ਪਿੰਡ ਸੰਧਵਾਂ ਦੇ ਲੋਕਾਂ ਨੇ ਸਪੋਕਸਮੈਨ ਦੀ ਸੱਥ 'ਚ ਫਰੋਲੇ ਦਿਲ ਦੇ ਦੁੱਖੜੇ
-ਕਿਹਾ ਕਿ ਸਰਕਾਰਾਂ ਨਹੀਂ ਸੁਣਦੀਆਂ ਲੋਕਾਂ ਦੇ ਦਿਲ ਦੀ ਗੱਲ ।
Farmer protest
ਚਮਕੌਰ ਸਾਹਿਬ: ਚਮਕੌਰ ਸਾਹਿਬ ਜ਼ਿਲ੍ਹੇ ਦੇ ਪਿੰਡ ਸੰਧਵਾਂ ਦੇ ਕਿਸਾਨਾਂ ਬਜ਼ੁਰਗਾਂ, ਨੌਜਵਾਨਾਂ ਅਤੇ ਔਰਤਾਂ ਨੇ ਸਪੋਕਸਮੈਨ ਦੀ ਸੱਥ ਵਿਚ ਆਪਣੇ ਦਿਲ ਦੇ ਦੁੱਖੜੇ ਫਰੋਲਦਿਆਂ ਕਿਹਾ ਕਿ ਸਰਕਾਰਾਂ ਨਹੀਂ ਸੁਣਦੀਆ ਲੋਕਾਂ ਦੇ ਦਿਲ ਦੀ ਗੱਲ । ਪਿੰਡ ਵਾਸੀਆਂ ਨੇ ਸਪੋਕਸਮੈਨ ਦੇ ਮਨੇਜਿੰਗ ਡਾਇਰੈਕਟਰ ਮੈਡਮ ਨਿਮਰਤ ਖਹਿਰਾ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਪਿੰਡ ਵਿੱਚ ਏਕਤਾ ਅਤੇ ਭਾਈਚਾਰਾ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿੱਚ ਕਿਸੇ ਵੀ ਇੱਕ ਪਾਰਟੀ ਦਾ ਠੱਪਾ ਨਹੀਂ ਲੱਗਿਆ ਹੋਇਆ ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕ ਸੂਝਵਾਨ ਹਨ ਲੋਕ ਮੁੱਦਾ ਦੇਖ ਕੇ ਵੋਟ ਪਾਉਂਦੇ ਹਨ।