SGPC ਪ੍ਰਧਾਨ ਮੈਨੂੰ ਧਾਰਮਕ ਮਸਲਿਆਂ 'ਚ ਦਖ਼ਲ ਨਾ ਦੇਣ ਲਈ ਕਹਿੰਦੇ ਨੇ, ਉਨ੍ਹਾਂ ਨੇ ਖ਼ੁਦ ‘ਤੱਕੜੀ’ ਲਈ ਵੋਟਾਂ ਕਿਉਂ ਮੰਗੀਆਂ: CM ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਐਸਜੀਪੀਸੀ ਨੂੰ ਸਕੂਲ ਅਤੇ ਕਾਲਜ ਬਣਵਾਉਣੇ ਚਾਹੀਦੇ ਹਨ ਪਰ ਉਹ ਸਾਨੂੰ ਕਾਲਜ ਬਣਾਉਣ ਤੋਂ ਰੋਕ ਰਹੀ ਹੈ।

Chief Minister Bhagwant Mann

 

ਚੰਡੀਗੜ੍ਹ: ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ’ਤੇ ਸ਼ਬਦੀ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਪ੍ਰਧਾਨ ਮੈਨੂੰ ਧਾਰਮਕ ਮਸਲਿਆਂ 'ਚ ਦਖ਼ਲ ਨਾ ਦੇਣ ਲਈ ਕਹਿ ਰਹੇ ਹਨ ਪਰ ਉਨ੍ਹਾਂ ਨੇ ਖ਼ੁਦ ਜਲੰਧਰ ਵਿਚ ਅਕਾਲੀ ਦਲ ਲਈ ਵੋਟਾਂ ਕਿਉਂ ਮੰਗੀਆਂ ਸਨ?

ਇਹ ਵੀ ਪੜ੍ਹੋ: 350 ਕੁਇੰਟਲ ਚੌਲਾਂ ਨਾਲ ਭਰੇ ਟਰਾਲੇ ਸਣੇ ਫ਼ਰਾਰ ਹੋਏ ਤਿੰਨ ਮੁਲਜ਼ਮਾਂ ’ਚੋਂ ਇਕ ਕਾਬੂ

ਉਨ੍ਹਾਂ ਕਿਹਾ ਕਿ ਜੇਕਰ ਕੋਈ ਬਾਦਲਾਂ ਦੇ ਚੈਨਲਾਂ ਤੋਂ ਪਵਿੱਤਰ ਗੁਰਬਾਣੀ ਦਾ ਕਬਜ਼ਾ ਛੁਡਵਾਉਣ ਦੀ ਗੱਲ ਕਰੇ ਤਾਂ ਉਸ ਨੂੰ ਧਾਰਮਕ ਮਾਮਲਿਆਂ ਵਿਚ ਦਖ਼ਲ ਕਿਹਾ ਜਾਂਦਾ ਹੈ ਪਰ ਜੇਕਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਲੰਧਰ ਵਿਚ ‘ਤੱਕੜੀ’ ਲਈ ਵੋਟ ਮੰਗਣ ਤਾਂ ਕਹਿੰਦੇ ਨੇ ਕਿ ਇਹ ਉਨ੍ਹਾਂ ਦਾ ਨਿਜੀ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਜੀ, ਹੁਣ ਇਸ ਦਾ ਜਵਾਬ ਵੀ ਬਾਦਲਾਂ ਨੂੰ ਪੁੱਛ ਕੇ ਦਿਉ।

ਇਹ ਵੀ ਪੜ੍ਹੋ: ਭੁਪਿੰਦਰ ਸਿੰਘ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਵਜੋਂ ਸੰਭਾਲਿਆ ਅਹੁਦਾ

ਮੁੱਖ ਮੰਤਰੀ ਨੇ ਕਿਹਾ ਕਿ ਐਸਜੀਪੀਸੀ ਦਾ ਕੰਮ ਗੁਰਦੁਆਰਿਆਂ ਦੀ ਸਾਂਭ-ਸੰਭਾਲ ਕਰਨਾ ਹੈ, ਉਹ ਰਾਜਨੀਤੀ 'ਚ ਕਿਉਂ ਦਖਲ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਬਾਣੀ ਤਾਂ ਗੁਰੂਆਂ ਦੀ ਹੈ, ਇਸ ਉਤੇ ਕੋਈ ਕਬਜ਼ਾ ਕਿਵੇਂ ਕਰ ਸਕਦਾ ਹੈ? ਸਾਰੇ ਚੈਨਲਾਂ 'ਤੇ ਗੁਰਬਾਣੀ ਦਾ ਪ੍ਰਸਾਰਣ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਕੈਨੇਡਾ 'ਚ ਬਾਦਲਾਂ ਦਾ ਚੈਨਲ ਸੱਭ ਤੋਂ ਮਹਿੰਗਾ ਹੈ।

ਇਹ ਵੀ ਪੜ੍ਹੋ: ਮੁੰਬਈ: ਕਸਟਮ ਵਿਭਾਗ ਨੇ ਜ਼ਬਤ ਕੀਤਾ 1.58 ਕੋਰੜ ਰੁਪਏ ਦਾ ਸੋਨਾ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਐਸਜੀਪੀਸੀ ਨੂੰ ਸਕੂਲ ਅਤੇ ਕਾਲਜ ਬਣਵਾਉਣੇ ਚਾਹੀਦੇ ਹਨ ਪਰ ਉਹ ਸਾਨੂੰ ਕਾਲਜ ਬਣਾਉਣ ਤੋਂ ਰੋਕ ਰਹੀ ਹੈ। ਐਸਜੀਪੀਸੀ ਪਹਿਲਾਂ ਮਸਤੂਆਣਾ ਕਾਲਜ ਲਈ ਜ਼ਮੀਨ ਦੇਣ ਦੀ ਗੱਲ ਕਰਦੀ ਹੈ ਪਰ ਫਿਰ ਉਨ੍ਹਾਂ ਦਾ ਫ਼ੋਨ ਆ ਜਾਂਦਾ ਹੈ ਤੇ ਉਹ ਮੁੱਕਰ ਜਾਂਦੇ ਹਨ। ਜੇਕਰ ਐਸਜੀਪੀਸੀ ਨੇ ਕੰਮ ਨਾ ਰੋਕਿਆ ਹੁੰਦਾ ਤਾਂ ਅੱਜ ਮੈਡੀਕਲ ਕਾਲਜ ਚਾਲੂ ਹੋ ਜਾਣਾ ਸੀ।