ਉਪਰੋਂ ਟ੍ਰੇਨ ਲੰਘਣ ਦੇ ਬਾਵਜੂਦ ਵਾਲ-ਵਾਲ ਬਚੀ ਛੋਟੀ ਬੱਚੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਇਹ ਲਾਈਨਾਂ ਇਕ ਵਾਰ ਫਿਰ ਉਸ ਸਮੇਂ ਸੱਚ ਸਾਬਤ ਹੋ ਗਈਆਂ ਜਦੋਂ ਇਕ ਸਾਲ ਦੀ ਇਕ ਛੋਟੀ ਜਿਹੀ ਬੱਚੀ ਅਚਾਨਕ ਰੇਲ ਦੀ ਪੱਟੜੀ 'ਤੇ ਡਿਗ..

One Yr-Old Girl Falls On Railway Track

ਚੰਡੀਗੜ੍ਹ (ਸ.ਸ.ਸ) : ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਇਹ ਲਾਈਨਾਂ ਇਕ ਵਾਰ ਫਿਰ ਉਸ ਸਮੇਂ ਸੱਚ ਸਾਬਤ ਹੋ ਗਈਆਂ ਜਦੋਂ ਇਕ ਸਾਲ ਦੀ ਇਕ ਛੋਟੀ ਜਿਹੀ ਬੱਚੀ ਅਚਾਨਕ ਰੇਲ ਦੀ ਪੱਟੜੀ 'ਤੇ ਡਿਗ ਪਈ ਅਤੇ ਉਦੋਂ ਹੀ ਟ੍ਰੇਨ ਆ ਗਈ, ਪਰ ਗ਼ਨੀਮਤ ਇਹ ਰਹੀ ਕਿ ਬੱਚੀ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਿਆ। ਇਨ੍ਹਾਂ ਤਸਵੀਰਾਂ ਵਿਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੱਚੀ ਦੇ ਉਪਰੋਂ ਦੀ ਟ੍ਰੇਨ ਲੰਘ ਰਹੀ ਹੈ।

ਦਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਿਸ ਵਿਚ ਇਸ ਤਰ੍ਹਾਂ ਕਿਸੇ ਦੀ ਜਾਨ ਬਚੀ ਹੋਵੇ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਤਰੀਕੇ ਨਾਲ ਇਸ ਬੱਚੀ ਦੀ ਜਾਨ ਬਚੀ ਹੈ। ਉਸ ਤੋਂ ਇਹ ਲਾਈਨਾਂ ਖ਼ੁਦ ਬ ਖ਼ੁਦ ਮੂੰਹੋਂ ਨਿਕਲਦੀਆਂ ਨੇ ਕਿ ''ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ''