ਹੌਂਸਲੇ ਨੂੰ ਸਲਾਮ: ਮਾਨਸਾ ਦੀ ਨੇਤਰਹੀਣ ਖਿਡਾਰਨ ਨੇ ਜੂਡੋ ਵਿੱਚ ਜਿੱਤਿਆ ਸੋਨੇ ਦਾ ਤਮਗ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੇਤਰਹੀਣ ਹੋਣ ਕਰਕੇ ਨਹੀਂ ਮੰਨੀ ਹਾਰ

photo

 

ਮਾਨਸਾ: ਕਹਿੰਦੇ ਹਨ ਕਿ ਜਿਨ੍ਹਾਂ 'ਚ ਕੁੱਝ ਕਰਨ ਦਾ ਜਾਨੂੰਨ ਹੁੰਦਾ ਹੈ ਉਹ ਕਦੇ ਵੀ ਕਿਸੇ ਮੁਸ਼ਕਿਲ ਨੂੰ ਵੇਖ ਕੇ ਪਿੱਛੇ ਨਹੀਂ ਹਟਦੇ। ਚਾਹੇ ਕਿੰਨੀ ਹੀ ਵੱਡੀ ਮੁਸੀਬਤ ਉਹਨਾਂ ਦੇ ਸਾਹਮਣੇ ਕਿਉਂ ਨਾ ਆ ਜਾਵੇ। ਅਜਿਹੀ ਹੀ ਇੱਕ ਮਿਸਾਲ ਮਾਨਸਾ ਜ਼ਿਲ੍ਹੇ ਦੇ ਪਿੰਡ ਜਟਾਣਾ ਕਲਾਂ ਤੋਂ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ:  ਸੈਲਫੀ ਲੈਣ ਦੇ ਚੱਕਰ 'ਚ ਗਵਾਈਆਂ ਜਾਨਾਂ, ਝੀਲ 'ਚ ਡੁੱਬੇ ਚਾਰ ਨੌਜਵਾਨ 

ਜਿਥੇ ਇੱਕ ਨੇਤਰਹੀਣ ਲੜਕੀ ਵੀਰਪਾਲ ਕੌਰ ਨੇ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਹੋਈ ਜੂਡੋ ਕਰਾਟੇ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ ਹੈ। ਨੇਤਰਹੀਣ ਵੀਰਪਾਲ ਕੌਰ ਦਾ ਪਿੰਡ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਵੀਰਪਾਲ ਕੌਰ ਬਚਪਨ ਤੋਂ ਹੀ ਨੇਤਰਹੀਣ ਹੈ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਭੂਚਾਲ ਕਾਰਨ ਹੁਣ ਤੱਕ 9 ਲੋਕਾਂ ਦੀ ਮੌਤ, 100 ਤੋਂ ਵੱਧ ਲੋਕ ਜ਼ਖਮੀ  

ਵੀਰਪਾਲ ਕੌਰ ਨੇ ਮਾਨਸਾ ਦੇ ਪਿੰਡ ਜਟਾਣਾ ਕਲਾਂ ਦੀ ਧੀ ਨੇ ਨੇਤਰਹੀਣ ਹੋਣ ਕਾਰਨ ਪੰਜਵੀਂ ਜਮਾਤ ਤੱਕ ਦੀ ਪਿੰਡ ਦੇ ਸਕੂਲ ਵਿੱਚ ਪੜ੍ਹਾਈ ਕੀਤੀ। ਉਸ ਤੋਂ ਬਾਅਦ ਉਹ ਪਟਿਆਲਾ ਦੇ Deaf & Dumb ਸਕੂਲ ਵਿੱਚ ਸਿੱਖਿਆ ਹਾਸਲ ਕਰ ਚਲੀ ਗਈ।

ਮਾਨਸਾ ਦੇ ਪਿੰਡ ਜਟਾਣਾ ਕਲਾਂ ਦੀ ਵੀਰਪਾਲ ਕੌਰ ਨੇ ਲਖਨਊ ਹੋਈ ਜੂਡੋ ਕਰਾਟੇ ਖੇਡ ਦੀ ਕੌਮੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ ਹੈ। ਖਿਡਾਰਨ ਵੀਰਪਾਲ ਕੌਰ ਦਾ ਪਿੰਡ ਪਰਤਣ ਤੇ ਪਿੰਡ ਵਾਸੀਆਂ ਅਤੇ ਸਕੂਲ ਸਟਾਫ ਨੇ ਨਿੱਘਾ ਸਵਾਗਤ ਕੀਤਾ।