ਸਟੈਂਪ ਲੱਗਣ ਦੇ ਬਾਵਜੂਦ 'ਕਰਫਿਊ' 'ਚ ਘੁੰਮ ਰਿਹਾ ਹੈ ਪੂਰਾ ਪਰਿਵਾਰ, ਪੁਲਿਸ ਨੇ ਕੀਤਾ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਖੰਨਾ ਦੇ ਪਿੰਡ ਜਰਗ 'ਚ ਸਿਹਤ ਵਿਭਾਗ ਅਤੇ ਪੁਲਿਸ ਦੀ ਟੀਮ ਨੇ ਇਟਲੀ ਤੋਂ ਆਏ ਚਾਰ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਨੂੰ ਨਿਯਮਾਂ ਦੀ ਉਲੰਘਣਾ ਕਰ ਕੇ ਆਮ ਘੁੰਮਦੇ ਹੋਏ ਕਾਬੂ.....

File photo

ਚੰਡੀਗੜ੍ਹ: ਖੰਨਾ ਦੇ ਪਿੰਡ ਜਰਗ 'ਚ ਸਿਹਤ ਵਿਭਾਗ ਅਤੇ ਪੁਲਿਸ ਦੀ ਟੀਮ ਨੇ ਇਟਲੀ ਤੋਂ ਆਏ ਚਾਰ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਨੂੰ ਨਿਯਮਾਂ ਦੀ ਉਲੰਘਣਾ ਕਰ ਕੇ ਆਮ ਘੁੰਮਦੇ ਹੋਏ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਚਾਰੇ ਲੋਕ ਇਕੋ ਪਰਿਵਾਰ ਦੇ ਮੈਂਬਰ ਹਨ ਅਤੇ ਬੀਤੀ 21 ਤਾਰੀਕ ਨੂੰ ਆਸਟਰੇਲੀਆ ਤੋਂ ਆਏ ਸਨ,

ਜਿਸ ਦੇ ਚੱਲਦੇ ਇਨ੍ਹਾਂ ਦੇ ਹੱਥਾਂ 'ਤੇ ਏਅਰਪੋਰਟ ਤੋਂ ਹੀ ਸਟੈਂਪ ਲਗਾ ਦਿੱਤੀ ਗਈ ਸੀ ਅਤੇ ਇਨ੍ਹਾਂ ਨੂੰ ਅਗਲੇ 15 ਦਿਨਾਂ ਤਕ ਘਰ ਵਿਚ ਹੀ ਆਈਸੋਲੇਟ ਰਹਿਣ ਦੇ ਹੁਕਮ ਦਿੱਤੇ ਗਏ ਸਨ। ਜਦਕਿ ਇਸ ਦੇ ਉਲਟ ਅੱਜ ਯਾਨੀ 'ਜਨਤਾ ਕਰਫਿਊ' ਵਾਲੇ ਦਿਨ ਇਹ ਲੋਕ ਨਿਯਮਾਂ ਦੀ ਉਲੰਘਣਾ ਕਰ ਕੇ ਘਰੋਂ ਬਾਹਰ ਨਿਕਲੇ ਅਤੇ ਕਾਰ ਵਿਚ ਘੁੰਮਦੇ ਦੇਖੇ ਗਏ।

ਜਿਨ੍ਹਾਂ ਨੂੰ ਸਿਹਤ ਵਿਭਾਗ ਦੀ ਟੀਮ ਅਤੇ ਪੁਲਿਸ ਨੇ ਕਾਬੂ ਕਰ ਲਿਆ। ਪੁਲਿਸ ਨੇ ਜਦੋਂ ਇਨ੍ਹਾਂ ਦੀ ਰੋਕ ਕੇ ਚੈਕਿੰਗ ਕੀਤੀ ਤਾਂ ਇਨ੍ਹਾਂ ਦੇ ਹੱਥਾਂ 'ਤੇ ਸਟੈਂਪ ਵੀ ਲੱਗੀ ਦੇਖੀ ਗਈ। ਦੱਸ ਦਈਏ  ਕਿ ਇਸਦੇ ਚੱਲਦੇ ਕੋਰੋਨਾ ਦਾ ਕਹਿਰ ਦੇਸ਼ ਦੁਨੀਆ 'ਚ ਫੈਲਦਾ ਜਾ ਰਿਹਾ ਹੈ। ਜਿਥੇ ਕਈ ਜਗ੍ਹਾ ਪੰਜਾਬ 'ਚ ਮਾਸਕ ਤੇ ਹੈਂਡ ਸੈਨੇਟਾਈਜ਼ਰ ਦੀ ਕਾਲਾ ਬਾਜ਼ਾਰੀ ਦੇ ਮਾਮਲੇ ਸਾਹਮਣੇ ਆਏ ਹਨ

ਉੱਥੇ ਹੀ ਕੁਝ ਸਮਾਜਸੇਵੀ ਲੋੜਵੰਦ ਵਸਤੂਆਂ ਨੂੰ ਘਰ 'ਚ ਤਿਆਰ ਕਰ ਲੋਕਾਂ ਨੂੰ ਸੈਨੇਟਾਈਜ਼ਰ ਬਣਾ ਕੇ ਫਰੀ ਵੰਡ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਬਠਿੰਡਾ ਤੋਂ ਆਇਆ ਹੈ। ਇੱਥੇ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਨੇ ਕਿਹਾ ਕਿ ਉਹ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਆਪ ਸੈਨੇਟਾਈਜ਼ਰ ਤਿਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ

ਤੇ ਅਜਿਹੇ ਹਾਲਾਤ 'ਚ ਮੈਡੀਕਲ ਸਟੋਰ ਜ਼ਰੂਰੀ ਵਸਤੂਆਂ ਨੂੰ ਮਹਿੰਗੇ ਭਾਅ 'ਚ ਵੇਚ ਰਹੇ ਹਨ। ਸ਼ਰਮਾ ਨੇ ਕਿਹਾ ਕਿ ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਹਨ ਜੋ ਇਹ ਹੈਂਡ ਸੈਨੇਟਾਈਜ਼ਰ ਖਰੀਦ ਨਹੀਂ ਸਕਦੇ। ਅਜਿਹੇ ਲੋਕਾਂ ਨੂੰ ਉਨ੍ਹਾਂ ਦੇ ਸਮਾਜ ਸੇਵੀ ਮੁਫ਼ਤ ਸੈਨੇਟਾਈਜ਼ਰ ਵੰਡਣਗੇ। ਉਨ੍ਹਾਂ ਸਾਰੇ ਲੋਕਾਂ ਨੂੰ ਸੈਨੇਟਾਈਜ਼ਰ ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ ਹੈ।