ਆਉਣ ਵਾਲੀਆਂ ਪੀੜ੍ਹੀਆਂ ਲਈ ਆਦਰਸ਼ ਹਨ ਗੁਰੂ ਗੋਬਿੰਦ ਸਿੰਘ ਜੀ: ਖੱਟਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਣਾਸਰੋਤ ਅਤੇ ਆਦਰਸ਼ ਹਨ। ਸ੍ਰੀ ਗੁਰੂ ...

Manohar Lal Khattar with Sikh Sangat Leaders

ਚੰਡੀਗੜ੍ਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਣਾਸਰੋਤ ਅਤੇ ਆਦਰਸ਼ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸਾਲ ਨੂੰ ਸਮਰਪਤ ਧਾਰਮਕ ਸਥਾਨਾਂ ਵਲੋਂ ਕਰਵਾਏ ਗਏ ਸ਼ੁਕਰਾਨਾ ਸਮਾਗਮਾਂ 'ਤੇ ਆਧਾਰਤ 'ਸੰਗਤ ਉਦਘੋਸ਼' ਦੇ ਵਿਸ਼ੇਸ਼ ਅੰਕ ਨੂੰ ਜਾਰੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਲਿਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।

ਇਸ ਮੌਕੇ ਰਾਸ਼ਟਰੀ ਸਿੱਖ ਸੰਗਤ ਦੇ ਕੌਮੀ ਮਹਾਂਮੰਤਰੀ ਅਵਿਨਾਸ਼ ਰਾਏ ਜਾਇਸਵਾਲ ਅਤੇ ਕੌਮੀ ਜਨਰਲ ਸਕੱਤਰ ਅਤੇ 350ਵੇਂ ਪ੍ਰਕਾਸ਼ ਪੁਰਬ ਕਮੇਟੀ ਦੇ ਕੌਮੀ ਮੈਂਬਰ ਡਾ. ਅਵਤਾਰ ਸਿੰਘ ਸ਼ਾਸਤਰੀ ਨੂੰ ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਕਰਨਾਲ ਅਤੇ ਜਗਾਧਰੀ ਵਿਚ ਇਕ ਸਮਾਗਮ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਬਲਿਦਾਨ ਬਾਰੇ ਗੱਲਬਾਤ ਕਰਨ ਦਾ ਮਾਣ ਮਿਲਿਆ ਹੈ।