ਲੁਧਿਆਣਾ ਪੁਲਿਸ ਦੀ ਵੱਡੀ ਸਫਲਤਾ : ਅੰਤਰਰਾਸ਼ਟਰੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ, 30 ਮੁਲਜ਼ਮ ਕੀਤੇ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਵਿਸ਼ਵਵਿਆਪੀ ਨਾਗਰਿਕਾਂ, ਮੁੱਖ ਤੌਰ 'ਤੇ ਵਿਦੇਸ਼ੀ ਲੋਕਾਂ ਨਾਲ ਕਰ ਰਹੇ ਸਨ ਧੋਖਾਧੜੀ

PHOTO

 

ਲੁਧਿਆਣਾ : ਲੁਧਿਆਣਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸੀਪੀ ਮਨਦੀਪ ਸਿੱਧੂ ਦੀ ਅਗਵਾਈ ਚ ਕਾਰਵਾਈ ਕਰਦਿਆਂ ਪੁਲਿਸ ਨੇ ਅੰਤਰਾਸ਼ਟਰੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ਵਿਚ 30 ਮੈਂਬਰ ਸ਼ਾਮਲ ਹਨ। ਇਸ ਗਿਰੋਹ ਦੇ ਮੈਂਬਰ ਬਹੁ-ਰਾਸ਼ਟਰੀ ਕਾਰਪੋਰੇਸ਼ਨਾਂ ਲਈ ਤਕਨੀਕੀ ਸੇਵਾ ਪ੍ਰਦਾਤਾਵਾਂ ਦੀ ਆੜ ਵਿਚ ਕੰਮ ਕਰ ਰਿਹਾ ਸੀ। ਇਹ ਵੱਡੀ ਰਕਮ ਲਈ ਵਿਸ਼ਵਵਿਆਪੀ ਨਾਗਰਿਕਾਂ, ਮੁੱਖ ਤੌਰ ਤੇ ਵਿਦੋਸ਼ੀ ਲੋਕਾਂ ਨੂੰ ਅਪਣੀ ਧੋਖਾਧੜੀ ਦਾ ਸ਼ਿਕਾਰ ਬਣਾਉਂਦੇ ਸਨ।

ਪ੍ਰੈਸ ਕਾਨਫਰੰਸ ਕਰਦਿਆਂ ਸੀਪੀ ਮਨਦੀਪ ਸਿੱਧੂ ਨੇ ਦੱਸਿਆ ਕਿ ਇਸ ਗਿਰੋਹ ਦੇ ਮੈਂਬਰਾਂ ਨੂੰ ਮਹੀਨਾਵਾਰ 20 ਤੋਂ 25 ਹਜ਼ਾਰ ਤਨਖਾਹ ਦਿਤੀ ਜਾਦੀ ਹੈ। ਇਨ੍ਹਾਂ ਸਾਰੇ ਮੁਲਜ਼ਮਾਂ ਦੀ ਉਮਰ 19 ਸਾਲ ਤੋਂ 25 ਸਾਲ ਦੇ ਵਿਚ ਹਨ। ਇਨ੍ਹਾਂ ਨੇ ਇਕ ਦਿਨ ਵਿਚ 20 ਗਾਹਕਾਂ ਤੋਂ 10 ਹਜ਼ਾਰ ਡਾਲਰ ਠੱਗ ਲੈਂਦੇ ਸਨ। ਇਹ ਗਿਰੋਹ ਯੂਐਸ ਤੱਕ ਲੋਕਾਂ ਨੂੰ ਠੱਗ ਰਹੇ ਸਨ।

ਇਸ ਗਿਰੋਹ ਨੂੰ ਫੜਨ ਲਈ ਪੁਲਿਸ ਨੇ ਕੜੀ ਮਿਹਨਤ ਕੀਤੀ। ਘੁਟਾਲੇ ਵਿਚ ਵਰਤੇ ਗਏ ਸਾਰੇ ਇਲੈਕਟ੍ਰੋਨਿਕਸ ਅਤੇ 34 ਮੋਬਾਈਲ ਫੋਨ ਜ਼ਬਤ ਕਰ ਲਏ। ਗ੍ਰਿਫਤਾਰ ਕੀਤੇ ਗਏ ਗਿਰੋਹ ਦੇ ਮੈਂਬਰ ਮੇਘਾਲਿਆ, ਉੱਤਰ ਪ੍ਰਦੇਸ਼, ਗੁਜਰਾਤ, ਹਿਮਾਚਲ ਪ੍ਰਦੇਸ਼, ਨਾਗਾਲੈਂਡ, ਦਿੱਲੀ ਅਤੇ ਪੰਜਾਬ ਦੇ ਹਨ।

ਮਨਦੀਪ ਸਿੱਧੂ ਨੇ ਕਿਹਾ ਇਹ ਮੁਲਜ਼ਮ ਰਾਤੋਂ-ਰਾਤ ਅਮੀਰ ਹੋਣਾ ਚਾਹੁੰਦੇ ਸਨ। ਇਹ ਗਿਰੋਹ ਇਕ ਰਾਤ ਦੇ 10 ਹਜ਼ਾਰ ਦੇ ਡਾਲਰ ਕਮਾ ਲੈਂਦੇ ਹਨ। ਇਹ ਪਿਛਲੇ ਡੇਢ ਮਹੀਨੇ ਤੋਂ ਕੰਮ ਕਰ ਰਹੇ ਸਨ। ਇਨ੍ਹਾਂ ਮੁਲਜ਼ਮਾਂ ਬਾਰੇ ਗੰਭੀਰਤਾਂ ਨਾਲ ਜਾਂਚ ਕੀਤੀ ਜਾਵੇਗੀ। ਇਨ੍ਹਾਂ ਕੋਲੋਂ ਵੱਖ-ਵੱਖ ਕੰਪਨੀਆਂ ਦੇ ਸਿਮ ਕਾਰਡ ਵੀ ਬਰਾਮਦ ਕੀਤੇ ਗਏ ਹਨ। ਇਹ ਰਾਤ ਦੇ ਸਮੇਂ ਐਕਟੀਵੇਟ ਰਹਿੰਦੇ ਸਨ।