ਬਰੈਂਪਟਨ ਵਿਚ ਲੁੱਟ-ਖੋਹ ਦੌਰਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਪੰਜਾਬੀ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਇਥੋਂ ਦੇ ਇਕ ਪਾਰਕ ਵਿਚ ਲੁੱਟ-ਖੋਹ ਦੀ ਹੋਈ ਇਕ ਵਰਦਾਤ ਦੌਰਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ 73 ਸਾਲਾ ਅਮਰਜੀਤ ਭਟਨਾਗਰ ਦੀ ਇਲਾਜ ...

amarjit bhatnagar

ਬਰੈਂਪਟਨ : ਇਥੋਂ ਦੇ ਇਕ ਪਾਰਕ ਵਿਚ ਲੁੱਟ-ਖੋਹ ਦੀ ਹੋਈ ਇਕ ਵਰਦਾਤ ਦੌਰਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ 73 ਸਾਲਾ ਅਮਰਜੀਤ ਭਟਨਾਗਰ ਦੀ ਇਲਾਜ ਦੌਰਾਨ ਹਸਪਤਾਲ ਵਿਚ ਮੌਤ ਹੋ ਗਈ। ਪੀਲ ਪੁਲਿਸ ਨੇ ਇਸ ਮਾਮਲੇ ਵਿਚ 15 ਸਾਲ ਦੇ ਇਕ ਲੜਕੇ ਨੂੰ ਗ੍ਰਿਫ਼ਤਾਰ ਕਰ ਕੇ ਉਸ ਵਿਰੁੱਧ ਕਤਲ ਅਤੇ ਲੁੱਟ-ਖੋਹ ਦਾ ਮਾਮਲਾ ਦਰਜ ਕੀਤਾ ਹੈ ਜਦਕਿ ਦੂਜੇ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ।