ਇਹਨਾਂ ਆਸਾਨ ਘਰੇਲੂ ਨੁਸਖਿਆਂ ਨਾਲ ਪਾਓ ਚਮਕਦਾਰ ਅਤੇ ਮਜਬੂਤ ਦੰਦ
ਲੋਕਾਂ ਦੇ ਦੰਦਾਂ ਵਿਚ ਪਲਾਕ ਦੀ ਸਮੱਸਿਆ ਬਹੁਤ ਆਮ ਹੈ। ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਦੇ ਇਲਾਜ ਵਿਚ ਕਾਫ਼ੀ ਖਰਚ ਆਉਂਦਾ ਹੈ। ਇਸ ਦੇ ਇਲਾਜ...
ਲੋਕਾਂ ਦੇ ਦੰਦਾਂ ਵਿਚ ਪਲਾਕ ਦੀ ਸਮੱਸਿਆ ਬਹੁਤ ਆਮ ਹੈ। ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਦੇ ਇਲਾਜ ਵਿਚ ਕਾਫ਼ੀ ਖਰਚ ਆਉਂਦਾ ਹੈ। ਇਸ ਦੇ ਇਲਾਜ ਲਈ ਜ਼ਰੂਰੀ ਨਹੀਂ ਕਿ ਤੁਸੀਂ ਹਮੇਸ਼ਾ ਡਾਕਟਰ ਕੋਲ ਜਾਓ, ਪਲਾਕ ਦਾ ਇਲਾਜ ਤੁਸੀਂ ਘਰੇਲੂ ਨੁਸਖਿਆਂ ਨਾਲ ਕਰ ਸਕਦੇ ਹੋ। ਇਸ ਵਿਚ ਕੋਈ ਖਰਚ ਵੀ ਨਹੀਂ ਆਵੇਗਾ। ਐਸਿਡਿਕ ਖਾਣ ਵਾਲੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਅਸੀਂ ਇਸ ਪਰੇਸ਼ਾਨੀ ਤੋਂ ਬੱਚ ਸਕਦੇ ਹਾਂ। ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਇਹਨਾਂ ਨੁਸਖਿਆਂ ਨੂੰ ਘਰ ਵਿਚ ਕਿਵੇਂ ਬਣਾ ਸਕਦੇ ਹੋ। ਇਸ ਨੁਸਖੇ ਲਈ ਤੁਹਾਨੂੰ ਚਾਹੀਦਾ ਹੈ : ਲੂਣ, ਬੇਕਿੰਗ ਸੋਡਾ, ਪਾਣੀ।
ਇੱਕ ਗਲਾਸ ਵਿਚ ਥੋੜ੍ਹਾ ਪਾਣੀ ਲੈ ਕੇ ਉਸ ਵਿਚ ਤੁਸੀਂ ਇਕ ਚੱਮਚ ਲੂਣ ਪਾ ਲਵੋ। ਇਸ ਤੋਂ ਬਾਅਦ ਗਲਾਸ ਵਿਚ ਤੁਸੀਂ 2 ਚੱਮਚ ਸੋਡਾ ਪਾ ਲਵੋ। ਇਹਨਾਂ ਸਾਰੀ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਲਾ ਲਓ। ਇਹਨਾਂ ਸਾਰਿਆਂ ਨੂੰ ਮਿਲਾ ਕੇ ਗਾੜਾ ਪੇਸਟ ਬਣਾ ਲਵੋ। ਪੇਸਟ ਇੰਨਾ ਗਾੜਾ ਹੋਵੇ ਕਿ ਤੁਸੀਂ ਉਸ ਨੂੰ ਟੂਥਪੇਸਟ ਉਤੇ ਲਗਾ ਲਵੋ। ਇਸ ਪੇਸਟ ਨਾਲ ਤੁਸੀਂ ਦੰਦਾਂ ਉਤੇ ਬਰਸ਼ ਕਰੋ। ਰੋਜ਼ ਤੁਹਾਨੂੰ 3 ਮਿੰਟ ਇਸ ਤੱਕ ਬਰਸ਼ ਕਰਨਾ ਹੈ। ਇਸ ਦੀ ਵਰਤੋਂ ਤੁਸੀਂ ਮਹੀਨੇ ਵਿਚ 2 ਜਾਂ ਤਿੰਨ ਵਾਰ ਹੀ ਕਰੋ। ਇਸ ਉਰਾਲੇ ਤੋਂ ਬਾਅਦ ਤੁਹਾਨੂੰ ਦੰਦਾਂ ਦੇ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ।
ਤੁਸੀਂ ਦੱਸੇ ਜਾਣ ਵਾਲੇ ਉਪਰਾਲਿਆਂ ਨਾਲ ਦੰਦ ਦੀ ਸਾਰੀ ਸਮੱਸਿਆਵਾਂ ਦਾ ਹੱਲ ਕਰ ਸਕੋਗੇ। ਇਸ ਤੋਂ ਤੁਹਾਡੇ ਦੰਦ ਤੰਦੁਰੁਸਤ, ਮਜਬੂਤ ਅਤੇ ਚਮਕਦਾਰ ਹੋ ਜਾਣਗੇ। ਜੇਕਰ ਤੁਸੀਂ ਅਪਣੇ ਦੰਦਾਂ ਨੂੰ ਮਜਬੂਤ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਘਰੇਲੂ ਚੀਜ਼ਾਂ ਦੀ ਵਰਤੋਂ ਸ਼ੁਰੂ ਕਰ ਦਿਓ।
ਦੁੱਧ : ਦੁੱਧ ਵਿਚ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਦੁੱਧ ਵਿਚ ਪਾਏ ਜਾਣ ਵਾਲਾ ਪ੍ਰੋਟੀਨ ਤੁਹਾਡੇ ਮੁੰਹ ਵਿਚ ਐਸਿਡ ਦੇ ਪੱਧਰ ਨੂੰ ਆਮ ਕਰਦਾ ਹੈ।
ਚੀਜ਼ : ਚੀਜ਼ ਵਿਚ ਕੈਲਸ਼ੀਅਮ ਫਾਸਫੋਰਸ ਅਤੇ ਪ੍ਰੋਟੀਨ ਦਾ ਇਕ ਚੰਗਾ ਸ਼ਰੋਤ ਹੈ। ਇਸ ਦੀ ਵਰਤੋਂ ਨਾਲ ਸਫੇਦ, ਮਜਬੂਤ ਅਤੇ ਦੰਦਾਂ 'ਚ ਲੱਗਣ ਵਾਲੇ ਕੀੜੇ ਤੋਂ ਸੁਰੱਖਿਅਤ ਰਹਿੰਦੇ ਹਨ।
ਸਟ੍ਰਾਬੈਰੀ : ਇਸ ਵਿੱਚ ਕਈ ਸਾਰੇ ਐਂਟੀਆਕਸੀਡੈਂਟ ਮੌਜੂਦ ਹਨ। ਇਸ ਨਾਲ ਦੰਦ ਤੰਦਰੁਸਤ ਰਹਿੰਦੇ ਹਨ। ਇਸ ਫਲ ਵਿਚ ਮੌਜੂਦ ਐਸਿਡ ਦੰਦਾਂ ਨੂੰ ਸਫੇਦ ਬਣਾਏ ਰੱਖਣ ਵਿਚ ਮਦਦ ਕਰਦਾ ਹੈ।