6ਵੀਂ ਜਮਾਤ ਦੇ ਵਿਦਿਆਰਥੀ ਨੇ ਚੁੱਕਿਆ ਖੌਫ਼ਨਾਕ ਕਦਮ, ਮਾਰੀ ਭਾਖੜਾ ਨਹਿਰ ‘ਚ ਛਾਲ
ਪੁਲਿਸ ਨੇ ਗੋਤਾਂ ਖੋਰਾਂ ਦੀ ਮਦਦ ਨਾਲ ਬੱਚੇ ਦੀ ਭਾਲ ਕੀਤੀ ਸ਼ੁਰੂ
photo
ਪਾਤੜਾਂ: ਪਟਿਆਲਾ ਦੇ ਪਿੰਡ ਜੈਖਰ ਨੇੜੇ ਇਕ ਵਿਦਿਆਰਥੀ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਦਿਤੀ। ਮ੍ਰਿਤਕ ਦੀ ਪਹਿਚਾਣ ਅਸ਼ਮੀਤ ਸਿੰਘ ਵਜੋਂ ਹੋਈ ਹੈ। ਅਸ਼ਮੀਤ 6ਵੀਂ ਕਲਾਸ ਦਾ ਵਿਦਿਆਰਥੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥੀ ਅਸ਼ਮੀਤ ਸਿੰਘ ਸਵੇਰੇ ਸਾਇਕਲ ’ਤੇ ਘਰੋਂ ਸਕੂਲ ਲਈ ਨਿਕਲਿਆ ਸੀ
ਇਹ ਵੀ ਪੜ੍ਹੋ: ਲੁਧਿਆਣਾ 'ਚ ਔਰਤ ਅੱਗ ਨਾਲ ਬੁਰੀ ਤਰ੍ਹਾਂ ਝੁਲਸੀ, ਮਾਪਿਆਂ ਨੇ ਸਹੁਰੇ ਪ੍ਰਵਾਰ 'ਤੇ ਲਗਾਏ ਗੰਭੀਰ ਦੋਸ਼
ਪਰ ਉਹ ਸਕੂਲ ਨਹੀਂ ਗਿਆ ਸਗੋਂ ਉਸ ਨੇ ਭਾਖੜਾ ਵਿਚ ਛਾਲ ਮਾਰ ਦਿਤੀ। ਉਸ ਦਾ ਸਾਈਕਲ ਅਤੇ ਬੈਗ ਨਹਿਰ ਦੀ ਪਟੜ੍ਹੀ ਤੋਂ ਮਿਲੇ ਹਨ ਅਤੇ ਉਸ ਦੀ ਭਾਲ ਲਈ ਪੁਲਿਸ ਵਲੋਂ ਗੋਤਾਂ ਖੋਰਾਂ ਦੀ ਮਦਦ ਨਾਲ ਨਹਿਰ ਵਿਚੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਭੋਗ 'ਤੇ ਜਾ ਰਹੇ ਲੋਕਾਂ ਨਾਲ ਵਾਪਰਿਆ ਭਾਣਾ, ਛੋਟੇ ਹਾਥੀ ਅਤੇ ਟਰੱਕ ਦੀ ਹੋਈ ਟੱਕਰ, 10 ਲੋਕ ਗੰਭੀਰ ਜ਼ਖਮੀ