਂ ਅਤੇ ਸਕੂਲੀ ਵਰਦੀਆਂ ਵੀ ਵੰਡੀਆਂ ਜਾਂਦੀਆਂ ਹਨ। ਇਸ ਨੂੰ ਹੀ ਮੱਦੇਨਜ਼ਰ ਨੂੰ ਪੰਜਾਬ ਸਰਕਾਰ ਨੇ ਸੂਬੇ ਦੇ 60 ਸਮਾਰਟ ਸਕੂਲਾਂ ਦੀ ਡਿਵੈਲਪਮੈਂਟ ਲਈ ਸਿੱਖਿਆ ਵਿਭਾਗ  ਦੇ ਵਲੋਂ 484 . 41 ਲੱਖ ਰੁਪਏ ਦਾ ਫੰਡ ਜਾਰੀ ਕਰ ਦਿੱਤਾ ਹੈ। ਇਸ ਤੋਂ ਸਕੂਲਾਂ ਵਿਚ ਕਲਾਸ ਰੂਮ , ਮੇਨਟੇਨੇਂਸ ,  ਟਾਇਲੈਟਸ ਦੀ ਰਿਪੇਅਰ , ਮੁੰਡਿਆਂ ਲਈ ਨਵੇਂ ਸ਼ੌਚਾਲਏ ਬਣਾਉਣਾ , ਚਾਰ ਦੀਵਾਰੀ ਕਰ ਗੇਟ ਤਿਆਰ ਕਰਨਾ ਅਤੇ ਰੰਗ ਰੋਗਨ ਕੀਤੇ ਜਾਣ ਦੇ ਆਦੇਸ਼ ਦਿਤੇ ਹਨ।

ਸਿੱਖਿਆ ਵਿਭਾਗ ਦਾ ਕਹਿਣਾ ਹੈ ਕੇ ਜਲਦੀ ਹੀ ਪੰਜਾਬ ਦੇ ਸਕੂਲਾਂ ਦੀ ਨੁਹਾਰ ਬਦਲ ਦਿਤੀ ਜਾਵੇਗੀ। ਸਿੱਖਿਆ ਵਿਭਾਗ ਦਾ ਇਹ ਵੀ ਕਹਿਣਾ ਹੈ ਕੇ ਜਿੰਨ੍ਹਾਂ ਸਕੂਲਾਂ ਦੀ ਡਿਵੈਲਪਮੈਂਟ ਕਰਨੀ ਹੈ। ਉਹਨਾਂ ਲਈ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਸਕੂਲ ਮੈਨੇਜਮੇਂਟ ਕਮੇਟੀ ਦੀ ਮੀਟਿੰਗ ਵਿਚ ਪ੍ਰਸਤਾਵ ਕੋਲ ਕਰਕੇ ਗਤੀਵਿਧੀਆਂ ਲਈ ਰਾਸ਼ੀ ਦਾ ਖਰਚਾ ਨਿਯਮਾਂ  ਦੇ ਅਨੁਸਾਰ ਕੀਤਾ ਜਾਵੇਗਾ ।  

ਇਸ ਦੇ ਲਈ ਕਮੇਟੀ  ਦੇ ਚੇਅਰਮੈਨ ਅਤੇ ਸਕੂਲ ਪ੍ਰਿੰਸੀਪਲ ਦੇ  ਜੁਇੰਟ ਹਸਤਾਖਰ ਹੋਣਗੇ ।ਸਿੱਖਿਆ ਵਿਭਾਗ ਵਲੋਂ ਇਹ ਫ਼ੰਡ ਸੂਬੇ ਵੱਖ ਵੱਖ ਜਿਲਿਆ ਦੇ ਸਕੂਲਾਂ  `ਚ ਵੰਡਿਆ ਜਾਵੇਗਾ।  ਇਸ ਮੌਕੇ ਲੁਧਿਆਣਾ ਨੂੰ ਸਭ ਤੋਂ ਜ਼ਿਆਦਾ ਫ਼ੰਡ ਮਿਲਿਆ ਹੈ।  ਇਹਨਾਂ 60 ਸਕੂਲਾਂ ਵਿਚ ਜਲੰਧਰ  ਦੇ ਦਸ ਸਕੂਲਾਂ ਨੂੰ 76 .66 ਲੱਖ ,  ਅਮ੍ਰਿਤਸਰ  ਦੇ 9 ਸਕੂਲਾਂ ਨੂੰ 78 . 50 ਲੱਖ ,  ਬਰਨਾਲੇ ਦੇ ਇੱਕ ਸਕੂਲ ਨੂੰ 9 . 96 ,  ਬਠਿੰਡੇ ਦੇ ਦੋ ਸਕੂਲਾਂ ਨੂੰ 15 . 10 ,  

ਫਤਹਿਗੜ੍ਹ ਸਾਹਿਬ  ਦੇ ਪੰਜ ਸਕੂਲਾਂ ਨੂੰ 36 . 97 ,  ਫਾਜਿਲਕਾ  ਦੇ ਇੱਕ ਸਕੂਲ ਨੂੰ 8 . 20 ,  ਫਿਰੋਜਪੁਰ  ਦੇ ਪੰਜ ਸਕੂਲਾਂ ਨੂੰ 38 . 04 ਹੁਸ਼ਿਆਰਪੁਰ  ਦੇ ਤਿੰਨ ਸਕੂਲਾਂ ਨੂੰ 23 . 96 ,  ਕਪੂਰਥਲੇ ਦੇ ਇਕ ਸਕੂਲ ਨੂੰ 7 . 60 , ਲੁਧਿਆਣਾ ਦੇ 10 ਸਕੂਲਾਂ ਨੂੰ 82 . 64 ,  ਮਾਨਸੇ ਦੇ ਦੋ ਸਕੂਲਾਂ ਨੂੰ 17 . 56 ,  ਮੋਗੇ ਦੇ ਇੱਕ ਸਕੂਲ ਨੂੰ 12 . 32 ,  ਮੋਹਾਲੀ  ਦੇ ਦੋ ਸਕੂਲਾਂ ਨੂੰ 19 . 04 , ਨਵਾਂ ਸ਼ਹਿਰ  ਦੇ ਇੱਕ ਸਕੂਲ ਨੂੰ 7 . 6 ,  ਪਟਿਆਲੇ ਦੇ ਤਿੰਨ ਸਕੂਲਾਂ ਨੂੰ 23 . 86 ,  ਸੰਗਰੂਰ ਅਤੇ ਤਰਨਤਾਰਨ  ਦੇ ਦੋ - ਦੋ ਸਕੂਲਾਂ ਨੂੰ 13 . 2 ,13 . 2 ਲੱਖ ਰੁਪਏ ਜਾਰੀ ਕੀਤੇ ਗਏ ਹਨ ।

ਸਿੱਖਿਆ ਵਿਭਾਗ ਦਾ ਕਹਿਣਾ ਹੈ ਕੇ ਆਉਣ ਵਾਲੇ ਸਮੇ `ਚ ਵੀ ਸਰਕਾਰੀ ਸਕੂਲਾਂ ਦੀ ਨੁਹਾਰ `ਚ ਹੋਰ ਬਦਲਾਅ ਕੀਤਾ ਜਾਵੇਗਾ।  ਉਹਨਾਂ ਨੇ ਕਿਹਾ ਹੈ ਕੇ ਸੂਬੇ `ਚ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਅਸੀਂ ਵਧੇਰੇ ਯਤਨ ਕੀਤੇ ਜਾ ਰਹੇ ਹਨ। ਜਿਸ ਨਾਲ ਪੰਜਾਬ ਦੇ ਗਰੀਬ ਪਰਿਵਾਰਾਂ ਬੱਚਿਆਂ ਨੂੰ ਪੜ੍ਹਨ `ਚ ਕੋਈ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਹੋ ਰਹੀ ਡਿਵੈਲਪਮੈਂਟ ਦੌਰਾਨ ਸਕੂਲਾਂ `ਚ ਬੱਚਿਆਂ ਦੀ ਗਿਣਤੀ ਵੀ ਵਧੇਗੀ।