Chandigarh News: ਚੰਡੀਗੜ੍ਹ 'ਚ ਸ਼ੱਕੀ ਹਾਲਤ 'ਚ ਮਿਲੀ ਨਾਬਾਲਗ ਦੀ ਲਾਸ਼
Chandigarh News: 19 ਜਨਵਰੀ ਤੋਂ ਘਰੋਂ ਲਾਪਤਾ ਸੀ ਮ੍ਰਿਤਕ ਲੜਕੀ
The body of a minor was found in a suspicious condition in Chandigarh News in punjabi : ਚੰਡੀਗੜ੍ਹ ਦੇ ਪਿੰਡ ਹੈਲੋ ਮਾਜਰਾ 'ਚ ਇਕ ਨਾਬਾਲਗ ਲੜਕੀ ਦੀ ਲਾਸ਼ ਸ਼ੱਕੀ ਹਾਲਤ 'ਚ ਮਿਲੀ ਹੈ। ਪੁਲਿਸ ਨੇ ਇਹ ਲਾਸ਼ ਪਾਵਰ ਗਰਿੱਡ ਦੇ ਗੇਟ ਨੇੜਿਓਂ ਬਰਾਮਦ ਕੀਤੀ ਹੈ। ਪੁਲਿਸ ਨੇ ਲਾਸ਼ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿਚ ਰਖਵਾਇਆ ਹੈ। ਉਸ ਦਾ ਪੋਸਟ ਮਾਰਟਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Rajasthan Accident News: ਇਕੱਠੇ ਘੁੰਮੇ, ਇਕੱਠੇ ਸ਼ਰਾਬ ਪੀਤੀ ਤੇ ਫਿਰ ਪੰਜਾਂ ਦੋਸਤਾਂ ਨੂੰ ਇਕੱਠਿਆਂ ਆਈ ਮੌਤ
ਪੁਲਿਸ ਨੂੰ ਲੜਕੀ ਨਾਲ ਬਲਾਤਕਾਰ ਦਾ ਸ਼ੱਕ ਹੈ ਪਰ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਪੋਸਟਮਾਰਟਮ ਤੋਂ ਬਾਅਦ ਹੀ ਇਸ ਦੀ ਪੁਸ਼ਟੀ ਕਰੇਗੀ। ਪੁਲਿਸ ਨੂੰ ਜਿਸ ਲੜਕੀ ਦੀ ਲਾਸ਼ ਮਿਲੀ ਸੀ, ਉਹ 19 ਜਨਵਰੀ ਤੋਂ ਘਰੋਂ ਲਾਪਤਾ ਸੀ। ਉਹ ਘਰ ਦੇ ਨੇੜੇ ਖੇਡ ਰਹੀ ਸੀ।
ਇਹ ਵੀ ਪੜ੍ਹੋ: Punjabi Culture News: ਕਿਥੇ ਗਈਆਂ ਬੈਲਾਂ ਦੀਆਂ ਜੋੜੀਆਂ
ਖੇਡਦੇ ਹੋਏ ਉਹ ਅਚਾਨਕ ਲਾਪਤਾ ਹੋ ਗਈ। ਪਰਿਵਾਰਕ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਸੀ ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪਰਿਵਾਰਕ ਮੈਂਬਰ ਆਪਣੇ ਪੱਧਰ 'ਤੇ ਉਸ ਨੂੰ ਲੱਭਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਸਨ ਪਰ ਲੜਕੀ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਸੀ ਪਰ ਹੁਣ ਉਸ ਦੀ ਲਾਸ਼ ਮਿਲੀ ਹੈ। ਪੁਲਿਸ ਹੁਣ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਇਸ ਮਾਮਲੇ ਦੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਹੁਣ ਤੱਕ ਪੁਲਿਸ ਖਾਲੀ ਹੱਥ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart fromThe body of a minor was found in a suspicious condition in Chandigarh News in punjabi, stay tuned to Rozana Spokesman)