ਗਰਭਵਤੀ ਪਤਨੀ ਨੇ ਸੀਸ ਝੁਕਾ ਕੇ ਦਿੱਤੀ ਸ਼ਹੀਦ ਪਤੀ ਹਰਕ੍ਰਿਸ਼ਨ ਸਿੰਘ ਨੂੰ ਅੰਤਿਮ ਵਿਦਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹੀਦ ਆਪਣੇ ਪਿੱਛੇ ਡੇਢ ਸਾਲ ਦੀ ਧੀ ਸਮੇਤ ਪਰਿਵਾਰ ਨੂੰ ਰੋਂਦੇ ਹੋਏ ਛੱਡ ਗਿਆ

photo

 

ਬਟਾਲਾ: ਜੰਮੂ-ਕਸ਼ਮੀਰ ਦੇ ਪੁੰਛ 'ਚ ਸ਼ਹੀਦ ਹੋਏ ਪੰਜਾਬ ਦੇ ਚਾਰ ਜਵਾਨਾਂ ਦਾ ਸ਼ਨੀਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਜਵਾਨਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਲੁਧਿਆਣਾ, ਮੋਗਾ, ਬਠਿੰਡਾ ਅਤੇ ਗੁਰਦਾਸਪੁਰ ਵਿੱਚ ਲੋਕ ਇਕੱਠੇ ਹੋਏ। ਚਾਰੇ ਪਾਸੇ ਮਾਹੌਲ ਉਦਾਸ ਹੈ। 

ਇਹ ਵੀ ਪੜ੍ਹੋ: ਪੰਜ ਤੱਤਾਂ 'ਚ ਵਿਲੀਨ ਹੋਇਆ ਸ਼ਹੀਦ ਸੇਵਕ ਸਿੰਘ, 20 ਦਿਨ ਪਹਿਲਾਂ ਹੀ ਕੱਟ ਕੇ ਗਿਆ ਸੀ ਛੁੱਟੀ

ਗੁਰਦਾਸਪੁਰ ਦੇ ਸ਼ਹੀਦ ਜਵਾਨ ਹਰਕ੍ਰਿਸ਼ਨ ਸਿੰਘ ਨੂੰ ਉਨ੍ਹਾਂ ਦੀ ਡੇਢ ਸਾਲ ਦੀ ਬੇਟੀ ਨੇ ਅੰਤਿਮ ਵਿਦਾਈ ਦਿੱਤੀ। ਦੂਜੇ ਪਾਸੇ ਗਰਭਵਤੀ ਪਤਨੀ ਦਲਜੀਤ ਕੌਰ ਨੇ ਸਿਰ ਝੁਕਾ ਕੇ ਪਤੀ ਨੂੰ ਅੰਤਿਮ ਵਿਦਾਈ ਦਿੱਤੀ।  ਲੋਕਾਂ ਨੇ ਸ਼ਹੀਦ ਹਰਕ੍ਰਿਸ਼ਨ ਸਿੰਘ ਅਮਰ ਰਹੇ ਦੇ ਨਾਅਰੇ ਗਏ। 

ਇਹ ਵੀ ਪੜ੍ਹੋ: 3 ਮਹੀਨੇ ਦੇ ਪੁੱਤ ਨੇ ਦਿੱਤੀ ਸ਼ਹੀਦ ਪਿਤਾ ਕੁਲਵੰਤ ਸਿੰਘ ਨੂੰ ਅੰਤਿਮ ਵਿਦਾਈ