ਅਮਰਨਾਥ ਸੇਵਾ ਸੰਘ ਵਲੋਂ ਰਾਸ਼ਨ ਸਮੱਗਰੀ ਦੇ 2 ਟਰੱਕ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੀ ਅਮਰਨਾਥ ਸੇਵਾ ਸੰਘ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭੋਲੇ ਬਾਬਾ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਲਾਏ ਜਾਣ ਵਾਲੇ ......

Amarnath Seva Sangh

ਜਲਾਲਾਬਾਦ : ਸ਼੍ਰੀ ਅਮਰਨਾਥ ਸੇਵਾ ਸੰਘ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭੋਲੇ ਬਾਬਾ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਲਾਏ ਜਾਣ ਵਾਲੇ ਲੰਗਰ ਭੰਡਾਰੇ ਨੂੰ ਲੈ ਕੇ ਵੀਰਵਾਰ ਨੂੰ ਸਥਾਨਕ ਅਨਾਜ ਮੰਡੀ ਤੋਂ ਰਾਸ਼ਨ ਸਮੱਗਰੀ ਦੇ 2 ਟਰੱਕ ਰਵਾਨਾ ਕੀਤੇ ਗਏ। ਜਿਨ੍ਹਾਂ ਨੂੰ ਉਦਯੋਗਪਤੀ ਹੇਮੰਤ ਵਲੇਚਾ, ਅਨਿਲ ਵਲੇਚਾ ਅਤੇ ਦਰਸ਼ਨ ਲਾਲ ਵਧਵਾ ਤੋਂ ਇਲਾਵਾ ਰਾਜੂ ਲਾਧੂਕਾ, ਸੁਦੇਸ਼ ਪਰੂਥੀ, ਪਾਰਸ ਗੁੰਬਰ, ਬ੍ਰਿਜ ਲਾਲ ਸਿਡਾਨਾ, ਸੰਦੀਪ ਕੁੱਕੜ, ਸੰਦੀਪ ਮਲੂਜਾ, ਅਭੈ ਸੇਤੀਆ ਨੇ ਹਰੀ ਝੰਡੀ ਕੇ ਕੇ ਰਵਾਨਾ ਕੀਤਾ। ਇਸ ਤੋਂ ਪਹਿਲਾ ਮਾਤਾ ਬਗਲਾਮੁਖੀ ਮੰਦਿਰ ਦੇ ਪੁਜਾਰੀ ਵਲੋਂ ਪੂਜਾ ਆਰੰਭ ਕਰਵਾਈ ਗਈ।

ਜਿਸ ਵਿਚ ਸੁਰਿੰਦਰ ਬਜਾਜ, ਹਰੀਸ਼ ਸੇਤੀਆ (ਚੇਅਰਮੈਨ ਸ.ਸ.ਸ.ਸ. ਲੜਕੇ) ਸੰਸਥਾ ਪ੍ਰਧਾਨ ਸੁਸ਼ੀਲ ਪਰੂਥੀ, ਲੱਕੀ ਸਿਡਾਨਾ, ਕੁਲਵੰਤ ਸਿੰਘ, ਰਿੰਕੂ ਅਰੋੜਾ, ਰਮੇਸ਼ ਕੁਮਾਰ, ਗੋਪਾਲ ਕੰਬੋਜ, ਸਚਿਨ ਧੂੜੀਆ, ਰਜਿੰਦਰ ਸਿੰਘ, ਮਨੀਸ਼ ਕੁੱਕੜ, ਮੁਕੇਸ਼ ਕੁਮਾਰ, ਬਿੱਟੂ,ਭੋਲਾ,ਪਰਮਿੰਦਰ ਪੇਂਟਰ, ਦੀਪਕ ਨਾਗਪਾਲ, ਪ੍ਰੀਤ ਦੂਮੜਾ, ਬਿੱਟੂ, ਗੁਰਮੀਤ ਸਿੰਘ, ਰਮਨ ਅਰੋੜਾ, ਵਿਸਕੀ ਆਦਿ ਨੇ ਪੂਰਨ ਆਹੂਤੀ ਪਾਈ।

ਜਾਣਕਾਰੀ ਦਿੰਦੇ ਹੋਏ ਸੰਘ ਦੇ ਪ੍ਰਧਾਨ ਮਾਂਟੂ ਪਰੂਥੀ ਨੇ ਦਸਿਆ ਕਿ ਸ਼੍ਰੀ ਅਮਰਨਾਥ ਸੇਵਾ ਸੰਘ ਵਲੋਂ ਅਨੰਤਨਾਗ ਮੀਰ ਬਜਾਰ ਵਿੱਚ 25 ਜੂਨ ਤੋਂ ਲੈ ਕੇ 27 ਅਗਸਤ ਤੱਕ ਲੰਗਰ ਭੰਡਾਰਾ ਲਗਾਇਆ ਜਾ ਰਿਹਾ ਹੈ ਅਤੇ 20ਵੇਂ ਸਲਾਨਾ ਲੰਗਰ ਭੰਡਾਰੇ ਲਈ ਅੱਜ ਵੀਰਵਾਰ ਨੂੰ ਰਾਸ਼ਨ ਸਮੱਗਰੀ ਦੇ ਦੋ ਟਰੱਕ ਰਵਾਨਾ ਕੀਤੇ ਗਏ ਹਨ।