'ਆਪ' ਨੇਤਾ ਕੇਜਰੀਵਾਲ 'ਰੈਫ਼ਰੈਂਡਮ 2020' ਬਾਰੇ ਸਥਿਤੀ ਸਪੱਸ਼ਟ ਕਰੇ : ਬਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਪਾਲ ਸਿੰਘ ਖਹਿਰਾ ਵਿਧਾਨ ਸਭਾ ਵਿਚ ਆਪੋਜੀਸ਼ਨ ਦੇ ਨੇਤਾ ਦਾ ਪਿਛਲੇ ਦਿਨੀ ਰੈਫਰੈਡਮ 2020 ਸਬੰਧੀ ਜੋ ਵਿਵਾਦਪੂਰਨ ਬਿਆਨ ਦਿਤਾ......

Krishan Kumar Bawa

ਲੁਧਿਆਣਾ : ਸੁਖਪਾਲ ਸਿੰਘ ਖਹਿਰਾ ਵਿਧਾਨ ਸਭਾ ਵਿਚ ਆਪੋਜੀਸ਼ਨ ਦੇ ਨੇਤਾ ਦਾ ਪਿਛਲੇ ਦਿਨੀ ਰੈਫਰੈਡਮ 2020 ਸਬੰਧੀ ਜੋ ਵਿਵਾਦਪੂਰਨ ਬਿਆਨ ਦਿਤਾ ਉਸ ਵਿਚ ਵੱਖਵਾਦ ਦੀ ਬਦਬੂ ਆ ਰਹੀ ਹੈ। ਇਹ ਦੋਸ਼ ਅੱਜ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋਕ ਚੁੱਕਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਸ਼ਾਂਤੀ, ਵਿਕਾਸ ਅਤੇ ਖੁਸ਼ਹਾਲੀ ਦੀ ਮੁਦਈ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ 2500 ਵਰਕਰ ਅਤੇ ਨੇਤਾਵਾਂ ਨੇ ਅੱਤਵਾਦ ਦੇ ਸਮੇਂ ਕੁਰਬਾਨੀਆਂ ਦਿੱਤੀਆਂ।

ਬਾਵਾ ਨੇ ਕਿਹਾ ਕਿ ਕੁਝ ਨੇਤਾ ਜੋ ਆਪੋਜੀਸ਼ਨ ਜਾਂ ਅਜਾਦ ਤੌਰ 'ਤੇ ਵਿਚਰ ਰਹੇ ਹਨ ਉਹਨਾਂ ਦਾ ਇੱਕ ਨੁਕਾਤੀ ਪ੍ਰੋਗਰਾਮ ਸਿਰਫ ਸਰਕਾਰ ਦੀ ਨੁਕਤਾਚੀਨੀ ਕਰਨਾ ਅਤੇ ਦੋਸ਼ ਲਗਾਉਣਾ ਹੈ। ਉਹਨਾਂ ਕਿਹਾ ਕਿ ਅਖਬਾਰਾਂ ਦੀਆਂ ਸੁਰਖੀਆਂ ਬਟੋਰਨ ਦੀ ਸਿਆਸਤ ਕਰਨ ਦੀ ਬਜਾਏ ਪੰਜਾਬ ਲਈ ਉਸਾਰੂ ਰੋਲ ਅਦਾ ਕਰਨਾ ਚਾਹੀਦਾ ਹੈ।  ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਹਨ

ਜੋ ਕਿਸਾਨਾਂ, ਵਪਾਰੀਆਂ, ਕਾਰਖਾਨੇਦਾਰਾਂ, ਦੁਕਾਨਦਾਰਾਂ, ਮੁਲਾਜਮਾਂ, ਮਜਦੂਰਾਂ ਅਤੇ ਯੂਥ ਦੇ ਸੱਚੇ ਹਮਦਰਦ ਹਨ, ਜਿਸ ਦੀ ਮਿਸਾਲ ਦੇਸ਼ ਦੇ ਲੋਕਾਂ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਡੀਜਲ, ਪੈਟਰੋਲ ਅਤੇ ਗੈਸ ਦੇ ਰੇਟਾਂ ਵਿੱਚ ਵਾਧਾ ਦੇਸ਼ ਅੰਦਰ ਮਹਿੰਗਾਈ ਲਿਆਉਣਾ ਹੈ। ਉਹਨਾਂ ਕਿਹਾ ਕਿ ਸ਼੍ਰੀ ਸੁਨੀਲ ਜਾਖੜ ਪ੍ਰਧਾਨ ਪੰਜਾਬ ਕਾਂਗਰਸ ਵੱਲੋਂ ਸ਼ੁਰੂ ਕੀਤੇ ਅੰਦੋਲਨ ਨਾਲ ਪੰਜਾਬ ਦੇ ਲੋਕ ਖੜੇ ਹਨ।