Tired of robbery police robbing NIR
ਜਲੰਧਰ- ਲੰਘੀ 19 ਤਾਰੀਕ ਨੂੰ ਜਲੰਧਰ ‘ਚ ਲੁੱਟ-ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ‘ਚ ਤਿੰਨ ਚੋਰਾਂ ਵੱਲੋਂ ਹਥਿਆਰਾਂ ਦੀ ਨੋਕ ‘ਤੇ ਇੱਕ ਐਨ.ਆਈ.ਆਰ ਕੋਲੋ 48 ਲੱਖ ਰੁਪਏ ਲੁੱਟ ਲਏ ਗਏ ਸਨ। ਜਿਸ ਮਾਮਲੇ ‘ਚ ਜਲੰਧਰ ਪੁਲਿਸ ਨੂੰ ਵੱਡੀ ਸਫਲਤਾਂ ਮਿਲੀ ਹੈ ਅਤੇ ਪੁਲਿਸ ਨੇ 2 ਮੁਲਜ਼ਮਾਂ ਸਮੇਤ 31 ਲੱਖ ਰੁਪਏ ਬਰਾਮਦ ਕਰ ਲਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋ ਮੁੱਖ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਇੱਕ ਮੁਲਜ਼ਮ ਅਜੇ ਗ੍ਰਿਫਤ ‘ਚੋਂ ਫਰਾਰ ਹੈ ਜਿਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਹਾਲਾਂਕਿ ਪੁਲਿਸ ਵੱਲੋਂ ਮੁੱਖ ਮੁਲਜਮਾਂ ਨੂੰਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਅਜੇ ਵੀ ਇੱਕ ਮੁਲਜ਼ਮ ਪੁੁਲਿਸ ਦੀ ਗ੍ਰਿਫ ‘ਚੋਂ ਬਾਹਰ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕਿੰਨੀ ਜਲਦੀ ਫਰਾਰ ਮੁਲਜ਼ਮ ਨੂੰ ਕਾਬੂ ਕੀਤਾ ਜਾਂਦਾ ਹੈ।