ਮੁਕੇਰੀਆਂ ਤੋਂ ਸਾਰੇ ਉਮੀਦਵਾਰ ਆਪਣੀ ਜਿੱਤ ਨੂੰ ਦੱਸ ਰਹੇ ਯਕੀਨੀ

ਏਜੰਸੀ

ਖ਼ਬਰਾਂ, ਪੰਜਾਬ

ਆਪਣੇ ਪਰਿਵਾਰ ਸਮੇਤ ਮੁਕੇਰੀਆਂ ਉਮੀਦਵਾਰ ਵੋਟ ਪਾਉਣ ਪਹੁੰਚੇ

Mukerian candidate votes

ਮੁਕੇਰੀਆਂ: ਮੁਕੇਰੀਆਂ ਤੋਂ ਜ਼ਿਮਨੀ ਚੋਣਾਂ ਦੇ ਉਮੀਦਵਾਰ ਆਪਣੇ ਪਰਿਵਾਰ ਸਮੇਤ ਆਪਣਾ ਵੋਟ ਦੇਣ ਲਈ ਪੋਲਿੰਗ ਬੂਥਾਂ ਤੇ ਪਹੁੰਚੇ ਅਤੇ ਹਰ ਇੱਕ ਨੇ ਵੋਟਾਂ ਨੂੰ ਲੈ ਕੇ ਆਪਣਾ ਰਵੱਈਆ ਉਤਸ਼ਾਹ ਭਰਿਆ ਹੀ ਦਿਖਾਇਆ। ਦੱਸ ਦਈਏ ਕਿ ਅਕਾਲੀ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਵੱਲੋ ਆਪਣੇ  100 ਨੰਬਰ ਬੂਥ ਤੇ ਪਹੁੰਚ ਕੇ ਆਪਨੀ ਪਤਨੀ ਨਾਲ ਵੋਟ ਪੋਲ ਕੀਤੀ ਗਈ ਅਤੇ ਆਪਣੀ ਜਿੱਤ ਨੂੰ ਯਕੀਨੀ ਦੱਸਿਆ।

ਜੰਗੀ ਲਾਲ ਦਾ ਕਹਿਣਾ ਹੈ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਚੰਗੀਆਂ ਵੋਟਾਂ ਨਾਲ ਜਿੱਤ ਹਾਸਲ ਕਰਨਗੇ। ਉਹਨਾਂ ਕਿਹਾ ਕਿ ਉਹ ਬੜੀ ਇਮਾਨਦਾਰੀ ਨਾਲ ਇਸ ਜ਼ਿੰਮੇਵੀਰ ਨੂੰ ਨਿਭਾਉਣਗੇ। ਉਹਨਾਂ ਦੇ ਕੰਮਾਂ ਦਾ ਛੇਤੀ ਪਤਾ ਲੱਗ ਜਾਵੇਗਾ। ਉਧਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਧਿਆਨ ਸਿੰਘ ਮੁਲਤਾਨੀ ਵੱਲੋ ਆਪਣੇ ਬੂਥ 208 ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਮਨਸੂਰਪੁਰ ਵਿਖੇ ਆਪਣੇ ਪਰਿਵਾਰ ਨਾਲ  ਪਹੁੰਚ ਕੇ ਵੋਟ ਪਾਈ ਗਈ ਅਤੇ ਚੰਗੇ ਚੋਣ ਨਤੀਜੇ ਆਉਣ ਦੀ ਕਾਮਨਾ ਕੀਤੀ।

ਗੁਰਧਿਆਨ ਸਿੰਘ ਮੁਲਤਾਨੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੋਕਾਂ ਵੱਲੋਂ ਬਹੁਤ ਹੁੰਗਾਰਾ ਮਿਲ ਰਿਹਾ ਹੈ। ਉਹ ਬਹੁਤ ਖੁਸ਼ ਹਨ ਕਿ ਲੋਕ ਉਹਨਾਂ ਨੂੰ ਸਪੋਰਟ ਕਰ ਰਹੇ ਹਨ। ਦੱਸ ਦਈਏ ਕਿ ਕਾਂਗਰਸ ਉਮੀਦਵਾਰ ਇੰਦੂ ਬਾਲਾ ਵੱਲੋ ਆਪਣੇ ਬੂਥ ਤੇ ਪਹੁੰਚ ਕੇ ਆਪਨੇ ਬੇਟੇ ਨਾਲ ਵੋਟ ਪੋਲ ਕੀਤੀ ਗਈ ਅਤੇ ਆਪਣੀ ਜਿੱਤ ਨੂੰ ਯਕੀਨੀ ਦੱਸਿਆ ਅਤੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ।

ਉੱਥੇ ਹੀ ਇੰਦੂ ਬਾਲਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੁਰੀ ਉਮੀਦ ਹੈ ਕਿ ਉਹਨਾਂ ਨੂੰ ਜਿੱਤ ਹਾਸਲ ਹੋਵੇਗੀ। ਦੱਸ ਦਈਏ ਕਿ ਮੁਕੇਰੀਆਂ ਚ ਤਾਂ ਹਰ ਇੱਕ ਉਮੀਦਵਾਰ ਨੇ ਆਪਣੀ ਜਿੱਤ ਦਾ ਦਾਅਵਾ ਕਰ ਦਿੱਤਾ ਪਰ ਇਨ੍ਹਾਂ ਉਮੀਦਵਾਰਾਂ ਦੀਆਂ ਕਿਸਮਤਾਂ EVM ਚ ਕੈਦ ਹੈ ਜੋ ਕਿ ਜੇਤੂ ਉਮੀਦਵਾਰਾਂ ਦੇ ਨਾਮ ਲੈਕੇ 24 ਤਾਰੀਕ ਨੂੰ ਬਾਹਰ ਨਿਕਲੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।