ਰੋਡਵੇਜ਼ ਦੀਆਂ ਦੋ ਵੋਲਵੋ  ਬੱਸਾ ਚੱਲਣਗੀਆਂ ਹੁਣ ਦਿੱਲੀ ਏਅਰਪੋਰਟ ਲਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਗਲੇ ਹਫਤੇ ਵਿੱਚ ਸ਼ਹਿਰ  ਦੇ ਲੋਕਾਂ ਨੂੰ ਦਿੱਲੀ ਏਅਰਪੋਰਟ ਲਈ ਰੋਡ ਟਰਾਂਸਪੋਰਟ ਅਤੇ ਹਵਾਈ ਯਾਤਰਾ ਦਾ ਮੁਨਾਫ਼ਾ ਮਿਲਣ ਵਾਲਾ ਹੈ

punbus volvo

ਲੁਧਿਆਣਾ : ਅਗਲੇ ਹਫਤੇ ਵਿੱਚ ਸ਼ਹਿਰ  ਦੇ ਲੋਕਾਂ ਨੂੰ ਦਿੱਲੀ ਏਅਰਪੋਰਟ ਲਈ ਰੋਡ ਟਰਾਂਸਪੋਰਟ ਅਤੇ ਹਵਾਈ ਯਾਤਰਾ ਦਾ ਮੁਨਾਫ਼ਾ ਮਿਲਣ ਵਾਲਾ ਹੈ । ਤੁਹਾਨੂੰ ਦਸ ਦੇਈਏ ਕੇ  ਪੰਜਾਬ ਰੋਡਵੇਜ / ਪਨਬਸ ਦੁਆਰਾ ਦੋ ਨਵੀਆਂ ਵੋਲਵੋ ਬਸਾਂ ਦਿੱਲੀ ਏਅਰਪੋਰਟ ਟਰਮਿਨਲ - 3 ਲਈ ਬਸ ਸਟੈਂਡ ਤੋਂ ਸ਼ੁਰੂ ਹੋਣਗੀਆਂ ।  ਨਾਲ ਹੀ ਦੂਸਰੇ  ਪਾਸੇ ਤੁਹਾਨੂੰ ਦਸ ਦੇਈਏ ਕੇ  ਸਾਹਨੇਵਾਲ ਏਅਰਪੋਰਟ ਤੋਂ ਹੁਣ ਚਾਰ ਦੀ ਜਗ੍ਹਾ ਪੰਜ ਦਿਨ ਫਲਾਇਟ ਦਾ ਸ਼ੇਡਿਊਲ ਸੈੱਟ ਕਰ ਦਿਤਾ ਗਿਆ ਹੈ।

 ਕਿਹਾ ਜਾ ਰਿਹਾ ਹੈ  ਕੇ  ਹੁਣ ਦਿੱਲੀ ਲਈ 5 ਫਲਾਈਟਾਂ ਉਡਾਣ ਭਰਣਗੀਆਂ। ਜਿਸ ਨਾਲ ਯਾਤਰੀਆਂ ਨੂੰ ਕਾਫੀ ਰਾਹਤ ਮਿਲੇਗੀ।  ਜਿਸ ਨਾਲ ਹੁਣ ਜਲਦੀ ਤੋਂ ਜਲਦੀ ਦਿੱਲੀ ਪਹੁੰਚ  ਸਕਦੇ ਹਨ। ਇਸ ਦੌਰਾਨ ਯਾਤਰੀਆਂ ਦੇ ਸਮੇ ਦੀ ਬੱਚਤ ਹੋਵੇਗੀ।    ਤੁਹਾਨੂੰ ਦਸ ਦੇਈਏ ਕੇ ਪੰਜਾਬ ਰੋਡਵੇਜ 31 ਨਵੀਆਂ ਲਗਜਰੀ ਵੋਲਵੋ ਬਸਾਂ ਫਲੀਟ ਵਿਚ ਸ਼ਾਮਿਲ ਕਰੇਗੀ ।  ਕਿਹਾ ਜਾ ਰਿਹਾ  ਹੈ ਕੇ ਪਹਿਲੇ ਪੜਾਅ ਵਿਚ 10 ਵੋਲਵੋ ਬਸਾਂ ਆਈਆਂ ਹਨ ।  ਇਹਨਾਂ ਵਿੱਚ ਲੁਧਿਆਣਾ ਨੂੰ ਦੋ ,  ਚੰਡੀਗੜ ਵਿਚ ਪੰਜ ਅਤੇ ਪਠਾਨਕੋਟ ਡਿਪੋ ਵਿਚ ਤਿੰਨ ਬੱਸਾਂ ਆਈਆਂ ਹਨ ।

ਮਿਲੀ ਜਾਣਕਾਰੀ ਮੁਤਾਬਿਕ ਅਗਲੇ ਹਫ਼ਤੇ ਵਿਚ ਹੋਰ10 ਨਵੀਆਂ ਆਈਆਂ  ਬੱਸਾਂ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ ।  ਜਿਕਰਯੋਗ ਹੈ ਕੇ ਮੌਜੂਦਾ ਸਮੇਂ ਵਿਚ 40 ਵੋਲਵੋ ਬੱਸਾਂ ਦਾ ਫਲੀਟ ਰੋਡਵੇਜ ਮਹਿਕਮੇ  ਦੇ ਕੋਲ ਹੈ , ਇਹਨਾਂ ਵਿਚੋਂ 8  ਖਰਾਬ ਹੋ ਚੁੱਕੀਆਂ ਹਨ । ਦਸਿਆ ਜਾ ਰਿਹਾ ਹੈ ਕੇ  31 ਨਵੀਆਂ ਬੱਸਾਂ ਵਿਚੋਂ 8 ਬੱਸਾਂ ਨੂੰ ਪੁਰਾਣੀਆਂ  ਦੀ ਜਗ੍ਹਾ ਰੱਖਿਆ ਜਾਵੇਗਾ । ਅਜਿਹੇ ਵਿਚ ਮਹਿਕਮੇ ਵਿਚ ਵੋਲਵੋ ਬੱਸਾਂ ਦਾ ਹੁਣ ਫਲੀਟ 63  ਦੇ ਕਰੀਬ ਹੋ ਜਾਵੇਗਾ । ਪੰਜਾਬ ਰੋਡਵੇਜ  ਦੇ ਐਮ ਡੀ ਭਪਿੰਦਰ ਸਿੰਘ  ਨੇ ਦੱਸਿਆ ਕਿ ਮਹਿਕਮੇ ਵਿਚ 31 ਨਵੀਆਂ ਬਸਾਂ ਸ਼ਾਮਿਲ ਕੀਤੀਆਂ ਜਾ ਰਹੀ ਹਨ ।  ਪਹਿਲਾਂ ਪੜਾਅ ਵਿੱਚ 10 ਬਸਾਂ ਆਈਆਂ ਹਨ । 


ਕਿਹਾ ਜਾ ਰਿਹਾ ਹੈ ਕੇ  ਦਿੱਲੀ ਏਅਰਪੋਰਟ ਅਤੇ ਚੰਡੀਗੜ ਲਈ ਚਲੇਂਗੀਆਂ ਵੋਲਵੋ ਬਸਾਂ
ਕੇਪੰਜਾਬ ਰੋਡਵੇਜ਼ ਦੀ ਹੁਣੇ ਇੱਕ ਬਸ ਰਾਤ ਵਿਚ ਚੱਲ ਰਹੀ ਹੈ ,ਉਹ ਸਿਰਫ ਦਿੱਲੀ ISBT ਤੱਕ ਹੀ ਚੱਲਦੀ ਹੈ ।  ਦਸਿਆ ਜਾ ਰਿਹਾ ਹੈ ਕੇ ਦੋ ਨਵੀਆਂ ਵੋਲਵੋ ਬੱਸਾਂ ਵਿਚੋਂ ਇੱਕ ਨੂੰ ਪੁਰਾਣੇ ਬੰਦ ਪਏ ਸਮੇਂ `ਤੇ ਚਲਾਇਆ ਜਾਵੇਗਾ,  ਜਿਸ ਨੂੰ  ਦਿੱਲੀ ਏਅਰਪੋਰਟ ਟਰਮਿਨਲ - 3 ਤੱਕ ਲੈ ਜਾਇਆ ਜਾਵੇਗਾ , ਦੂਜੀ ਜੋ ਪਹਿਲਾਂ ਤੋਂ ਹੀ ਦਿੱਲੀ ISBT ਤਕ ਚੱਲ ਰਹੀ ਹੈ ,  ਉਸ ਨੂੰ ਵੀ ਦਿੱਲੀ ਟਰਮਿਨਲ - 3 ਤੱਕ ਲੈ ਜਾਇਆ ਜਾਵੇਗਾ ।  ਇਸ ਦੇ ਇਲਾਵਾ ਇਕ ਬਸ ਚੰਡੀਗੜ ਰੂਟ ਉਤੇ ਚੱਲੇਗੀ , ਜੋ ਕੇ ਦਿਨ `ਚ ਦੋ ਚੱਕਰ ਲਗਾਵੇਗੀ। 

ਫਲਾਇਟ ਦਾ ਇਹ ਰਹੇਗਾ ਸ਼ੇਡਿਊਲ
ਦੂਸਰੇ ਪਾਸੇ ਸਾਹਨੇਵਾਲ ਏਅਰਪੋਰਟ  ਦੇ ਸੀਨੀਅਰ ਅਧਿਕਾਰੀ ਐਐਨ ਸ਼ਰਮਾ  ਨੇ ਦੱਸਿਆ ਕਿ 29 ਜੁਲਾਈ ਤੋਂ ਪਹਿਲੀ ਫਲਾਇਟ ਦਿੱਲੀ ਤੋਂ ਸਵੇਰੇ 8.45 ਉਤੇ ਸਾਹਨੇਵਾਲ ਪੁੱਜੇਗੀ ਅਤੇ ਸਵੇਰੇ 9.15 ਵਜੇ ਰਵਾਨਾ ਹੋਵੇਗੀ ।  ਇਸ ਤਰ੍ਹਾਂ ਹੁਣ ਹਫ਼ਤੇ ਵਿੱਚ 5 ਦਿਨ ਸੋਮਵਾਰ ,  ਮੰਗਲਵਾਰ ,  ਵੀਰਵਾਰ ,  ਸ਼ਨੀਵਾਰ ਅਤੇ ਐਤਵਾਰ ਨੂੰ ਦਿੱਲੀ ਲਈ ਫਲਾਇਟ ਉਡ਼ਾਨ ਭਰੇਗੀ ।ਨਾਲ ਹੀ ਉਹਨਾਂ ਦਾ ਕਹਿਣਾ ਹੈ ਕੇ ਇਸ ਦੌਰਾਨ ਦਿੱਲੀ ਜਾਣ ਵਾਲੇ ਲੋਕਾਂ ਲਈ ਕਾਫੀ ਸੌਖਾ ਹੋ ਜਾਵੇਗਾ। ਮਿਲੀ ਜਾਣਕਾਰੀ ਦੇ ਅਨੁਸਾਰ ਇਸ ਫੈਸਲੇ ਤੋਂ ਸਥਾਨਕ ਲੋਕ ਵੀ ਕਾਫੀ ਖੁਸ ਹਨ।