ਡਿਊਟੀ ਦੌਰਾਨ ਲਾਪਰਵਾਹੀ ਦੇ ਮਾਮਲੇ ’ਚ SSP ਪਠਾਨਕੋਟ ਦੀ ਕਾਰਵਾਈ, ਸੁਜਾਨਪੁਰ ਥਾਣਾ ਮੁਖੀ ਨੂੰ ਕੀਤਾ ਲਾਈਨ ਹਾਜ਼ਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੁਦਕੁਸ਼ੀ ਦੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਦੇ ਇਲਜ਼ਾਮ

Police Station Incharge Sujanpur Anil Pawar (Left) and SSP Pathankot Harkamal Preet Singh Khakh (Right))



ਪਠਾਨਕੋਟ: ਐਸ.ਐਸ.ਪੀ. ਪਠਾਨਕੋਟ ਹਰਕਮਲਪ੍ਰੀਤ ਸਿੰਘ ਖੱਖ ਵਲੋਂ ਸੁਜਾਨਪੁਰ ਥਾਣਾ ਮੁਖੀ ਅਨਿਲ ਪਵਾਰ 'ਤੇ ਡਿਊਟੀ ਦੌਰਾਨ ਲਾਪਰਵਾਹੀ ਵਰਤਣ ਦੇ ਦੋਸ਼ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ। ਸੁਜਾਨਪੁਰ ਥਾਣਾ ਮੁਖੀ ਅਨਿਲ ਪਵਾਰ ਨੂੰ ਐਸ.ਐਸ.ਪੀ. ਪਠਾਨਕੋਟ ਨੇ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿਤਾ ਹੈ। ਉਕਤ ਕਾਰਵਾਈ ਸਤਨਾਮ ਸਿੰਘ ਵਾਸੀ ਸੁਜਾਨਪੁਰ ਵਲੋਂ ਮਿਤੀ 20 ਜੁਲਾਈ 2023 ਨੂੰ ਜ਼ਹਿਰੀਲੀ ਚੀਜ਼ ਖਾਣ ਕਾਰਨ ਹੋਈ ਮੌਤ ਦੇ ਮਾਮਲੇ ਵਿਚ ਕੀਤੀ ਗਈ ਹੈ।  

ਇਹ ਵੀ ਪੜ੍ਹੋ: ਐਸਜੀਜੀਐਸ ਕਾਲਜ ਨੇ ਆਪਣੀ ਸੰਸਥਾਗਤ ਵਿਸ਼ੇਸ਼ਤਾ ਦੇ ਨਾਲ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਕੀਤਾ

ਦਰਅਸਲ ਕੁੱਝ ਦਿਨ ਪਹਿਲਾਂ ਸਤਨਾਮ ਸਿੰਘ ਦੇ ਪ੍ਰਵਾਰ ਅਤੇ ਪਿੰਡ ਵਾਸੀਆਂ ਨੇ ਸੁਜਾਨਪੁਰ ਥਾਣੇ ਦਾ ਘਿਰਾਉ ਕਰਕੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਲੜਕੇ ਨੂੰ ਵਿਆਹੁਤਾ ਔਰਤ ਨਾਲ ਪਿਆਰ ਹੋ ਗਿਆ ਹੈ, ਜਿਸ ਤੋਂ ਬਾਅਦ ਵਿਆਹੁਤਾ ਉਸ ਦੀ ਵੀਡੀਉ ਬਣਾ ਕੇ ਉਸ ਨੂੰ ਤੰਗ-ਪ੍ਰੇਸ਼ਾਨ ਕਰਦੀ ਸੀ। ਇਸ ਸਬੰਧੀ ਸਤਨਾਮ ਸਿੰਘ ਨੇ ਖੁਦਕੁਸ਼ੀ ਸਮੇਂ ਇਕ ਵੀਡੀਉ ਵੀ ਬਣਾਈ ਸੀ।

ਇਹ ਵੀ ਪੜ੍ਹੋ: ਮਨੀਪੁਰ 'ਚ ਦੋ ਔਰਤਾਂ ਨਾਲ ਹੋਈ ਹੈਵਾਨੀਅਤ 'ਤੇ ਭੜਕਿਆ ਬਾਲੀਵੁੱਡ, ਸੋਨੂੰ ਸੂਦ ਤੋਂ ਲੈ ਕੇ ਪ੍ਰਿਯੰਕਾ ਨੇ ਕਿਹਾ- ਸ਼ਰਮਨਾਕ!

ਸਤਨਾਮ ਸਿੰਘ ਦੇ ਪ੍ਰਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਥਾਣਾ ਇੰਚਾਰਜ ਸੁਜਾਨਪੁਰ ਅਨਿਲ ਪਵਾਰ ਨੇ ਉਕਤ ਔਰਤ ਵਿਰੁਧ ਆਈ.ਪੀ.ਸੀ. ਦੀ ਧਾਰਾ 306 ਦੀ ਬਜਾਏ ਧਾਰਾ 174 ਸੀ.ਆਰ.ਪੀ.ਸੀ. ਤਹਿਤ ਕਾਰਵਾਈ ਕਰਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ।  ਐਸ.ਐਸ.ਪੀ. ਕਮਲਪ੍ਰੀਤ ਸਿੰਘ ਨੇ ਇਸ ਪੂਰੇ ਮਾਮਲੇ ਦੀ ਜਾਂਚ ਕਰਦੇ ਹੋਏ ਸੁਜਾਨਪੁਰ ਥਾਣਾ ਮੁਖੀ ਅਨਿਲ ਪਵਾਰ ਨੂੰ ਡਿਊਟੀ ਤੋਂ ਫਾਰਗ ਕਰਕੇ ਲਾਈਨ ਹਾਜ਼ਰ ਕਰ ਦਿਤਾ।

ਇਹ ਵੀ ਪੜ੍ਹੋ: ਵਿਜੀਲੈਂਸ ਵੱਲੋਂ ਇੱਕ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ‘ਚ ਸੀਨੀਅਰ ਕਾਂਸਟੇਬਲ ਅਤੇ ਹੋਮਗਾਰਡ ਗ੍ਰਿਫ਼ਤਾਰ 

ਇਸ ਸਬੰਧੀ ਜਦੋਂ ਐਸ.ਐਸ.ਪੀ ਹਰਕਮਲਪ੍ਰੀਤ ਸਿੰਘ ਖੱਖ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੀ ਸੱਭ ਤੋਂ ਵੱਡੀ ਜਿੰਮੇਵਾਰੀ ਆਮ ਅਤੇ ਭੋਲੇ ਭਾਲੇ ਲੋਕਾਂ ਦਾ ਵਿਸ਼ਵਾਸ਼ ਕਾਇਮ ਕਰਨਾ ਹੈ। ਡਿਊਟੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਹੋਰਨਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜੇਕਰ ਡਿਊਟੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁਧ ਬਿਨਾਂ ਕੋਈ ਸਮਾਂ ਬਰਬਾਦ ਕੀਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਪੁਲਿਸ ਲਾਈਨ ਵਿਚ ਮੌਜੂਦ ਐਨ.ਆਈ.ਏ. ਵਿਭਾਗ ਤੋਂ ਵਾਪਸ ਆਏ ਇੰਸਪੈਕਟਰ ਦਵਿੰਦਰ ਪ੍ਰਸਾਦ ਨੂੰ ਹੁਣ ਸੁਜਾਨਪੁਰ ਥਾਣੇ ਦਾ ਨਵਾਂ ਇੰਚਾਰਜ ਬਣਾਇਆ ਗਿਆ ਹੈ।