ਫਿਰੋਜ਼ਪੁਰ ’ਚ ICICI ਬੈਂਕ ਨਾਲ 15 ਕਰੋੜ ਰੁਪਏ ਦੀ ਆਨਲਾਈਨ ਠੱਗੀ; ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਈਬਰ ਸੈੱਲ ਚੰਡੀਗੜ੍ਹ ਵਿਚ ਦਿਤੀ ਸ਼ਿਕਾਇਤ

Image: For representation purpose only.

 

ਫ਼ਿਰੋਜ਼ਪੁਰ: ਜ਼ਿਲ੍ਹੇ 'ਚ ਸਾਈਬਰ ਠੱਗਾਂ ਵਲੋਂ ਆਈਸੀਆਈਸੀਆਈ ਬੈਂਕ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸ ਅਣਪਛਾਤੇ ਵਿਅਕਤੀ ਨੇ ਸਾਈਬਰ ਕਰਾਈਮ ਰਾਹੀਂ ਬੈਂਕ ਵਿਚੋਂ 15 ਕਰੋੜ 47 ਲੱਖ ਰੁਪਏ ਤੋਂ ਵੱਧ ਦੀ ਨਕਦੀ ਕਢਵਾਈ। ਇਸ ਦੀ ਸੂਚਨਾ ਮਿਲਦੇ ਹੀ ਬੈਂਕ ਮੁਲਾਜ਼ਮ ਹੈਰਾਨ ਰਹਿ ਗਏ। ਉਨ੍ਹਾਂ ਨੇ ਇਸ ਸਬੰਧੀ ਮੁਹਾਲੀ ਸਾਈਬਰ ਸੈੱਲ ਨੂੰ ਸ਼ਿਕਾਇਤ ਵੀ ਦਿਤੀ।

ਇਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ 420, 120-ਬੀ ਆਈਪੀਸੀ, 66/53 ਇਨਫਾਰਮੇਸ਼ਨ ਟੈਕਨਾਲੋਜੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਐਸ. ਪੀ. ਇਨਵੈਸਟੀਗੇਸ਼ਨ ਰਣਧੀਰ ਕੁਮਾਰ ਨੇ ਦਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।