ਤਲਵੰਡੀ ਭਾਈ ਕੇ ਖੁੱਲ੍ਹਿਆ ਮੋਦੀਖਾਨਾ, ਪਹੁੰਚੇ ਜਿੰਦੂ ਤੇ ਫਿਰ ਕਰ ਗਏ ਚੰਗੇ-ਚੰਗਿਆਂ ਦੀ ਬੋਲਤੀ ਬੰਦ
ਰੋਟੀ ਤੋਂ ਬਿਨ੍ਹਾਂ ਭੁੱਖੇ ਨੀ ਮਰਦੇ ਲੋਕ ਦਵਾਈਆਂ ਤੋਂ ਬਿਨਾਂ ਮਰਦੇ ਨੇ
ਲੁਧਿਆਣਾ: ਲੁਧਿਆਣਾ ਵਿਚ ਬਲਜਿੰਦਰ ਸਿੰਘ ਜਿੰਦੂ ਨੇ ਮੋਦੀਖਾਨਾ ਖੋਲ੍ਹਣ ਤੋਂ ਬਾਅਦ ਹੁਣ ਹੋਰ ਵੀ ਕਾਫੀ ਮੋਦੀਖਾਨੇ ਖੁੱਲ੍ਹ ਰਹੇ ਨੇ ਜਿਥੇ ਅੱਜ ਤਲਵੰਡੀ ਭਾਈ ਕੇ ਵਿਖੇ ਮੋਦੀਖਾਨਾ ਖੋਲ੍ਹਿਆ ਗਿਆ ਜਿਸ ਦਾ ਉਦਘਾਟਨ ਬਲਜਿੰਦਰ ਸਿੰਘ ਜਿੰਦੂ ਅਤੇ ਦਮਦਮੀ ਟਕਸਾਲ ਜੱਥਾ ਰਾਜਪੁਰਾ ਦੇ ਆਗੂ ਬਰਜਿੰਦਰ ਸਿੰਘ ਪਰਵਾਨਾ ਨੇ ਕੀਤਾ।
ਇਸ ਮੌਕੇ ਬੋਲਦਿਆਂ ਬਲਜਿੰਦਰ ਸਿੰਘ ਜਿੰਦੂ ਅਤੇ ਦਮਦਮੀ ਟਕਸਾਲ ਜੱਥਾ ਰਾਜਪੁਰਾ ਦੇ ਆਗੂ ਬਰਜਿੰਦਰ ਸਿੰਘ ਪਰਵਾਨਾ ਨੇ ਕਿਹਾ ਕੇ ਦਵਾਈ ਲੋਕਾਂ ਦੀ ਵੱਡੀ ਜ਼ਰੂਰਤ ਹੈ ਜਿਸ ਦੇ ਲਈ ਅਜਿਹੇ ਮੋਦੀਖਾਨੇ ਖੋਲ੍ਹਣੇ ਚਾਹੀਦਾ ਹਨ। ਬਲਜਿੰਦਰ ਸਿੰਘ ਜਿੰਦੂ ਨੇ ਕਿਹਾ ਕਿ, "ਉਹਨਾਂ ਦਾ ਇਹੀ ਮਕਸਦ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਸਿਧਾਤਾਂ ਤੇ ਚਲ ਕੇ ਮਨੁੱਖਤਾ ਦੀ ਸੇਵਾ ਕਰਨ। ਅੱਜ ਇਸ ਨੇਕ ਕੰਮ ਨੂੰ ਸੰਗਤਾਂ ਨੇ ਬਹੁਤ ਅੱਗੇ ਪਹੁੰਚਾ ਦਿੱਤਾ ਹੈ ਤੇ ਉਹਨਾਂ ਨੇ ਇਸ ਵਿਚ ਵਧ-ਚੜ੍ਹ ਕੇ ਹਿੱਸਾ ਪਾਇਆ ਹੈ।
ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਸੰਗਤਾਂ ਸੱਚੇ ਦਿਲੋਂ ਇਸ ਕੰਮ ਵਿਚ ਅਪਣਾ ਯੋਗਦਾਨ ਪਾ ਰਹੀਆਂ ਹਨ। ਜਿਹੜੇ ਸੇਵਾਦਾਰ ਇਸ ਸੇਵਾ ਵਿਚ ਲੱਗੇ ਹੋਏ ਹਨ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਅਪਸ਼ਬਦ ਬੋਲਿਆ ਜਾਂਦਾ ਹੈ। ਉਹਨਾਂ ਨੂੰ ਡਰਾਇਆ, ਧਮਕਾਇਆ ਜਾਂਦਾ ਹੈ। ਜੇ ਕਿਸੇ ਲੀਡਰ ਜਾਂ ਕਿਸੇ ਕਮੇਟੀ ਖਿਲਾਫ ਬੋਲਦੇ ਹਨ ਤਾਂ ਉਹਨਾਂ ਤੇ 295 ਦਾ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ।"
ਬਲਜਿੰਦਰ ਸਿੰਘ ਜਿੰਦੂ ਨੇ ਅੱਗੇ ਕਿਹਾ ਕਿ, "ਜਿਹੜੇ ਦੁਕਾਨਾਂ ਰਾਹੀਂ, ਹਸਪਤਾਲਾਂ ਰਾਹੀਂ ਹੋਰ ਕੋਈ ਕਿੱਤੇ ਰਾਹੀਂ ਲੋਕਾਂ ਨਾਲ ਠੱਗੀ ਮਾਰਦੇ ਹਨ ਉਹਨਾਂ ਲਈ ਕੋਈ ਧਾਰਾ ਨਹੀਂ? ਉਹ ਇਕ ਗੱਲ ਸਪੱਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਉਹਨਾਂ ਨੇ ਅਪਣੀ ਗਿਣਤੀ ਉਹਨਾਂ ਵਿਚ ਰੱਖਣੀ ਹੈ ਜੋ ਗੁਰੂ ਨਾਨਕ ਜੀ ਦੇ ਨਾਮ ਤੇ ਸੇਵਾ ਕਰਦੇ ਹਨ। ਉਹਨਾਂ ਨੇ ਉਹਨਾਂ ਵਿਚ ਗਿਣਤੀ ਨਹੀਂ ਰੱਖਣੀ ਜਿਹੜੇ ਗੁਰੂ ਨਾਨਕ ਨਾਮ ਰੱਖ ਕੇ ਵਪਾਰ ਕਰਦੇ ਹਨ।"
ਬਲਜਿੰਦਰ ਸਿੰਘ ਜਿੰਦੂ ਦਾ ਕਹਿਣਾ ਹੈ ਕਿ, "ਅੱਜ ਲੋੜ ਹੈ ਅਸੂਲ ਬਣਾਉਣ ਦੀ। ਸੇਵਾ ਦੇ ਮਿਸ਼ਨ ਲਈ ਮੋਦੀਖਾਨਾ ਚਲਾਇਆ ਗਿਆ ਹੈ ਤੇ ਸੇਵਾ ਹੀ ਕਰਨੀ ਹੈ ਨਾ ਕਿ ਵਪਾਰ। ਜੇ ਚਾਰੇ ਪਾਸੇ ਵਪਾਰ ਹੋਣ ਲਗ ਪਿਆ ਤਾਂ ਇਸ ਦਾ ਨੁਕਾਸਨ ਵੀ ਸੰਗਤਾਂ ਨੂੰ ਹੀ ਹੋਵੇਗਾ। ਜੇ ਮਾੜੇ ਲੋਕਾਂ ਨੂੰ ਰੋਕਿਆ ਨਹੀਂ ਜਾਵੇਗਾ ਤਾਂ ਮਾੜਿਆਂ ਦੀ ਤਦਾਦ ਵਧ ਜਾਵੇਗੀ ਤੇ ਚੰਗੇ ਲੋਕ ਖ਼ਤਮ ਹੋ ਜਾਣਗੇ।"
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।