ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ: 13 ਜ਼ਿਲ੍ਹਿਆਂ ਦੇ ਐਸ.ਐਸ.ਪੀਜ਼ ਸਣੇ 41 ਸੀਨੀਅਰ ਅਫ਼ਸਰਾਂ ਦੇ ਤਬਾਦਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਅੱਜ 41 ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਕੇ ਵੱਡਾ ਫੇਰਬਦਲ ਕੀਤਾ ਹੈ।

Punjab Police reshuffle

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪੰਜਾਬ ਸਰਕਾਰ (Government of Punjab) ਨੇ ਅੱਜ 41 ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ (Transfers of 41 senior officers ) ਕਰ ਕੇ ਵੱਡਾ ਫੇਰਬਦਲ ਕੀਤਾ ਹੈ। ਇਨ੍ਹਾਂ ਵਿਚ 13 ਜ਼ਿਲ੍ਹਿਆਂ ਦੇ ਐਸ.ਐਸ.ਪੀ. ਤਬਦੀਲ ਕੀਤੇ ਗਏ ਹਨ। ਗ੍ਰਹਿ ਵਿਭਾਗ ਦੇ ਸਕੱਤਰ ਵਲੋਂ ਮੁੱਖ ਮੰਤਰੀ ਦੀ ਪ੍ਰਵਾਨਗੀ ਬਾਅਦ ਕੀਤੇ ਤਬਾਦਲਾ ਹੁਕਮਾਂ ਮੁਤਾਬਕ ਏ.ਡੀ.ਜੀ.ਪੀ. ਰੈਂਕ ਦੇ 29 ਆਈ.ਜੀ. ਰੈਂਕ ਦੇ 3 ਅਤੇ ਡੀ.ਆਈ.ਜੀ. ਰੈਂਕ ਦੇ 2 ਅਧਿਕਾਰੀ ਬਦਲੇ ਗਏ ਹਨ। 

ਹੋਰ ਪੜ੍ਹੋ: ਘਟਦੀ ਆਬਾਦੀ ਕਾਰਨ ਚੀਨ ਨੇ ਜੋੜਿਆਂ ਨੂੰ ਤਿੰਨ ਬੱਚੇ ਜੰਮਣ ਦੀ ਪ੍ਰਵਾਨਗੀ ਦਿਤੀ

ਜਾਰੀ ਤਬਾਦਲਾ (Punjab Police reshuffle) ਹੁਕਮਾਂ ਮੁਤਾਬਕ ਏ.ਡੀ.ਜੀ.ਪੀ. ਸਸ਼ੀ ਪ੍ਰਭਾ ਦਿਵੇਦੀ ਨੂੰ ਬਦਲ ਕੇ ਏ.ਡੀ.ਜੀ.ਪੀ. ਵਿਜੀਲੈਂਸ ਤੇ ਨੋਡਲ ਅਫ਼ਸਰ ਪੰਜਾਬ ਪੁਲਿਸ ਚੋਣ ਸੈੱਲ, ਏ.ਡੀ.ਜੀ.ਪੀ. ਵਿਭੂ ਰਾਜ ਨੂੰ ਏ.ਡੀ.ਜੀ.ਪੀ. ਲੋਕਪਾਲ, ਆਈ.ਜੀ. ਵਿਚੋਂ ਰਾਕੇਸ਼ ਅਗਰਵਾਲ ਨੂੰ ਆਈ.ਜੀ. ਰੂਪਨਗਰ ਰੇਂਜ, ਨੌਨਿਹਾਲ ਸਿੰਘ ਨੂੰ ਪੁਲਿਸ ਕਮਿਸ਼ਨਰ ਲੁਧਿਆਣਾ, ਡਾ. ਸੁਖਚੈਨ ਸਿੰਘ ਨੂੰ ਪੁਲਿਸ ਕਮਿਸ਼ਨਰ ਜਲੰਧਰ, ਗੁਰਪ੍ਰੀਤ ਭੁੱਲਰ ਨੂੰ ਡੀ.ਆਈ.ਜੀ. ਲੁਧਿਆਣਾ ਰੇਂਜ, ਗੁਰਪ੍ਰੀਤ ਤੂਰ ਨੂੰ ਪਟਿਆਲਾ ਰੇਂਜ, ਵਿਕਰਮਜੀਤ ਦੁੱਗਲ ਨੂੰ ਪੁਲਿਸ ਕਮਿਸ਼ਨਰ ਅੰਮ੍ਰਿਤਸਰ, ਇੰਦਰਬੀਰ ਸਿੰਘ ਨੂੰ ਡੀ.ਆਈ.ਜੀ. ਤਕਨੀਕੀ ਵਿੰਗ ਲਾਇਆ ਗਿਆ ਹੈ।

ਹੋਰ ਪੜ੍ਹੋ: ਤਿੰਨ ਤਿੰਨ ‘ਜਥੇਦਾਰ’ ਹੋਣ ਕਰ ਕੇ ਪੰਥ ਦੀ ਆਵਾਜ਼ ਬੰਦ ਹੋ ਕੇ ਰਹਿ ਗਈ

ਤਬਦੀਲ ਕੀਤੇ ਐਸ.ਐਸ.ਪੀਜ਼ ਵਿਚ ਸਵਪਨ ਸ਼ਰਮਾ ਨੂੰ ਜ਼ਿਲ੍ਹਾ ਸੰਗਰੂਰ,ਧਰਮਾਨੀ ਨਿੰਬਲੇ ਨੂੰ ਮੋਗਾ, ਵਿਵੇਕ ਸੋਨੀ ਨੂੰ ਰੂਪਨਗਰ, ਅਮਨੀਤ ਕੌਂਡਲ ਨੂੰ ਹੁਸ਼ਿਆਰਪੁਰ, ਚਰਨਜੀਤ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ, ਭਾਗੀਰਥ ਸਿੰਘ ਨੂੰ ਬਰਨਾਲਾ, ਗੁਰਦਿਆਲ ਸਿੰਘ ਨੂੰ ਲੁਧਿਆਣਾ (ਦਿਹਾਤੀ), ਹਰਮਨਬੀਰ ਸਿੰਘ ਗਿੱਲ ਨੂੰ ਨਵਾਂਸ਼ਹਿਰ, ਅਜੇ ਸਲੂਜਾ ਨੂੰ ਬਟਾਲਾ, ਰਾਜਪਾਲ ਨੂੰ ਫ਼ਿਰੋਜ਼ਪੁਰ, ਉਪਿੰਦਰਜੀਤ ਸਿੰਘ ਘੁੰਮਣ ਨੂੰ ਤਰਨਤਾਰਨ, ਸੰਦੀਪ ਗੋਇਲ ਨੂੰ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਨਵਾਂ ਐਸ.ਐਸ.ਪੀ. ਲਾਇਆ ਗਿਆ ਹੈ। ਵਰਿੰਦਰ ਸਿੰਘ ਨੂੰ ਡੀ.ਸੀ.ਪੀ. ਲੁਧਿਆਣਾ, ਅਮਰਜੀਤ ਬਾਜਵਾ ਨੂੰ ਏ.ਆਈ.ਜੀ. ਲਾਇਆ ਗਿਆ ਹੈ। 
15 ਆਈ.ਏ.ਐਸ ਤੇ ਤਿੰਨ ਪੀ.ਸੀ.ਐਸ. ਅਧਿਕਾਰੀ ਬਦਲੇ

ਹੋਰ ਪੜ੍ਹੋ: ਸੁਮੇਧ ਸੈਣੀ ਦੀ ਦੋ ਪਲਾਂ ਦੀ ਗ੍ਰਿਫ਼ਤਾਰੀ ਤੇ ਰਿਹਾਈ ਜੋ ਸ਼ਾਇਦ ਉਸ ਦਾ ਅਪਣਾ ਰਚਿਆ ਡਰਾਮਾ ਹੀ ਸੀ

ਪੰਜਾਬ ਸਰਕਾਰ ਵਲੋਂ ਅੱਜ 15 ਆਈ.ਏ.ਐਸ ਤੇ 3 ਪੀ.ਸੀ.ਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਮੁੱਖ ਸਕੱਤਰ ਵਿੰਨੀ ਮਹਾਜਨ ਵਲੋਂ ਜਾਰੀ ਹੁਕਮਾਂ ਅਨੁਸਾਰ ਚੰਡੀਗੜ੍ਹ ਤੋਂ ਡੈਪੁਟੇਸ਼ਨ ਤੋਂ ਵਾਪਸ ਪਰਤ ਰਹੇ ਏ.ਕੇ ਯਾਦਵ ਨੂੰ ਸੂਚਨ ਤੇ ਲੋਕ ਸੰਪਰਕ ਵਿਭਾਗ ਪੰਜਾਬ ਦਾ ਡਾਇਰੈਕਟਰ ਲਾਇਆ ਗਿਆ ਹੈ ਅਤੇ ਇਸ ਅਹੁਦੇ ’ਤੇ ਤੈਨਾਤ ਅਨਦਿਤਾ ਮਿਤਰਾ ਨੂੰ ਰਲੀਵ ਕਰ ਦਿਤਾ ਗਿਆ ਹੈ ਜੋ ਚੰਡੀਗੜ੍ਹ ਦੇ ਨਵੇਂ ਨਿਗਮ ਕਮਿਸ਼ਨ ਨਿਯੁਕਤ ਹੋਏ ਹਨ।

ਆਈ.ਏ.ਐਸ ਅਧਿਕਾਰੀ ਸੇਨੂ ਦੁੱਗਲ ਨੂੰ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਧੀਕ ਸਕੱਤਰ ਦੇ ਨਾਲ ਹੁਣ ਪੰਜਾਬ ਨਿਵੇਸ਼ ਬਿਊਰੋ ਦੇ ਸੀ.ਓ ਦਾ ਚਾਰਜ ਵੀ ਦਿਤਾ ਗਿਆ ਹੈ।

ਇੰਦੂ ਮਲਹੋਤਰਾ ਨੇ ਲੋਕਪਾਲ ਦਾ ਸਕੱਤਰ ਪ੍ਰਦੀਪ ਅਗੱਰਵਾਲ ਨੂੰ ਮੁੱਖ ਪ੍ਰਸ਼ਾਸਕ ਗਮਾਡਾ ਮੋਹਾਲੀ ਅਤੇ ਨਾਲ ਟਾਉਨ ਕੰਟਰੀ ਪਲਾਨਿੰਗ ਅਤੇ ਵਿਸ਼ੇਸ਼ ਸਕੱਤਰ ਹਾਊਸਿੰਗ ਤੇ ਸਹਿਰੀ ਵਿਕਾਸ ਦਾ ਵਾਧੂ ਚਾਰਜ ਵੀ ਦਿਤਾ ਗਿਆ ਹੈ।