ਅੰਮ੍ਰਿਤਪਾਲ ਸਿੰਘ ਦਾ ਬਿਆਨ : ਧਰਮ ਦਾ ਪ੍ਰਚਾਰ ਕਰਨ ਵਾਲਿਆਂ ਖਿਲਾਫ਼ ਹੀ ਲਗਾ ਰਹੇ 295 ਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ : ਸਾਨੂੰ ਮਰਵਾਉਣਾ ਚਾਹੁੰਦੀਆਂ ਨੇ ਏਜੰਸੀਆਂ

Amritpal Singh press confrence

 

ਚੰਡੀਗੜ੍ਹ: ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਏਜੰਸੀਆਂ ਸਾਨੂੰ ਮਰਵਾਉਣਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਕਿਹਾ ਜਾ ਰਿਹਾ ਹੈ ਕਿ ਅਸੀਂ ਪਲਾਂਟ ਕੀਤੇ ਹੋਏ ਬੰਦੇ ਹਾਂ ਪਰ ਸਾਨੂੰ ਦੱਸਿਆ ਜਾਵੇ ਕਿ ਸਾਨੂੰ ਕਿਸ ਵੱਲੋਂ ਪਲਾਂਟ ਕੀਤਾ ਗਿਆ ਹੈ? ਕੇਂਦਰ, ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਸਾਰੀਆਂ ਪਾਰਟੀਆਂ ਸਾਡੇ ਖ਼ਿਲਾਫ਼ ਹਨ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਧਰਮ ਦਾ ਪ੍ਰਚਾਰ ਕਰਨ ਵਾਲਿਆਂ ਖਿਲਾਫ ਧਾਰਾ 295 ਏ ਲਗਾਈ ਜਾ ਰਹੀ ਹੈ। ਆਪਣੇ ਆਪ ਨੂੰ ‘ਪਲਾਂਟਿਡ’ ਦੱਸੇ ਜਾਣ ਬਾਰੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੂੰ ਵੀ ਉਸ ਸਮੇਂ ਕਾਂਗਰਸ ਦਾ ਏਜੰਟ ਹੀ ਕਿਹਾ ਗਿਆ ਸੀ।

ਇਹ ਵੀ ਪੜ੍ਹੋ : ਦਿੱਲੀ ਮੇਅਰ ਚੋਣਾਂ: 'ਆਪ' ਤੋਂ ਸ਼ੈਲੀ ਓਬਰਾਏ ਬਣੇ ਦਿੱਲੀ ਨਗਰ ਨਿਗਮ ਦੇ ਨਵੇਂ ਮੇਅਰ 

ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜਦੋਂ ਉਹਨਾਂ ਦੇ ਸਾਥੀ ਨੂੰ ਚੁੱਕਿਆ ਗਿਆ ਜੇਕਰ ਅਸੀਂ ਨਾ ਬੋਲਦੇ ਤਾਂ ਉਹਨਾਂ ਨੇ ਸਾਡੇ ਸਿੰਘ ਨੂੰ ਮਾਰ ਕੇ ਸੁੱਟ ਦਿੱਤਾ ਜਾਣਾ ਸੀ। ਇਹ ਪਹਿਲੀ ਵਾਰ ਨਹੀਂ ਸੀ ਹੋਣਾ। ਲੱਖਾਂ ਨੌਜਵਾਨਾਂ ਨੂੰ ਮਾਰ ਕੇ ਸੁੱਟ ਦਿੱਤਾ ਗਿਆ। ਅਸੀਂ ਚੁੱਪ ਕਰਕੇ ਕਿਵੇਂ ਬੈਠ ਜਾਂਦੇ। ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਭਲਕੇ 11 ਵਜੇ ਅਜਨਾਲਾ ਵਿਖੇ ਇਕੱਠ ਕੀਤਾ ਜਾਵੇਗਾ। ਇਸ ਦੌਰਾਨ ਗ੍ਰਿਫ਼ਤਾਰੀਆਂ ਵੀ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਮਲਿਕਾਰਜੁਨ ਖੜਗੇ ਦਾ ਦਾਅਵਾ : 2024 ਵਿਚ ਬਣੇਗੀ ਕਾਂਗਰਸ ਦੀ ਸਰਕਾਰ, ਚਾਹੇ 100 ਮੋਦੀ-ਸ਼ਾਹ ਆ ਜਾਣ

ਅੰਮ੍ਰਿਤਪਾਲ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਤੇ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕਿਸੇ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਇਹ ਬਿਆਨ ਦੇਣਾ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ‘ਕਿਸੇ ਵੀ ਗ੍ਰਹਿ ਮੰਤਰੀ ਦਾ ਖ਼ਾਲਿਸਤਾਨ ਦੀ ਮੰਗ ’ਤੇ ਭੜਕਣਾ ਜਾਇਜ਼ ਨਹੀਂ’। ਉਹਨਾਂ ਸਵਾਲ ਕੀਤਾ ਕਿ ਕੀ ਕਦੇ ਕਿਸੇ ਆਗੂ ਨੇ ਹਿੰਦੂ ਰਾਸ਼ਟਰ ਦੀ ਮੰਗ ’ਤੇ ਇਸ ਤਰ੍ਹਾਂ ਦਾ ਪ੍ਰਤੀਕਰਮ ਦਿੱਤਾ ਹੈ?

ਇਹ ਵੀ ਪੜ੍ਹੋ : ਅਮਰੀਕਾ ਦੀ ਘਰੇਲੂ ਰਾਜਨੀਤੀ ਵਿਚ ਸੁਰਖੀਆਂ ਬਟੋਰ ਰਹੀ ਪੰਜਾਬ ਦੀ ਧੀ ਨਿੱਕੀ ਹੇਲੀ

ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਉਹ ਹਿੰਦੂ ਰਾਸ਼ਟਰ ਦੀ ਮੰਗ ਕਰਨ ਵਾਲਿਆਂ ਦੇ ਖਿਲਾਫ਼ ਨਹੀਂ ਪਰ ਇਹ ਕਿਉਂ ਹੈ ਕਿ ਜਦੋਂ ਸਿੱਖ ਖ਼ਾਲਿਸਤਾਨ ਦੀ ਗੱਲ ਕਰਦਾ ਹੈ ਤਾਂ ਸਿੱਖਾਂ ਨੂੰ ‘ਕ੍ਰਿਮੀਨਲ’ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਇਹ ਕਹਿਣਾ ਗ਼ਲਤ ਹੈ ਕਿ ਉਹਨਾਂ ਨੇ ਅਮਿਤ ਸ਼ਾਹ ਨੂੰ ਕੋਈ ਧਮਕੀ ਦਿੱਤੀ ਹੈ, ਸਗੋਂ ਅਸਲ ਗੱਲ ਤਾਂ ਇਹ ਹੈ ਕਿ ਅਮਿਤ ਸ਼ਾਹ ਨੇ ਉਹਨਾਂ ਨੂੰ ਧਮਕੀ ਦਿੱਤੀ ਹੈ।

ਇਹ ਵੀ ਪੜ੍ਹੋ : ਖਰੜ ਦੇ ਨਾਮੀ ਬਿਲਡਰ ਪ੍ਰਵੀਨ ਕੁਮਾਰ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ 

MP ਰਵਨੀਤ ਸਿੰਘ ਬਿੱਟੂ ਦਾ ਅੰਮ੍ਰਿਤਪਾਲ ਸਿੰਘ ਤੇ ਤੰਜ਼

ਇਸ ਤੋਂ ਬਾਅਦ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ’ਤੇ ਤੰਜ਼ ਕੱਸਦਿਆਂ ਟਵੀਟ ਕੀਤਾ, ਪੰਜਾਬ ਨੂੰ ਦੇਸ਼ ਤੋਂ ਵੱਖ ਕਰਨ ਦੀ ਲੜਾਈ ਵਿਚ ਸਿਰ ਦੇਣ ਦੀ ਗੱਲ ਕਰਨ ਵਾਲਾ ਅੱਜ ਇਕ ਚਪੇੜਾਂ ਦੇ ਪਰਚੇ ਤੋਂ ਡਰ ਕੇ ਸਵੇਰ ਦਾ ਫੇਸਬੁੱਕ ’ਤੇ ਸਫ਼ਾਈਆਂ ਦੇ ਰਿਹਾ ਹੈ। ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਬੱਚਾ ਕਾਫੀ ਡਰ ਗਿਆ ਹੈ ਅਤੇ ਗਲਤੀ ਮੰਨ ਰਿਹਾ ਹੈ ਇਸ ਲਈ ਉਸ ਨੂੰ ਮੁਆਫ਼ ਕਰ ਦੇਣ”।