ਸਹਾਇਕ ਜੇਲ੍ਹ ਸੁਪਰਡੈਂਟ ਦੀਆਂ 48 ਅਸਾਮੀਆਂ ਦਾ ਨਤੀਜਾ ਪ੍ਰਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਦਿੱਤੀ ਜਾਣਕਾਰੀ

Results of 48 posts of Assistant Jail Superintendent approved

ਚੰਡੀਗੜ੍ਹ: ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਨੇ ਜੇਲ੍ਹ ਵਿਭਾਗ ਪੰਜਾਬ ਵਿੱਚ ਸਹਾਇਕ ਜੇਲ੍ਹ ਸੁਪਰਡੈਂਟ ਦੀਆਂ 48 ਅਸਾਮੀਆਂ ਦਾ ਨਤੀਜਾ ਪ੍ਰਵਾਨ ਕਰ ਲਿਆ ਹੈ। ਇਹ ਜਾਣਕਾਰੀ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਦਿੱਤੀ।

ਬਹਿਲ ਨੇ ਦੱਸਿਆ ਕਿ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵਲੋਂ ਇਹਨਾਂ ਅਸਾਮੀਆਂ ਲਈ ਨਵੰਬਰ 2020 ਵਿੱਚ ਇਸ਼ਤਿਹਾਰ ਜਾਰੀ ਕਰਕੇ ਅਰਜੀਆਂ ਦੀ ਮੰਗ ਕੀਤੀ ਗਈ ਸੀ ਤੇ ਮਿਤੀ 31 ਜਨਵਰੀ 2021 ਨੂੰ ਲਿਖਤੀ ਪ੍ਰੀਖਿਆ ਲਈ ਗਈ ਸੀ,ਜਿਸ ਦਾ ਨਤੀਜਾ ਮਿਤੀ 16 ਫ਼ਰਵਰੀ 2021 ਨੂੰ ਜਾਰੀ ਕਰ ਦਿੱਤਾ ਗਿਆ ਸੀ।

ਬੋਰਡ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋ ਹਫਤਿਆਂ ਬਾਅਦ 02 ਮਾਰਚ ਤੇ 16 ਮਾਰਚ ਨੂੰ ਸਰੀਰਕ ਯੋਗਤਾ ਟੈਸਟ ਲੈਣ ਉਪਰੰਤ ਯੋਗ ਪਾਏ ਗਏ ਉਮੀਦਵਾਰਾਂ ਦੇ ਅਸਲ ਵਿਦਿਅਕ ਸਰਟੀਫਿਕੇਟਾਂ ਦੀ ਜਾਂਚ ਲਈ 24 ਮਾਰਚ ਨੂੰ ਕੌਂਸਲਿੰਗ ਕੀਤੀ ਗਈ ਸੀ। ਇਸ ਸਾਰੇ ਪ੍ਰੋਸੈਸ ਤੋਂ ਬਾਅਦ ਬੋਰਡ ਦੀ ਮੀਟਿੰਗ ਵਿੱਚ ਸਹਾਇਕ ਜੇਲ੍ਹ ਸੁਪਰਡੈਂਟ ਦੀਆਂ 48 ਅਸਾਮੀਆਂ ਦਾ ਨਤੀਜਾ ਪ੍ਰਵਾਨ ਕੀਤਾ ਗਿਆ ਹੈ, ਜਿਸ ਅਨੁਸਾਰ 48 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਲਈ ਜੇਲ੍ਹ ਵਿਭਾਗ ਨੂੰ ਜਲਦੀ ਹੀ ਸਿਫਾਰਸਾਂ ਭੇਜ ਦਿਤੀਆਂ ਜਾਣਗੀਆਂ।