ਅਕਾਲੀ ਆਗੂ ਟੋਨੀ ਵਿਰੁਧ ਚੋਣ ਜ਼ਾਬਤੇ ਦੀ ਉਲੰਘਣਾ ਕਾਰਨ ਮਾਮਲਾ ਦਰਜ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟੋਨੀ ਨੇ ਬਿਨਾਂ ਮਨਜੂਰੀ ਸਿਆਸੀ ਰੈਲੀ ਕੀਤੀ, ਲਾਊਡ ਸਪੀਕਰ ਲਗਾਇਆ ਅਤੇ ਸ਼ਰਾਬ ਦੀ ਵਰਤੋਂ ਵੀ ਕੀਤੀ

Gurinder Singh Tony

ਗੋਇੰਦਵਾਲ  : ਅਕਾਲੀ ਆਗੂ ਗੁਰਿੰਦਰ ਸਿੰਘ ਟੋਨੀ ਡੇਹਰਾ ਸਾਹਿਬ ਵਲੋਂ ਟਕਸਾਲੀ ਅਕਾਲੀ ਦਲ ਨੂੰ ਛੱਡ ਕੇ ਅਕਾਲੀ ਦਲ (ਬ) ਵਿਚ ਸਾਮਲ ਹੋਣ ਮੌਕੇ 13 ਮਾਰਚ ਨੂੰ ਅਪਣੇ ਗ੍ਰਹਿ ਵਿਖੇ ਚੋਣ ਜ਼ਾਬਤਾ ਚਲਦਿਆਂ ਬਿਨਾਂ ਆਗਿਆ ਰੈਲੀ ਕੀਤੀ ਗਈ ਤੇ ਬਿਨਾਂ ਆਗਿਆ ਲਾਊਡ ਸਪੀਕਰ ਲਗਾ ਕੇ ਜਾਣ ਤੇ ਰੈਲੀ ਤੋਂ ਬਾਅਦ ਸ਼ਰਾਬ ਦੀ ਸ਼ਰੇਆਮ ਹੁੰਦੀ ਵਰਤੋਂ ਦੀ ਗੱਲ ਸਾਹਮਣੇ ਆਉਣ 'ਤੇ ਚੋਣ ਕਮਿਸਨ ਵਲੋਂ ਇਸ ਬਾਰੇ ਜ਼ਿਲ੍ਹੇ ਦੇ  ਡਿਪਟੀ ਕਮਿਸ਼ਨਰ ਕੋਲੋਂ ਰਿਪੋਰਟ ਮੰਗ ਲਈ ਗਈ ਸੀ ਹੈ।

ਇਸ ਰਿਪੋਰਟ 'ਤੇ ਕਾਰਵਾਈ ਕਰਦਿਆਂ ਪੁਲਿਸ ਥਾਣਾ ਗੋਇੰਦਵਾਲ ਸਾਹਿਬ ਦੇ ਐਸ. ਐਚ.ਓ.ਸੁਖਰਾਜ ਸਿੰਘ ਵਲੋ ਇਸ ਦੀ ਤਫ਼ਤੀਸ਼ ਦੀ ਡਿਊਟੀ ਏ.ਐਸ.ਆਈ. ਲਖਵਿੰਦਰ ਸਿੰਘ ਦੀ ਲਗਾਈ ਗਈ। ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਗੁਰਿੰਦਰ ਸਿੰਘ ਟੋਨੀ ਵਲੋਂ ਚੋਣ ਜ਼ਾਬਤੇ ਦੇ ਚਲਦਿਆਂ ਬਿਨਾਂ ਆਗਿਆ ਸਿਆਸੀ ਰੈਲੀ ਕੀਤੀ, ਲਾਊਡ ਸਪੀਕਰ ਲਗਾਇਆ ਗਿਆ ਅਤੇ ਸ਼ਰਾਬ ਦੀ ਵਰਤੋਂ ਵੀ ਕੀਤੀ ਗਈ ਜੋ ਚੋਣ ਜ਼ਾਬਤੇ ਦੀ ਉਲੰਘਣਾ ਹੈ।

ਇਸ ਦੋਸ਼ ਤਹਿਤ ਗੁਰਿੰਦਰ ਸਿੰਘ ਟੋਨੀ ਵਿਰੁਧ ਧਾਰਾ 177-ਓ 188 ਥਾਣਾ ਗੋਇੰਦਵਾਲ ਸਾਹਿਬ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ।