ਅਕਾਲੀ ਦਲ ਹਲਕਾ ਰਾਏਕੋਟ ਦੇ ਵਰਕਰਾਂ ਦੀ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਹਲਕਾ ਰਾਏਕੋਟ ਦੀ  ਮੀਟਿੰਗ ਗੁਰਦੁਆਰਾ ਟਾਹਲੀਆਣਆ ਸਾਹਿਬ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ 'ਚ ਪਾਰਟੀ ਵਰਕਰਾਂ ਤੋਂ ਇਲਾਵਾ.......

Halqa Raikot Workers

ਰਾਏਕੋਟ : ਅਕਾਲੀ ਦਲ ਹਲਕਾ ਰਾਏਕੋਟ ਦੀ  ਮੀਟਿੰਗ ਗੁਰਦੁਆਰਾ ਟਾਹਲੀਆਣਆ ਸਾਹਿਬ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ 'ਚ ਪਾਰਟੀ ਵਰਕਰਾਂ ਤੋਂ ਇਲਾਵਾ ਡਾ. ਚਰਨਜੀਤ ਸਿੰਘ ਅਟਵਾਲ, ਹਲਕਾ ਖੰਨਾ ਦੇ ਇੰਚਾਰਜ ਰਣਜੀਤ ਸਿੰਘ ਤਲਵੰਡੀ ਜ਼ਿਲ੍ਹਾ ਜਥੇ. ਦਰਸ਼ਨ ਸਿੰਘ ਸ਼ਿਵਾਲਿਕ, ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਜਗਜੀਤ ਸਿੰਘ ਤਲਵੰਡੀ ਆਦਿ ਆਗੂ ਵੀ ਸ਼ਾਮਲ ਹੋਏ।  ਮੀਟਿੰਗ ਵਿੱਚ ਰਾਏਕੋਟ ਹਲਕੇ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਥੇ. ਦਰਸ਼ਨ ਸਿੰਘ ਸ਼ਿਵਾਲਕ ਨੇ ਐਲਾਨੇ ਗਏ ਪਾਰਟੀ ਅਹੁਦੇਦਾਰਾਂ ਦੀ ਲਿਸਟ ਸਥਾਨਕ ਪਾਰਟੀ ਆਗੂਆਂ ਨੂੰ ਸੌਂਪੀ।

ਐਲਾਨੇ ਗਏ ਅਹੁਦੇਦਾਰਾਂ 'ਚ ਡਾ. ਹਰਪਾਲ ਸਿੰਘ ਗਰੇਵਾਲ ਨੂੰ ਸ਼ਹਿਰੀ ਪ੍ਰਧਾਨ, ਸਰਕਲ ਪੱਖੋਵਾਲ ਦਾ ਇੰਚਾਰਜ਼ ਗੁਰਸ਼ਰਨ ਸਿੰਘ ਬੜੂੰਦੀ , ਸਾਬਕਾ ਸਰਪੰਚ ਗੁਰਚੀਨ ਸਿੰਘ ਰੱਤੋਵਾਲ ਨੂੰ ਸਰਕਲ ਸੁਧਾਰ ਦਾ ਇੰਚਾਰਜ, ਸਰਕਲ ਆਂਡਲੂ ਦੀ ਜਿੰਮੇਵਾਰੀ ਸਾਬਕਾ ਸਰਪੰਚ ਗੁਰਮੇਲ ਸਿੰਘ ਆਂਡਲੂ ਅਤੇ ਸਰਕਲ ਤਲਵੰਡੀ ਦੀ ਜਿੰਮੇਵਾਰੀ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ ਨੂੰ ਸੌਂਪੀ ਗਈ।

ਮੀਟਿੰਗ 'ਚ ਹਾਜ਼ਰ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਡਾ. ਚਰਨਜੀਤ ਸਿੰਘ ਅਟਵਾਲ, ਜਥੇ. ਰਣਜੀਤ ਸਿੰਘ ਤਲਵੰਡੀ, ਅਤੇ ਜ਼ਿਲ੍ਹਾ ਜਥੇ. ਦਰਸ਼ਨ ਸਿੰਘ ਸ਼ਿਵਾਲਿਕ ਨੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਇਕਜੁੱਟ ਹੋ ਕੇ ਪਾਰਟੀ ਦੀ ਮਜਬੂਤੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐਲਾਨੇ ਗਏ ਸਮੂਹ ਪਾਰਟੀ ਅਹੁਦੇਦਾਰਾਂ ਨੇ ਆਗੂਆਂ ਨੂੰ ਭਰੋਸਾ ਦਵਾਇਆ ਕਿ ਉਹ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਇਕ ਕਰ ਦੇਣਗੇ। ਮੀਟਿੰਗ ਦੇ ਅੰਤ 'ਚ ਜਥੇ. ਜਗਜੀਤ ਸਿੰਘ ਤਲਵੰਡੀ ਵਲੋਂ ਆਏ ਹੋਏ ਸਮੂਹ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ।