ਇਸ ਬੈਂਗਣੀ ਰੰਗ ਦੇ ਆਲੂ ਨੂੰ ਖਾਣ ਨਾਲ ਦੂਰ ਹੋਵੇਗੀ ਕੈਂਸਰ ਦੀ ਬੀਮਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੈਂਗਣੀ ਰੰਗ ਦੇ ਆਲੂ ਨੂੰ ਅਪਣੇ ਭੋਜਨ ਵਿਚ ਸ਼ਾਮਲ ਕਰ ਕੇ ਤੁਸੀਂ ਢਿੱਡ ਦੇ ਕੈਂਸਰ ਤੋਂ ਬਚ ਸਕਦੇ ਹੋ। ਇੱਕ ਨਵੀਂ ਕੋਜ ਦੇ ਮੁਤਾਬਿਕ, ਬੈਂਗਣੀ ਆਲੂ ਢਿੱਡ ਦੇ ਕੈਂਸਰ ਲਈ ..

Purple Pattato

ਚੰਡੀਗੜ੍ਹ : ਬੈਂਗਣੀ ਰੰਗ ਦੇ ਆਲੂ ਨੂੰ ਅਪਣੇ ਭੋਜਨ ਵਿਚ ਸ਼ਾਮਲ ਕਰ ਕੇ ਤੁਸੀਂ ਢਿੱਡ ਦੇ ਕੈਂਸਰ ਤੋਂ ਬਚ ਸਕਦੇ ਹੋ। ਇੱਕ ਨਵੀਂ ਕੋਜ ਦੇ ਮੁਤਾਬਿਕ, ਬੈਂਗਣੀ ਆਲੂ ਢਿੱਡ ਦੇ ਕੈਂਸਰ ਲਈ ਜ਼ਿੰਮੇਵਾਰ ਸਟੇਮ ਕੋਸ਼ਿਕਾਵਾਂ ਨੂੰ ਨਸ਼ਟ ਕਰ ਦਿੰਦੇ ਹਨ ਅਤੇ ਇਸ ਗੰਭਰ ਰੋਗ ਨੂੰ ਫੈਲਣ ਤੋਂ ਰੋਕਦੇ ਹਨ। ਅਮਰੀਕਾ ਦੀ ਪੈਂਸਿਲਵੇਨਿਆ ਸਟੇਟ ਯੂਨੀਵਰਸਿਟੀ ਵਿਚ ਖ਼ਾਦ ਵਿਗਿਆਨੀਆਂ ਸਹਾਇਕ ਪ੍ਰੋਫ਼ੈਸਰ ਜੈਰਾਮ ਵਾਨਾਮਾਲਾ ਨੇ ਦੱਸਿਆ ਕਿ ਕੈਂਸਰ ਦਾ ਮੁਕਾਬਲਾ ਕਰਨ ਲਈ ਸਟੇਮ ਕੋਸ਼ਿਕਾਵਾਂ ਉੱਤੇ ਹਮਲਾ ਕਰਨਾ ਇਕ ਪ੍ਰਭਾਵੀ ਤਰੀਕਾ ਹੈ।

ਭਾਰਤੀ ਖੇਤਬਾੜੀ ਅਨੁਸੰਧਾਨ ਸੰਸਥਾਨ (IARI) ਦੇ ਵਿਦਿਆਰਥੀ ਰਹਿ ਚੁੱਕੇ ਵਾਨਾਮਾਲਾ ਨੇਕ ਹਾ ਕਿ ਲੋਕ ਚਾਹੁਣ ਤਾਂ ਕੈਂਸਰ ਦੀਆਂ ਸਟੇਮ ਕੋਸ਼ਿਕਾਵਾਂ ਦੀ ਤੁਲਨਾ ਝਾੜੀਆਂ ਦੀਆਂ ਜੜ੍ਹਾਂ ਨਾਲ ਕਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਲੋਕ ਭਲੇ ਹੀ ਝਾੜੀ ਨੂੰ ਕੱਟ ਦੇਣ, ਪਰ ਜਦੋਂ ਤੱਕ ਜੜ੍ਹ ਬਚੀ ਰਹਿੰਦੀ ਹੈ, ਉਹ ਫਿਰ ਉੱਗ ਆਉੰਦੀਆਂ ਹਨ। ਇਸੇ ਤਰ੍ਹਾਂ ਜੇਕਰ ਕੈਂਸਰ ਦੀਆਂ ਸਟੇਮ ਕੋਸ਼ਿਕਾਵਾਂ ਜ਼ਿੰਦਾ ਹਨ, ਤਾਂ ਕੈਂਸਰ ਫਿਰ ਵਧੇਗਾ ਅਤੇ ਫੈਲੇਗਾ। ਖੋਜਕਾਰਾਂ ਨੇ ਜਾਂਚ ਲਈ ਉੱਬਲੇ ਬੈਂਗਣੀ ਆਲੂ ਦਾ ਇਸਤੇਮਾਲ ਕੀਤਾ ਕਿ ਕੀ ਸਬਜੀਆਂ ਵਿੱਚ ਪੱਕਣ ਤੋਂ ਬਾਅਦ ਵੀ ਕੈਂਸਰ ਰੋਧੀ ਗੁਣ ਰਹਿੰਦੇ ਹਨ।

ਪਹਿਲੇ ਪ੍ਰਯੋਗ ਵਿਚ ਉਹਨਾਂ ਨੇ ਪਾਇਆ ਕਿ ਉਬਲਿਆ ਬੈਂਗਣੀ ਆਲੂ ਢਿੱਡ ਦੇ ਕੈਂਸਰ ਦੀਆਂ ਸਟੇਮ ਕੋਸ਼ਿਕਾਵਾਂ ਦੇ ਪ੍ਰਸਾਰ ਨੂੰ ਰੋਕਦਾ ਹੈ। ਖੋਜਕਾਰਾਂ ਦੇ ਅਨੁਸਾਰ ਬੈਂਗਣੀ ਰੰਗ ਦੇ ਆਲੂ ਵਿਚ ਕਈਂ ਪਦਾਰਥ ਅਜਿਹੇ ਜੋ ਸਕਦੇ ਹਨ, ਜੋ ਢਿੱਡ ਦੇ ਕੈਂਸਰ ਦੀਆਂ ਸਟੇਮ ਕੋਸਿਕਾਵਾਂ ਨੂੰ ਖਤਮ ਕਰਨ ਲਈ ਵੱਖ-ਵੱਖ ਤਰ੍ਹਾਂ ਨਾਲ ਕੰਮ ਕਰਦੇ ਹਨ।

ਵਾਨਾਮਾਲ ਨੇ ਸੁਝਾਅ ਦਿੱਤਾ ਕਿ ਬੈਂਗਣੀ ਰੰਗ ਦੇ ਆਲੂ ਨੂੰ ਕੈਂਸਰ ਲਈ ਪਹਿਲੀ ਅਤੇ ਦੂਜੀ ਰੋਕਥਾਮ ਰਣਨੀਤੀ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ। ਪਹਿਲੀ ਰਣਨੀਤੀ ਦਾ ਟਿੱਚਾ ਕੈਂਸਰ ਦੇ ਪਹਿਲੇ ਪ੍ਰਭਾਵ ਨੂੰ ਰੋਕਣਾ ਹੈ, ਜਦੋਂ ਕਿ ਦੂਜੀ ਰਣਨੀਤੀ ਦਾ ਟਿੱਚਾ ਰੋਗੀਆਂ ਨੂੰ ਕੈਂਸਰ ਤੋਂ ਆਜ਼ਾਦ ਕਰਾਉਣਾ ਹੈ।