ਚੰਡੀਗੜ੍ਹ 'ਚ ਤਾਲਾਬੰਦੀ ਹਟਣ ਉਪਰੰਤ ਵਧੇ ਕੋਰੋਨਾ ਦੇ ਮਾਮਲੇ
ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਨੇ ਵਧਾਈ ਕੋਰੋਨਾ ਚੇਨ
ਚੰਡੀਗੜ੍ਹ: ਸ਼ਹਿਰ ਵਿਚ ਤਾਲਾਬੰਦੀ ਹਟਣ ਸਾਰ ਹੀ ਦੂਜੇ ਰਾਜਾਂ ਤੋਂ ਲੋਕਾਂ ਦੇ ਆਉਣਾ ਸ਼ੁਰੂ ਹੋਣ ਨਾਲ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਤਾਲਾਬੰਦੀ ਦੌਰਾਨ ਸ਼ਹਿਰ ਵਿਚ ਜਿਥੇ ਰੋਜ਼ਾਨਾ ਮਿਲਣ ਵਾਲੇ ਕੋਰੋਨਾ ਸੰਕਰਮਤਾਂ ਦੀ ਗਿਣਤੀ 2 ਤੋਂ ਤਿੰਨ ਰਹਿ ਗਈ ਸੀ , ਉਥੇ ਹੀ ਪਿਛਲੇ ਕੁੱਝ ਦਿਨਾਂ ਤੋਂ ਮਰੀਜ਼ਾਂ ਦੀ ਗਿਣਤੀ ਕਾਫ਼ੀ ਵੱਧ ਗਈ ਹੈ।
ਹੁਣ ਰੋਜਾਨਾ ਕਰੀਬ 8 ਤੋਂ 10 ਮਰੀਜ ਮਿਲੇ ਰਹੇ ਹਨ। ਐਤਵਾਰ ਤਕ ਸ਼ਹਿਰ ਵਿਚ ਕੋਰੋਨਾ ਮਰੀਜ਼ਾ ਦੀ ਗਿਣਤੀ 406 ਤਕ ਪਹੁੰਚ ਗਈ ਹੈ। ਜਿਸ ਵਿਚ 84 ਐਕਟਿਵ ਕੇਸ ਹਨ। ਇਸ ਦੇ ਨਾਲ ਹੀ ਪਹਿਲਾਂ ਕੋਰੋਨਾ ਦੇ ਜ਼ਿਆਦਾਤਰ ਮਰੀਜ਼ ਬਾਪੂਧਾਮ ਕਾਲੋਨੀ ਤੋਂ ਆ ਰਹੇ ਸਨ, ਪਰ ਹੁਣ ਬਾਪੂਧਾਮ ਕਾਲੋਨੀ ਤੋਂ ਇਲਾਵਾ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਬੀਤੇ ਸ਼ਨਿਚਰਵਾਰ ਸ਼ਹਿਰ ਦੇ ਵੱਖ ਇਲਾਕਿਆਂ ਤੋਂ ਕੁੱਲ 24 ਕੇਸ ਸਾਹਮਣੇ ਆਏ। ਜਿਸ ਵਿਚ 12 ਕੇਸ ਮੌਲੀਜਾਗਰਾਂ ਤੋਂ ਹਨ। ਬੀਤੀ 4 ਮਈ ਨੂੰ ਸ਼ਹਿਰ ਵਿਚ ਕਰਫ਼ਿਊ ਖੋਲ ਦਿਤਾ ਗਿਆ ਸੀ। 16 ਮਈ ਤੋਂਂ ਕੁੱਝ ਬਜ਼ਾਰਾਂ ਨੂੰ ਛੱਡ ਕੇ ਜ਼ਿਆਦਾਤਰ ਸ਼ਹਿਰ ਨੂੰ ਖੋਲ ਦਿਤਾ ਗਿਆ। ਅਜਿਹੇ ਵਿਚ ਬਾਹਰ ਤੋਂ ਆਉਣ ਵਾਲਿਆਂ ਦੀ ਗਿਣਤੀ ਵੱਧ ਗਈ।
ਲੋਕ ਦਿੱਲੀ ਸਹਿਤ ਹੋਰ ਰਾਜਾਂ ਤੋਂ ਆਉਣ-ਜਾਣ ਲੱਗ ਪਏ। ਹਾਲ ਹੀ ਵਿਚ ਆਏ ਕੇਸਾਂ ਵਿਚ ਜਿਆਦਾਤਰ ਅਜਿਹੇ ਲੋਕ ਹਨ ਜੋ ਬਾਹਰ ਤੋਂ ਆਏ ਸਨ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਕੇ ਪਰਵਾਰ ਦੇ ਹੋਰ ਮੈਂਬਰ ਪਾਜ਼ੇਟਿਵ ਹੋਏ।
ਉਥੇ ਹੀ ਕੁੱਝ ਲੋਕ ਬਾਹਰਲੇ ਸੂਬਿਆਂ ਤੋਂ ਹੋਕੇ ਆਏ ਅਤੇ ਉਥੇ ਤੋਂ ਪਾਜੇਟਿਵ ਹੋ ਗਏ। ਅਜਿਹੇ ਵਿਚ ਕੋਰੋਨਾ ਚੇਨ ਟੁੱਟਣ ਦੀ ਬਜਾਏ ਲਗਾਤਾਰ ਵੱਧ ਰਹੀ ਹੈ। ਐਤਵਾਰ ਸੈਕਟਰ 22 ਵਿਚ ਇਕ ਮਹਿਲਾ ਕੋਰੋਨਾ ਪਾਜੇਟਿਵ ਪਾਈ ਗਈ ਹੈ। ਇਹ ਮਹਿਲਾ ਹਰਿਆਣਾ ਸਕੱਰੇਤ ਵਿਚ ਕੰਮ ਕਰਦੀ ਹੈ। ਇਸਦੇ ਇਲਾਵਾ ਇਕ ਕੇਸ ਮੌਲੀਜਾਗਰਾਂ ਤੋਂ ਆਇਆ ਹੈ। ਐਂਤਵਾਰ ਕੋਰੋਨਾ ਦੇ 2 ਹੀ ਮਾਮਲੇ ਸਾਹਮਣੇ ਆਏ ਹਨ।
ਡਾਕਟਰਾਂ ਸਮੇਤ 11 ਲੋਕ ਇਕਾਂਤਵਾਸ : ਸੈਕਟਰ-24 ਨਿਵਾਸੀ ਦੀ ਪਤਨੀ ਸੈਕਟਰ 16 ਦੇ ਸਰਕਾਰੀ ਹਸਪਤਾਲ ਦੇ ਇਕ ਵਾਰਡ ਵਿਚ ਬਤੌਰ ਸਫਾਈ ਕਰਮਚਾਰੀ ਕੰਮ ਕਰਦੀ ਹੈ। ਉਸਦੇ ਪਾਜ਼ੇਟਿਵ ਆਉਣ ਦੇ ਬਾਅਦ ਉਸਦੇ ਸੰਪਰਕ ਵਿਚ ਕੁੱਝ ਡਾਕਟਰ ਅਤੇ ਨਰਸਿੰਗ ਸਟਾਫ ਸਹਿਤ 11 ਲੋਕਾਂ ਨੂੰ ਕਵਾਰੈਂਟਾਇਨ ਕਰ ਲਿਆ ਗਿਆ ਹੈ। ਇਨ੍ਹਾਂ ਦੇ ਐਤਵਾਰ ਨੂੰ ਸੈਂਪਲ ਲਏ ਗਏ ਹਨ। ਜਿਸਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।
ਸਰਕਾਰੀ ਦਫ਼ਤਰਾਂ ਵਿਚ ਕੰਮ ਕਰਨ ਦਾ ਤਰੀਕਾ ਬਦਲਿਆ : ਕੋਵਿਡ-19 ਕਾਰਨ ਸਰਕਾਰੀ ਦਫਤਰਾਂ ਵਿਚ ਕੰਮ ਕਰਨ ਦਾ ਤਰੀਕਾ ਬਦਲ ਰਿਹਾ ਹੈ। ਪਬਲਿਕ ਡੀਲਿੰਗ ਵਿਭਾਗਾਂ ਵਿਚ ਲੋਕਾਂ ਦਾ ਆਉਣਾ-ਜਾਣਾ ਪੂਰੀ ਤਰ੍ਹਾਂ ਨਾਲ ਆਨਲਾਇਨ ਅਪਾਇੰਟਮੈਂਟ ਦੇ ਅਧਾਰ ਤੇ ਕੀਤਾ ਜਾ ਰਿਹਾ ਹੈ। ਚੰਡੀਗੜ ਹਾਉਸਿੰਗ ਬੋਰਡ (ਸੀਐਚਬੀ) ਨੇ ਵੀ ਲੋਕਾਂ ਲਈ ਇਸੇ ਤਰ੍ਹਾਂ ਨਾਲ ਸਿਸਟਮ ਸ਼ੁਰੂ ਕਰ ਦਿਤਾ ਹੈ। ਹਾਉਸਿੰਗ ਬੋਰਡ ਦੇ ਕਰੀਬ 64 ਹਜਾਰ ਅਲਾਟੀ ਹਨ।
ਇਸਦੇ ਇਲਾਵਾ ਵਪਾਰਕ ਪ੍ਰਾਪਰਟੀ ਵੀ ਹਨ, ਇਸ ਲਈ ਦਫ਼ਤਰ ਵਿਚ ਹਰ ਰੋਜ ਕਈ ਲੋਕਾਂ ਦਾ ਆਉਣਾ ਜਾਣਾ ਹੁੰਦਾ ਹੈ। ਕੋਰੋਨਾ ਨੂੰ ਵੇਖਦੇ ਹੋਏ ਹੁਣ ਲੋਕ ਪਹਿਲਾਂ ਹੀ ਅਪਾਇੰਟਮੈਂਟ ਲੈ ਸਕਦੇ ਹਨ। ਇਸ ਨਾਲ ਦਫ਼ਤਰ ਵਿਚ ਜ਼ਿਆਦਾ ਗਿਣਤੀ ਵਿਚ ਲੋਕ ਇਕੱਠੇ ਨਹੀਂ ਹੋਣਗੇ। ਸਵੇਰੇ 11 ਵਜੇ ਤੋਂ ਹੀ ਅਪਾਇੰਟਮੇਂਟ ਦਿਤੀ ਜਾ ਰਹੀ ਹੈ।
ਸੈਨੀਟਾਈਜ਼ਰ ਦੀ ਮਹਿੰਗੀ ਕੀਮਤ 'ਤੇ ਹਾਈ ਕੋਰਟ ਨੇ ਪੁੱਛਿਆ : ਹੈਂਡ ਸੈਨੀਟਾਈਜ਼ਰ ਦੀਆਂ ਕੀਮਤਾਂ ਅਤੇ ਘੱਟੀਆ ਕਵਾਲਿਟੀ ਦੇ ਫੇਸ ਮਾਸਕ ਵੇਚੇ ਜਾਣ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ, ਪੰਜਾਬ ਅਤੇ ਹਰਿਆਣਾ ਨੂੰ ਜਵਾਬ ਦੇਣ ਲਈ ਕਿਹਾ ਹੈ।
ਮਾਮਲੇ ਵਿਚ ਚੰਡੀਗੜ ਪ੍ਰਸ਼ਾਸਨ , ਪੰਜਾਬ ਅਤੇ ਹਰਿਆਣਾ ਸਰਕਾਰ ਦੇ ਸਿਹਤ ਅਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਮਹਿੰਗੇ ਮੁੱਲ ਤੇ ਸੈਨੇਟਾਇਜਰ ਵੇਚਣ ਤੇ ਵੇਚਣ ਵਾਲਿਆਂ ਅਤੇ ਬਣਾਉਣ ਵਾਲੀ ਕੰਪਨੀਆਂ ਤੇ ਛਾਪਾ ਮਾਰਨ ਦੇ ਨਿਰਦੇਸ਼ ਦਿਤੇ ਹਨ।
ਹਾਈਕੋਰਟ ਨੇ ਇਸ ਸਬੰਧ ਵਿਚ ਰਿਪੋਰਟ ਦੇਣ ਦੇ ਨਿਰਦੇਸ਼ ਦਿਤੇ ਹਨ ਅਤੇ ਨਾਲ ਹੀ ਪੁੱਛਿਆ ਹੈ ਕਿ ਜੋ ਰੇਡ ਮਾਰੀ ਗਈ ਉਸਦਾ ਕੀ ਨਤੀਜਾ ਰਿਹਾ , ਉਸਦੇ ਬਾਰੇ ਵਿਚ ਵੀ ਕੋਰਟ ਨੂੰ ਦਸਿਆ ਜਾਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ