ਨਾਭਾ ਜੇਲ੍ਹ ਬ੍ਰੇਕ ਮਾਮਲਾ : ਕਰੀਬ ਸਾਢੇ 7 ਸਾਲ ਬਾਅਦ ਅਦਾਲਤ ਨੇ 22 ਨੂੰ ਦਿੱਤਾ ਦੋਸ਼ੀ ਕਰਾਰ ਜਦਕਿ 6 ਨੂੰ ਕੀਤਾ ਬਰੀ

ਏਜੰਸੀ

ਖ਼ਬਰਾਂ, ਪੰਜਾਬ

ਦੋਸ਼ੀਆਂ ਦੀ ਸਜ਼ਾ ਲਈ ਫ਼ੈਸਲਾ ਕੱਲ੍ਹ ਤੱਕ ਰੱਖਿਆ ਸੁਰੱਖਿਅਤ

Representational Image



2016 ਵਿਚ ਹਾਈ ਸਿਕਿਉਰਿਟੀ ਜੇਲ੍ਹ 'ਚੋਂ 6 ਕੈਦੀ ਹੋਏ ਸਨ ਫ਼ਰਾਰ

ਪਟਿਆਲਾ : ਸਾਲ 2016 ਦੇ ਨਾਭਾ ਜੇਲ੍ਹ ਬ੍ਰੇਕ ਮਾਮਲੇ ਵਿੱਚ ਵਧੀਕ ਸੈਸ਼ਨ ਜੱਜ ਐੱਚ.ਐੱਸ. ਗਰੇਵਾਲ ਦੀ ਅਦਾਲਤ ਨੇ 22 ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਛੇ ਨੂੰ ਬਰੀ ਕਰ ਦਿੱਤਾ ਸੀ। ਅਦਾਲਤ ਨੇ ਦੋਸ਼ੀ ਠਹਿਰਾਏ ਗਏ ਲੋਕਾਂ ਦੀ ਸਜ਼ਾ ਬਾਰੇ ਫ਼ੈਸਲਾ 23 ਮਾਰਚ ਯਾਨੀ ਖਲ ਤੱਕ ਸੁਰੱਖਿਅਤ ਰੱਖ ਲਿਆ ਹੈ।

ਅਦਾਲਤ ਨੇ ਜਿਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਉਹ  2016 ਵਿੱਚ ਨਾਭਾ ਦੀ ਹਾਈ ਸਿਕਿਉਰਿਟੀ ਜੇਲ੍ਹ  ਦੇ ਗੇਟਾਂ 'ਤੇ ਕੁਝ ਲਗਜ਼ਰੀ ਗੱਡੀਆਂ 'ਤੇ ਸਵਾਰ ਹੋ ਕੇ ਆਏ ਸਨ। ਆਉਂਦਿਆਂ ਹੀ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਸਨ। ਇਸ ਹਮਲੇ ਦੌਰਾਨ ਉਹ ਜੇਲ੍ਹ ਵਿਚ ਬੰਦ ਕੈਦੀਆਂ ਨੂੰ ਛੁਡਵਾ ਕੇ ਫ਼ਰਾਰ ਹੋ ਗਏ ਸਨ। ਬਾਅਦ ਵਿਚ ਪੁਲਿਸ ਨੇ ਅਦਾਲਤ ਵਿਚ ਇੱਕ ਚਾਰਜਸ਼ੀਟ ਦਾਖਲ ਕੀਤੀ ਸੀ।

ਇਹ ਵੀ ਪੜ੍ਹੋ: ਦਾਜ ਮਿਲਣ ਤੋਂ ਬਾਅਦ ਵੀ ਹੈ ਪਰਿਵਾਰਕ ਜਾਇਦਾਦ 'ਤੇ ਬੇਟੀ ਦਾ ਅਧਿਕਾਰ

ਦੱਸ ਦੇਈਏ ਕਿ ਇਹ ਮਾਮਲਾ ਅਦਾਲਤ ਵਿਚ ਕਰੀਬ ਸਾਢੇ ਸੱਤ ਸਾਲ ਚੱਲਿਆ ਹੈ ਅਤੇ ਹੁਣ ਇਸ ਵਿਚ 22 ਨੂੰ ਦੋਸ਼ੀ ਕਰਾਰ ਦਿੰਦਿਆਂ ਛੇ ਨੂੰ ਬਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ  ਗੁਰਪ੍ਰੀਤ ਸੇਖੋਂ, ਵਿੱਕੀ ਗੌਂਡਰ ਨਾਲ ਫ਼ਰਾਰ ਹੋਣ ਵਾਲੇ ਸਾਰੇ ਕੈਦੀ ਹਰ ਐਤਵਾਰ ਲੱਗਣ ਵਾਲੇ ਲੰਗਰ ਦੇ ਨਾਮ 'ਤੇ ਮੁੱਖ ਗੇਟ 'ਤੇ ਇਕੱਠੇ ਹੋਏ ਸਨ। ਇਸੇ ਦੌਰਾਨ ਪੁਲਿਸ ਵਰਤੀ ਵਿਚ ਆਏ ਲੋਕਾਂ ਨੇ ਜੇਲ੍ਹ 'ਤੇ ਹਮਲਾ ਕਰ ਦਿੱਤਾ ਅਤੇ ਛੇ ਕੈਦੀ ਫ਼ਰਾਰ ਹੋ ਗਏ ਸਨ। ਪ੍ਰੇਮਾ ਨੇ ਲਾਜਿਸਟਿਕ ਮਦਦ ਅਤੇ ਮਨੀ ਨੇ ਹਥਿਆਰ ਦਿਵਾਏ ਸਨ।

ਜ਼ਿਕਰਯੋਗ ਹੈ ਕਿ ਕੁੱਲ 12 ਲੋਕਾਂ ਨੇ ਜੇਲ੍ਹ ਬ੍ਰੇਕ ਮਾਮਲੇ ਨੂੰ ਅੰਜਾਮ ਦਿੱਤਾ ਸੀ। ਦੋ ਦਾ ਪੰਜਾਬ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਸੀ। 2018 ਵਿਚ ਕੇਐਲਐਫ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਦੀ ਜੇਲ੍ਹ ਵਿਚ ਮੌਤ ਹੋ ਗਈ ਸੀ।