ਪਿੰਡਾਂ ਦੇ ਛੱਪੜਾਂ ਦੀ ਬਦਲ ਰਹੀ ਨੁਹਾਰ ਹੁਣ ਨਹੀਂ ਆਵੇਗੀ ਪਾਣੀ ਦੀ ਸਮੱਸਿਆ
ਪਿੰਡਾਂ ਦੇ 15000 ਛੱਪੜਾਂ ਦੀ ਕਰਵਾ ਰਹੇ ਹਾਂ ਸਫ਼ਾਈ : ਤਰੁਨਪ੍ਰੀਤ ਸਿੰਘ ਸੌਂਦ
ਅਸੀਂ ਸ਼ੁਰੂ ਤੋਂ ਦੇਖਦੇ ਆਏ ਕਿ ਪਿੰਡਾਂ ਵਿਚ ਛੱਪੜਾਂ ਦੀ ਬਹੁਤ ਵੱਡੀ ਸਮੱਸਿਆ ਬਣੀ ਰਹਿੰਦੀ ਸੀ। ਜੇ ਜ਼ਿਆਦਾ ਬਰਸਾਤ ਹੋ ਜਾਂਦੀ ਤਾਂ ਛੱਪੜਾਂ ਦਾ ਪਾਣੀ ਗਲੀਆਂ ਤੱਕ ਆ ਜਾਂਦਾ ਸੀ। ਪੰਜਾਬ ਸਰਕਾਰ ਨੇ ਹੁਣ ਕੋਸ਼ਿਸ਼ ਕੀਤੀ ਹੈ ਕਿ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਕਰਵਾਈ ਜਾਵੇ, ਇਥੋਂ ਤੱਕ ਕਿ ਪਿੰਡ ਦੇ ਛੱਪੜਾਂ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਵਿਚ ਮਿਲ ਕੇ ਦੁਸ਼ਿਤ ਕਰਦਾ ਕਰਦਾ ਸੀ, ਜਿਸ ਦੀ ਸੰਭਾਲ ਕੀਤੀ ਜਾਵੇ।
ਇਸੇ ਮੁੱਦੇ ’ਤੇ ਰੋਜ਼ਾਨਾ ਸਪਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪਿੱਛਲੀਆਂ ਸਰਕਾਰਾਂ ਨੇ ਕਦੇ ਪਿੰਡ ਦੇ ਛੱਪੜਾਂ ਦੀ ਸਾਰ ਨਹੀਂ ਲਈ ਸੀ। ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਹਿਲੀ ਸਰਕਾਰ ਹੈ ਜਿਸ ਨੇ ਲੋਕਾਂ ਦੇ ਮੁੱਦਿਆਂ ਦੀ ਸਾਰ ਲਈ ਹੈ ਤੇ ਪਿੰਡ ਦੇ ਛੱਪੜਾਂ ਨੂੰ ਸਾਫ਼ ਕਰਨ ਦਾ ਬੀੜਾ ਚੁੱਕਿਆ ਹੈ। ਪੰਜਾਬ ਵਿਚ 12236 ਪੰਜਾਇਤਾਂ ਹਨ, ਜਿਨ੍ਹਾਂ ਵਿਚ 15000 ਦੇ ਕਰੀਬ ਛੱਪੜ ਹਨ।
ਪੰਜਾਬ ’ਚ ਘਰ ਪੱਕੇ ਬਣ ਗਏ, ਸੜਕਾਂ ਬਣ ਗਈਆਂ, ਗਲੀਆਂ ਬਣ ਗਈਆਂ ਪਰ ਅੱਜ ਤੱਕ ਕਿਸੇ ਨੇ ਛੱਪੜਾਂ ਦੀ ਸਾਰ ਨਹੀਂ ਲਈ। ਪਰ ਅੱਜ ਤੱਕ ਕਿਸੇ ਪਾਰਟੀ ਨੇ ਇਸ ਮੁੱਦੇ ’ਤੇ ਕੰਮ ਨਹੀਂ ਕੀਤਾ। ਹੁਣ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਨੂੰ ਹੱਥ ਪਾ ਲਿਆ ਹੈ, ਕਿ ਹੁਣ ਇਸ ਮੁੱਦੇ ਨੂੰ ਸਿਰੇ ਲਗਾ ਕੇ ਹੀ ਛੱਡਾਂਗੇ। ਅਸੀਂ ਹੁਣ ਇਨ੍ਹਾਂ 15000 ਛੱਪੜਾਂ ਦਾ ਪਾਣੀ ਖਾਲੀ ਕਰਵਾ ਰਹੇ ਹਾਂ।
ਇਸ ਤੋਂ ਬਾਅਦ ਇਨ੍ਹਾਂ ਦੀ ਸਫ਼ਾਈ ਕੀਤੀ ਜਾਵੇਗੀ ਤੇ ਜ਼ਿਆਦਾ ਡੁੰਘੇ ਛੱਪੜਾਂ ਦੀ ਭਰਵਾਈ ਵੀ ਕਰਵਾਈ ਜਾਵੇਗੀ। ਇਸ ਤੋਂ ਬਾਅਦ ਇਨ੍ਹਾਂ ਛੱਪੜਾਂ ਨੂੰ ਪੱਕਾ ਕੀਤਾ ਜਾਵੇਗਾ। ਸਾਡੇ ਤਿੰਨ ਮਾਡਲ ਹਨ, ਸਿਚੇਵਾਲ ਮਾਡਲ, ਥਾਪਰ ਮਾਡਲ ਤੇ ਪੀਪੀਸੀ ਦਾ ਆਪਣਾ ਮਾਡਲ ਹੈ। ਇਨ੍ਹਾਂ ਦਿਨਾਂ ’ਚੋਂ ਜਿਹੜਾਂ ਮਾਡਲ ਜਿਥੇ ਫਿਟ ਬੈਠੇਗਾ ਉਹ ਚਲਾਵਾਂਗੇ।
ਇਸ ਦੇ ਨਾਲ ਪਿੰਡਾਂ ’ਚ ਪਾਣੀ ਦੀ ਸਮੱਸਿਆ ਖ਼ਤਮ ਹੋ ਜਾਵੇਗੀ, ਦੂਜਾ ਸਾਡਾ ਪਾਣੀ ਡੁੰਘਾ ਜਾਈ ਜਾਂਦਾ ਹੈ ਉਸ ਦਾ ਵਾਟਰ ਟੇਬਲ ਸਥਿਰ ਹੋਣ ਲੱਗ ਜਾਵੇਗਾ, ਤੀਜਾ ਜਦੋਂ ਸਾਨੂੰ ਖੇਤੀ ਲਈ ਪਾਣੀ ਦੀ ਲੋੜ ਹੁੰਦੀ ਹੈ ਅਸੀਂ ਪਾਈਪ ਲਾਈਨ ਰਾਹੀਂ ਪਾਣੀ ਲੈ ਸਕਾਂਗੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਕੁੱਝ ਗਰੀਬ ਲੋਕ ਛੱਪੜਾਂ ਦੀ ਜਗ੍ਹਾ ਮੱਲ ਕੇ ਘਰ ਬਣਾਈ ਬੈਠੇ ਹਨ, ਪਰ ਅਸੀਂ ਕਿਸੇ ਗਰੀਬ ਦਾ ਘਰ ਨਹੀਂ ਤੋੜ ਸਕਦੇ।
ਪਤਾ ਨਹੀਂ ਗ਼ਰੀਬ ਬੰਦਾ ਕਿੰਦਾ ਦਿਹਾੜੀ ਕਰ ਕੇ ਆਪਣਾ ਗੁਜ਼ਾਰਾ ਚਲਾਉਂਦਾ ਹੈ, ਉਹ ਆਪਣਾ ਘਰ ਕੀਵੇਂ ਬਣਾਏਗਾ। ਪਰ ਜੇ ਕੋਈ ਧਨਾਢ ਪੰਜਾਈਤੀ ਜ਼ਮੀਨ ਜਾਂ ਛੱਪੜ ’ਤੇ ਕਬਜ਼ਾ ਕਰੀ ਬੈਠਿਆ ਹੈ ਤਾਂ ਅਸੀਂ ਉਸ ਜਗ੍ਹਾਂ ਨੂੰ ਛੱਡਾਂਗੇ ਨਹੀਂ। ਅਸੀਂ ਸਾਰੇ ਪਿਆਰ ਦੀ ਭਾਸ਼ਾ ਜਾਣਦੇ ਹਾਂ ਤੇ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਪਿਆਰ ਨਾਲ ਰਹਿਣ ਦਾ ਉਪਦੇਸ ਦਿਤਾ ਹੈ। ਸਾਨੂੰ ਗੁਰੂਆਂ ਦੀ ਬਾਣੀ ਨਾਲ ਜੁੜਨ ਦੀ ਲੋੜ ਹੈ ਨਾ ਕੇ ਖਾਲੀਸਤਾਨੀ ਨਾਹਰੇ ਲਿਖਣ ਦੀ।
ਸਾਨੂੰ ਸਮਾਜ ਵਿਚ ਪਿਆਰ ਫੈਲਾਉਣਾ ਚਾਹੀਦਾ ਹੈ ਤੇ ਪਿਆਰ ਦੀ ਭਾਸ਼ਾ ਹੀ ਬੋਲਣੀ ਚਾਹੀਦੀ ਹੈ। ਅਜੀਹੇ ਨਫ਼ਰਤ ਫੈਲਾਉਣ ਵਾਲੇ ਨਾਹਰਿਆਂ ਵਿਚ ਕੁੱਝ ਨਹੀਂ ਰਖਿਆ।