ਕਿਸਾਨ ਜਥੇਬੰਦੀਆਂ ਇਕਮੁੱਠ ਹੋ ਕੇ 25 ਨਵੰਬਰ ਨੂੰ ਕਰਨਗੀਆਂ ਦਿੱਲੀ ਵੱਲ ਕੂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਰੀਆਂ ਕਿਸਾਨ ਜਥੇਬੰਦੀਆਂ ਇਕਮੁੱਠ ਹੋ ਕੇ 25 ਨਵੰਬਰ ਨੂੰ ਸਵੇਰੇ 11 ਵਜੇ ਦਿੱਲੀ ਵੱਲ ਕੂਚ ਕਰਨਗੀਆਂ।

farmer protest

ਸੰਗਰੂਰ : ਸੰਗਰੂਰ ਰੇਲਵੇ ਸਟੇਸ਼ਨ ਤੇ ਕਿਸਾਨ ਜਥੇਬੰਦੀਆਂ ਵੱਲੋਂ ਚੱਲ ਰਹੇ ਮੋਰਚੇ ਦੌਰਾਨ ਜਥੇਬੰਦੀਆਂ ਦੇ ਆਗੂਆਂ ਦੀ ਦਿੱਲੀ ਤਿਆਰੀ ਸਬੰਧੀ ਮੀਟਿੰਗ ਹੋਈ ਜਿਸ ਵਿਚ ਦਿੱਲੀ ਵੱਲ ਕੂਚ ਕਰਨ ਦੇ  ਪ੍ਰੋਗਰਾਮ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ।  ਆਗੂਆਂ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇਕਮੁੱਠ ਹੋ ਕੇ 25 ਨਵੰਬਰ ਨੂੰ ਸਵੇਰੇ 11  ਵਜੇ ਦਿੱਲੀ ਵੱਲ ਕੂਚ ਕਰਨਗੀਆਂ।  ਹਰੇਕ ਜਥੇਬੰਦੀ ਦੀ ਪਿੰਡ ਇਕਾਈ ਆਪੋ ਆਪਣਾ ਲੋੜੀਂਦਾ ਰਾਸ਼ਨ ,ਗਰਮ ਕੱਪੜੇ, ਦਵਾਈਆਂ ਅਤੇ ਪਾਣੀ ਅਤੇ  ਲੰਗਰ ਬਣਾਉਣ ਦਾ ਪ੍ਰਬੰਧ ਕਰਕੇ ਤੁਰਨਗੀਆਂ  ।